12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਾਹਿਬ ਸਿੰਘ ਵਿਰਕ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ ਕਿਹਾ, ਅਪਰਾਧ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ

ਪਾਤੜਾਂ, 12 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਥਾਣਾ ਪਾਤੜਾਂ ਦੇ ਮੁਖੀ ਗਗਨਦੀਪ ਸਿੰਘ ਦੇ ਹੋਏ ਤਬਾਦਲੇ ਮਗਰੋਂ ਸਾਹਿਬ ਸਿੰਘ ਵਿਰਕ ਨੇ ਬਤੌਰ ਐੱਸ. ਐੱਚ.

Ad Position 21
repet_subhas-goyals [Copy P29]
ਸਾਹਿਬ ਸਿੰਘ ਐੱਸ.ਐੱਚ.ਓ ਪਾਤੜਾਂ ਗੱਲਬਾਤ ਕਰਦੇ ਹੋਏ। 13-09-2026
ਪਾਤੜਾਂ, 12 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਥਾਣਾ ਪਾਤੜਾਂ ਦੇ ਮੁਖੀ ਗਗਨਦੀਪ ਸਿੰਘ ਦੇ ਹੋਏ ਤਬਾਦਲੇ ਮਗਰੋਂ ਸਾਹਿਬ ਸਿੰਘ ਵਿਰਕ ਨੇ ਬਤੌਰ ਐੱਸ.ਐੱਚ.ਓ ਥਾਣਾ ਪਾਤੜਾਂ ਦੇ ਚਾਰਜ ਸੰਭਾਲ ਲਿਆ ਹੈ। ਪਾਤੜਾਂ ਸ਼ਹਿਰ ਦੀ ਚੌਂਕੀ ਵਿਚ ਬਤੌਰ ਇੰਚਾਰਜ ਸੇਵਾਵਾਂ ਨਿਭਾ ਚੁੱਕੇ ਸਾਹਿਬ ਸਿੰਘ ਵਿਰਕ ਵਲੋਂ ਥਾਣਾ ਪਾਤੜਾਂ ਵਿਚ ਸੇਵਾਵਾਂ ਸ਼ੁਰੂ ਕਰਨ ’ਤੇ ਪਾਤੜਾਂ ਇਲਾਕੇ ਦੇ ਆਗੂਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਬ ਸਿੰਘ ਵਿਰਕ ਨੇ ਕਿਹਾ ਕਿ ਪਾਤੜਾਂ ਇਲਾਕੇ ’ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਗਲਤ ਅਨਸਰਾਂ ਦੇ ਖ਼ਿਲਾਫ਼ ਜਿੱਥੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਹਰ ਇਕ ਇਨਸਾਫ਼ ਦੇਣਾ ਅਤੇ ਦਿਵਾਉਣਾ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ’ਚ ਨਸ਼ਾ ਤਸਕਰੀ ਬੰਦ ਕਰਨ ਲਈ ਜਿੱਥੇ ਪੂਰੀ ਸਖ਼ਤੀ ਵਰਤੀ ਜਾਵੇਗੀ ਉੱਥੇ ਹੀ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਜਾਂ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਇਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦਾ ਸਾਥ ਦਿੱਤਾ ਜਾਵੇ ਅਤੇ ਨਸ਼ਾ ਤਸਕਰਾਂ ਜਾਂ ਸਮਾਜ ਵਿਰੋਧੀ ਅਨਸਰਾਂ ਸੰਬੰਧੀ ਸੂਚਨਾ ਦੇਣ ਵਾਲੇ ਵਿਅਕਤੀਆਂ ਦਾ ਨਾਮ ਗੁਪਤ ਰੱਖ ਕੇ ਦਿੱਤੀ ਗਈ ਸੂਚਨਾ ’ਤੇ ਤਰੁੰਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਵਿਜੈ ਕਪੂਰ ਨੂੰ ਪਟਿਆਲਾ ਪੁੱਜਣ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ’ਚ ਅਕਾਲੀ ਆਗੂ ਮਨਜੀਤ ਸਿੰਘ ਮੱਟੂ ‘ਆਪ’ ’ਚ ਸ਼ਾਮਿਲ
Ad Position 24