14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਦਲਾਅ ਦੇ ਦਾਅਵੇ ਫ਼ੇਲ੍ਹ, ਰਾਤਾਂ ਨੂੰ ਬਿਨ ਬਿਜਲੀ ਬੱਚੇ ਬਜ਼ੁਰਗ ਪ੍ਰੇਸ਼ਾਨ, ਕਾਂਗਰਸ ਵਲੋਂ ਰੋਸ ਧਰਨੇ ਦਾ ਐਲਾਨ ਕੋਲੇ ਦੀ ਘਾਟ ਕਾਰਨ ਕਿਸੇ ਸਮੇਂ ਵੀ ਹੋ ਸਕਦੀ ਹੈ ਥਰਮਲਾਂ ਦੀ ਬੱਤੀ ਗੁੱਲ-ਚੌਧਰੀ ਕਰਮਜੀਤ ਸਿੰਘ

ਰਾਜਪੁਰਾ, 13 ਸਤੰਬਰ (ਰਣਜੀਤ ਸਿੰਘ)-ਪੰਜਾਬ ਵਿਚ ਬਿਜਲੀ ਸਪਲਾਈ ਦੀ ਗੱਡੀ ਲੀਹ ਤੋਂ ਲਹਿ ਗਈ ਹੈ ਅਤੇ ਅਣ ਐਲਾਨੇ ਕੱਟਾਂ ਨੇ ਬੱਚੇ ਅਤੇ ਬਜ਼ੁਰਗਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਗਈ ਹੈ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਗਈਆਂ, ਥਰਮਲਾਂ ਵਿਚ ਕੋਲੇ ਦੀ ਘਾਟ ਕਾਰਨ ਕਿਸੇ ਵੀ ਸਮੇਂ ਥਰਮਲਾਂ ਦੀ ਬੱਤੀ ਗੁੱਲ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਚੌਧਰੀ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਰਾਜਪੁਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਰਣਜੀਤ ਸਿੰਘ 14-09-2026
ਰਾਜਪੁਰਾ, 13 ਸਤੰਬਰ (ਰਣਜੀਤ ਸਿੰਘ)-ਪੰਜਾਬ ਵਿਚ ਬਿਜਲੀ ਸਪਲਾਈ ਦੀ ਗੱਡੀ ਲੀਹ ਤੋਂ ਲਹਿ ਗਈ ਹੈ ਅਤੇ ਅਣ ਐਲਾਨੇ ਕੱਟਾਂ ਨੇ ਬੱਚੇ ਅਤੇ ਬਜ਼ੁਰਗਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਗਈ ਹੈ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਗਈਆਂ, ਥਰਮਲਾਂ ਵਿਚ ਕੋਲੇ ਦੀ ਘਾਟ ਕਾਰਨ ਕਿਸੇ ਵੀ ਸਮੇਂ ਥਰਮਲਾਂ ਦੀ ਬੱਤੀ ਗੁੱਲ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਚੌਧਰੀ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਪਟਿਆਲਾ ਵਿਖੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਸਾਹਮਣੇ 14 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਕਿ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨੀ ਹੀ ਛੱਡ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਾਂ ਦੀ ਗਰਮੀ ਪੈ ਰਹੀ ਹੈ। ਇਸ ਕਾਰਨ ਬੱਚੇ ਬਜ਼ੁਰਗ ਅਤੇ ਬਿਮਾਰ ਲੋਕ ਗਰਮੀ ਨਾਲ ਦਿਨ-ਰਾਤ ਤੜਫਦੇ ਰਹਿੰਦੇ ਹਨ। ਬਿਜਲੀ ਦੀ ਸਪਲਾਈ ਦਾ ਬਹੁਤ ਹੀ ਮਾੜਾ ਹੈ ਅਣ ਐਲਾਨੇ ਕੱਟਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਵੇਂ ਇਹ ਬਹਾਨੇ ਬਣਾ ਰਹੀ ਹੈ ਕਿ ਬਾਰਸ਼ ਪੈਣ ਕਾਰਨ ਕੋਲੇ ਦੀ ਸਪਲਾਈ ਵਿਚ ਵਿਘਨ ਪੈ ਰਿਹਾ ਹੈ।, ਥਰਮਲਾਂ ਵਿਚ ਕੇਵਲ ਛੇ ਦਿਨਾਂ ਦਾ ਕੋਲਾ ਰਹਿ ਗਿਆ ਹੈ। ਇਸ ਲਈ ਸਰਕਾਰ ਨੇ ਪਹਿਲਾਂ ਇਸ ਦਾ ਪ੍ਰਬੰਧ ਕਿਉ ਨਹੀਂ ਕੀਤਾ। ਇਸ ਗੱਲ ਸਰਕਾਰ ਦੀ ਨਾਕਾਮੀ ’ਤੇ ਮੋਹਰ ਲਾਉਂਦੀ ਹੈ। ਚੌਧਰੀ ਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਦੀ ਸਪਲਾਈ ਸ਼ੁਰੂ ਨਾ ਹੋਈ ਤਾਂ ਕਾਂਗਰਸ ਪਾਰਟੀ ਸਰਕਾਰ ਦਾ ਜਿਊਣਾ ਦੁੱਭਰ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੁੱਲ੍ਹ ਗਈ ਹੈ, ਥਰਮਲਾਂ ਵਿਚ ਕੋਲਾ ਖ਼ਤਮ ਹੋਣ ਦੀ ਕੰਗਾਰ ਤੇ ਹੈ ਇਸ ਲਈ ਕਿਸੇ ਵੀ ਸਮੇਂ ਪੰਜਾਬ ਵਿਚ ਬੱਤੀ ਗੁੱਲ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਮਾੜੀ ਸਪਲਾਈ ਨੇ ਹਰ ਤਰ੍ਹਾਂ ਦੇ ਕਾਰੋਬਾਰ ਦਾ ਲੱਕ ਤੋੜ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਮੰਜੋਲੀ, ਜ਼ਸਵਿੰਦਰ ਸਿੰਘ ਦਭਾਲੀ ਕਲਾਂ, ਨਰਿੰਦਰ ਸ਼ਰਮਾ, ਹਰਵਿੰਦਰ ਸਿੰਘ ਮੰਜੋਲੀ, ਰਾਮ ਨਾਰਾਇਣ, ਸਾਹਿਬ ਸਿੰਘ, ਗੁਰਜੰਟ ਸਿੰਘ ਡਾਡੀਵਾਲ, ਰਿਪੁਦਮਨ ਸ਼ਰਮਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਬਰਸੀ ’ਤੇ ਨਾਇਬ ਸਿੰਘ ਸੈਣੀ ਸਮੇਤ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਭੇਟ ਕੀਤੇ ਸ਼ਰਧਾ... ਅਗਲੀ ਖ਼ਬਰ ਸਨਾਤਮ ਧਰਮ ਮਹਾਵੀਰ ਦਲ ਨਾਭਾ ਦੀ ਨਵੀਂ ਟੀਮ ਦਾ ਗਠਨ
Ad Position 24