‘ ਆਪ’ ਦੇ ਕੌਮੀ ਕਨਵੀਨਰ ਬਣਨ ’ਤੇ ਅਰਵਿੰਦ ਕੇਜਰੀਵਾਲ ਨੂੰ ਰੱਖੜਾ ਤੇ ਹੋਰਨਾਂ ਵਲੋਂ ਮੁਬਾਰਕਾਂ
ਸਮਾਣਾ, 12 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਅਰਵਿੰਦ ਕੇਜਰੀਵਾਲ ਦੇ ਮੁੜ ਕੌਮੀ ਕਨਵੀਨਰ ਬਨਣ ’ਤੇ ਮੁਬਾਰਕਾਂ ਦਿੰਦਿਆਂ ਲੱਡੂ ਵੰਡੇ ਗਏ। ਇਸ ਮੌਕੇ ਸ.
ਸਮਾਣਾ, 12 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਅਰਵਿੰਦ ਕੇਜਰੀਵਾਲ ਦੇ ਮੁੜ ਕੌਮੀ ਕਨਵੀਨਰ ਬਨਣ ’ਤੇ ਮੁਬਾਰਕਾਂ ਦਿੰਦਿਆਂ ਲੱਡੂ ਵੰਡੇ ਗਏ। ਇਸ ਮੌਕੇ ਸ. ਰੱਖੜਾ ਜਿਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸ਼ੇਖੋਂ, ਸਟੇਟ ਸੈਕਟਰੀ ਜਗਦੀਪ ਜੱਗਾ, ਜ਼ਿਲ੍ਹਾ ਪ੍ਰਧਾਨ ਨਵਲਦੀਪ ਮੌਲਵੀ ਵਾਲਾ ਆਦਿ ਮੌਜੂਦ ਸਨ, ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ ਤੇ ਪਾਰਟੀ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇਸ਼ ਭਰ ’ਚ ਹੋਰ ਜ਼ਿਆਦਾ ਮਜ਼ਬੂਤ ਬਣਕੇ ਉਭਰੇਗੀ। ਉਨ੍ਹਾਂ ਨਾਲ ਕੌਂਸਲ ਮੀਤ ਪ੍ਰਧਾਨ ਪਾਰਸ ਸ਼ਰਮਾ, ਧਰਮਪਾਲ ਨਾਹਰ, ਜਤਿੰਦਰ ਢੀਂਗਰਾ, ਮੈਡਮ ਰਮਨ ਰਾਜ ਵਾਹਲਾ ਸਮੇਤ ਪਾਰਟੀ ਅਹੁਦੇਦਾਰ ਤੇ ਵਰਕਰ ਮੌਜੂਦ ਸਨ।