12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਕੀਲ ਭਾਈਚਾਰੇ ਨੇ ਨੌਜਵਾਨ ਐਡਵੋਕੇਟ ਬਲਿੰਗ ਦੀ ਟੀਮ ਨੂੰ ਦਿਵਾਈ ਇਕ ਪਾਸੜ ਜਿੱਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਅਵਨੀਤ ਸਿੰਘ ਬਲਿੰਗ

ਪਟਿਆਲਾ, 12 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰ ਐਸੋਸੀਏਸ਼ਨ ਚੋਣਾਂ ਦੇ ਦੇਰ ਰਾਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਜਿਸ ਵਿਚ ਐਡਵੋਕੇਟ ਅਵਨੀਤ ਸਿੰਘ ਬਲਿੰਗ ਦੀ ਲਗਪਗ ਸਾਰੀ ਟੀਮ ਜੇਤੂ ਰਹੀ ਹੈ। ਪ੍ਰਧਾਨਗੀ ਦੀ ਚੋਣ ਜਿੱਤੇ ਐਡ.

Ad Position 21
repet_subhas-goyals [Copy P29]
ਬਾਰ ਐਸੋਸੀਏਸ਼ਨ ਦੇ ਜੇਤੂ ਪ੍ਰਧਾਨ ਐਡਵੋਕੇਟ ਅਵਨੀਤ ਸਿੰਘ ਬਲਿੰਗ ਅਤੇ ਟੀਮ ਜਿੱਤਣ ਤੋਂ ਬਾਅਦ ਖੁਸ਼ੀ ਦਾ ਇਜਹਾਰ ਕਰਦੀ ਹੋਈ। ਅਜੀਤ ਤਸਵੀਰ 13-09-2026
ਪਟਿਆਲਾ, 12 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰ ਐਸੋਸੀਏਸ਼ਨ ਚੋਣਾਂ ਦੇ ਦੇਰ ਰਾਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਜਿਸ ਵਿਚ ਐਡਵੋਕੇਟ ਅਵਨੀਤ ਸਿੰਘ ਬਲਿੰਗ ਦੀ ਲਗਪਗ ਸਾਰੀ ਟੀਮ ਜੇਤੂ ਰਹੀ ਹੈ। ਪ੍ਰਧਾਨਗੀ ਦੀ ਚੋਣ ਜਿੱਤੇ ਐਡ. ਅਵਨੀਤ ਸਿੰਘ ਬਲਿੰਗ ਨੇ ਉਨ੍ਹਾਂ ਦੇ ਵਿਰੋਧੀ ਐਡ. ਵਿਕਰਮਜੀਤ ਸਿੰਘ ਭੁਲਰ ਨੂੰ 613 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੀ ਹੀ ਟੀਮ ਦੇ ਵਾਇਸ ਪ੍ਰਧਾਨ ਗਗਨ ਚੱਠਾ ਨੇ ਉਨ੍ਹਾਂ ਦੇ ਵਿਰੋਧੀ ਗੁਰਪ੍ਰੀਤ ਸਿੰਘ ਨੂੰ 72 ਵੋਟਾਂ ਨਾਲ ਮਾਤ ਦਿੱਤੀ। ਔਰਤ ਵਕੀਲ ਸਤਵਿੰਦਰ ਕੌਰ ਗਿੱਲ 308 ਵੋਟਾਂ ਵੱਧ ਹਾਸਲ ਕਰਕੇ ਉਪ ਪ੍ਰਧਾਨ ਬਣੇ। ਇੰਜ ਹੀ ਸੈਕਟਰੀ ਚੋਣ ਜਿੱਤਣ ਵਾਲੇ ਅਮਨਪ੍ਰੀਤ ਸਿੰਘ ਵਿਰਕ ਨੇ ਦੂਸਰੇ ਉਮਦੀਵਾਰ ਨੂੰ 254 ਵੋਟਾਂ ਦੇ ਫਰਕ ਨਾਲ ਹਰਾਇਆ। ਜੁਆਇੰਟ ਸੈਕਟਰੀ ਦੀ ਚੋਣ ਜਿੱਤੇ ਜਤਿੰਦਰ ਸਿੰਘ ਰੋੜੇਵਾਲ 317 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਕੈਸ਼ੀਅਰ ਦੀ ਪੋਸਟ ਉਤੇ ਕਬਜਾ ਕਰਨ ਵਾਲੇ ਦਿਗਵਿਜੈ ਮੋਦਗਿਲ ਨੇ 495 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਨੂੰ ਹਰਾਇਆ। ਇੰਜ ਹੀ ਲਾਇਬ੍ਰੇਰੀਅਨ ਦੀ ਚੋਣ ਜਿੱਤੀ ਕੀਰਤੀ ਠਾਕੁਰ ਨੇ 296 ਵੋਟਾਂ ਫਰਕ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਕਾਰਜਕਾਰੀ ਮੈਂਬਰਾਂ ਵਿਚ ਚੋਣ ਜਿੱਤਣ ਵਾਲੇ ਇਸ਼ਮੀਤ ਕੌਰ, ਚਿੰਕੀ ਧਵਨ, ਰਮਨਦੀਪ ਕੌਰ, ਸੁਰਿੰਦਰ ਸਿੰਘ, ਗੁਰਸਾਗਰ ਸਿੰਘ, ਲੋਵੀਆ ਰਾਏ, ਵਿਦਾਂਤ ਸਿਆਲ, ਚਿਰਾਗ ਰਾਏ, ਯੁਗਲ ਵਾਲੀਆ ਤੇ ਹਰਸਿਮਰਨ ਸਿੰਘ ਸ਼ਾਮਲ ਹਨ। ਇਸ ਸੰਬੰਧੀ ਬਾਰ ਕੌਂਸਲ ਪਟਿਆਲਾ ਦੇ ਪ੍ਰਧਾਨ ਅਵਨੀਤ ਸਿੰਘ ਬਿਲਿੰਗ ਨੇ ਕਿਹਾ ਕਿ ਉਨ੍ਹਾਂ ਦਾ ਸਿਹਰਾ ਵਕੀਲ ਭਾਈਚਾਰੇ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਮੇਰੇ ਉਤੇ ਭਰੋਸਾ ਜਿਤਾ ਕੇ ਵੋਟਾਂ ਦੇ ਇੰਨੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਜੇਤੂ ਬਣਾਇਆ ਹੈ। ਇਸ ਕਰਕੇ ਉਹ ਵਕੀਲ ਭਾਈਚਾਰੇ ਦੇ ਭਰੋਸੇ ਨੂੰ ਬਰਕਰਾਰ ਰੱਖਣਗੇ ਅਤੇ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਜਿਹੜੇ ਉਨ੍ਹਾਂ ਦੀ ਟੀਮ ਵਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਹਨ ਉਹ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜਿੱਤ ਨਹੀਂ ਸਾਰੇ ਵਕੀਲ ਭਾਈਚਾਰੇ ਦੀ ਜਿੱਤ ਹੈ। ਇਸ ਸੰਬੰਧੀ ਬਾਰ ਐਸੋਸੀਏਸ਼ਨ ਦੇ ਕਈ ਵਕੀਲਾਂ ਨੇ ਆਪਣੀ ਪਹਿਚਾਣ ਜਾਹਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਵਕੀਲ ਭਾਈਚਾਰੇ ’ਚ ਤਾਲਮੇਲ ਬਣਾ ਕੇ ਚੱਲਣਾ ਹੀ ਬਾਰ ਐਸੋਸੀਏਸ਼ਨ ਦਾ ਕੰਮ ਹੁੰਦਾ ਹੈ। ਪਿਛਲੀਆਂ ਪ੍ਰਧਾਨ ਦੀਆਂ ਪਾਰੀਆਂ ਦੌਰਾਨ ਇਸ ਚੀਜ ਵਿਚ ਕਮੀ ਦੇਖਣ ਨੂੰ ਮਿਲੀ ਸੀ ਜਿਸ ਕਾਰਨ ਕਚਹਿਰੀਆਂ ਵਿਚ ਵਕੀਲ ਭਾਈਚਾਰੇ ਦੀਆਂ ਕਈ ਧੜੇਬੰਦੀਆਂ ਬਣ ਗਈਆਂ ਸਨ। ਜਿਸ ਤਹਿਤ ਵਕੀਲ ਭਾਈਚਾਰੇ ਨੇ ਬਿਲਿੰਗ ਭਾਈਚਾਰੇ ਨੂੰ ਜਿਤਾ ਕੇ ਧੜੇਬੰਦੀ ਖਤਮ ਕਰਨ ਵੱਲ ਕਦਮ ਵਧਾਏ ਹਨ। ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕੀ ਨਵੀਂ ਚੁਣੀ ਗਈ ਟੀਮ ਵਕੀਲ ਭਾਈਚਾਰ ਦੀਆਂ ਉਮੀਦਾਂ ਉਤੇ ਖਰੀ ਉਤਰਦੀ ਹੈ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ – ਧਾਰਮਿਕ ਬਿਰਤੀ ਵਾਲੇ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਧਾਰਨੀ ਸਨ ਮਾਤਾ ਇੰਦਰਜੀਤ ਕੌਰ ਅਗਲੀ ਖ਼ਬਰ ਸਕਾਲਰਜ਼ ਪਬਲਿਕ ਸਕੂਲ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਜਿੱਤੇ 4 ਤਗਮੇ
Ad Position 24