14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੂਦ ਸਭਾ ਸਰਹਿੰਦ ਨੇ 10 ਸਾਲ ਪੂਰੇ ਹੋਣ ’ਤੇ ਧਾਰਮਿਕ ਮਿਲਣੀ ਸਮਾਗਮ ਕਰਵਾਇਆ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਵਾਤਾਵਰਨ ਭਗਤੀ ਮਈ ਹੋਇਆ

ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੀ 10ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪ੍ਰਧਾਨ ਹਰਮਿੰਦਰ ਸੂਦ ਦੀ ਅਗਵਾਈ ਵਿਚ ਸੂਦ ਪਰਿਵਾਰ ਵਲੋਂ ਧਾਰਮਿਕ ਮਿਲਣ ਸਮਾਰੋਹ, ਸਰਹਿੰਦ ਦੀ ਮਾਈ ਅਨੰਤੀ ਧਰਮਸ਼ਾਲਾ ਵਿਖੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮਾਂ ਭਗਵਤੀ ਦਾ ਗੁਣਗਾਨ ਸਵਰਗੀ ਕੀਮਤੀ ਲਾਲ ਦੀ ਮੰਡਲੀ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਮਨੋਜ ਸੇਠੀ ਸਰਹਿੰਦ ਵਾਲਿਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਮਾਂ ਭਗਵਤੀ ਜੀ ਦੀ ਚੌਕੀ ਦੀ ਸ਼ੁਰੂਆਤ ਮੌਕੇ ਜਯੋਤੀ ਪ੍ਰਚੰਡ ਕਰਨ ਸਮੇਂ ਸਭਾ ਦੇ ਸੀਨੀਅਰ ਮੈਂਬਰ ਵੈਦ ਸ਼ਿਵ ਸੂਦ, ਅਚਾਰਿਆ ਕ੍ਰਿਸ਼ਨ ਕੁਮਾਰ ਸੂਦ ਤੇ ਹੋਰ ਪ੍ਰਬੰਧਕ ਦਿਖਾਈ ਦਿੰਦੇ ਹੋਏ। ਤਸਵੀਰਾਂ: ਕਰਨ 14-09-2026
ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੀ 10ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪ੍ਰਧਾਨ ਹਰਮਿੰਦਰ ਸੂਦ ਦੀ ਅਗਵਾਈ ਵਿਚ ਸੂਦ ਪਰਿਵਾਰ ਵਲੋਂ ਧਾਰਮਿਕ ਮਿਲਣ ਸਮਾਰੋਹ, ਸਰਹਿੰਦ ਦੀ ਮਾਈ ਅਨੰਤੀ ਧਰਮਸ਼ਾਲਾ ਵਿਖੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮਾਂ ਭਗਵਤੀ ਦਾ ਗੁਣਗਾਨ ਸਵਰਗੀ ਕੀਮਤੀ ਲਾਲ ਦੀ ਮੰਡਲੀ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਮਨੋਜ ਸੇਠੀ ਸਰਹਿੰਦ ਵਾਲਿਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਸਰਹਿੰਦ ਦੇ ਸਾਰੇ ਸੂਦ ਪਰਿਵਾਰਾਂ ਨੇ ਆਪਸੀ ਭਾਈਚਾਰੇ ਅਤੇ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਸਮਾਗਮ ਵਿਚ ਹਿੱਸਾ ਲਿਆ। ਸੂਦ ਸਭਾ ਦੇ ਪੈੱ੍ਰਸ ਸਕੱਤਰ ਨਿਤਿਨ ਸੁਭਾਸ਼ ਸੂਦ ਨੇ ਦੱਸਿਆ ਕਿ ਸੂਦ ਸਭਾ ਸਰਹਿੰਦ ਵਲੋਂ ਅੱਜ ਸੂਦ ਪਰਿਵਾਰਾਂ ਦੇ ਲਈ ਮਾਂ ਭਗਵਤੀ ਦੀ ਚੌਕੀ’ ਦਾ ਆਯੋਜਨ ਕੀਤਾ ਗਿਆ, ਜਿੱਥੇ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਅਤੇ ਭਜਨਾਂ ਤੇ ਕੀਰਤਨ ਦਾ ਅਨੰਦ ਮਾਣਿਆ। ਮਾਂ ਭਗਵਤੀ ਜੀ ਦੀ ਚੌਕੀ ਦੀ ਸ਼ੁਰੂਆਤ ਸੂਦ ਸਭਾ ਸਰਹਿੰਦ ਦੇ ਸੀਨੀਅਰ ਮੈਂਬਰ ਵੈਦ ਸ਼ਿਵ ਸੂਦ ਅਤੇ ਅਚਾਰਿਆ ਕ੍ਰਿਸ਼ਨ ਕੁਮਾਰ ਸੂਦ ਸਾਨੀਪੁਰ ਵਾਲਿਆਂ ਦੁਆਰਾ ਜਯੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕਰਨ ਨਾਲ ਕੀਤੀ ਗਈ। ਇਸ ਮੌਕੇ ਸੂਦ ਸਭਾ ਦੇ ਸੀਨੀਅਰ ਮੈਂਬਰ ਸੁਭਾਸ਼ ਸੂਦ, ਅਸ਼ੋਕ ਸੂਦ, ਰਾਜਿੰਦਰ ਸੂਦ, ਮੋਹਿਤ ਸੂਦ, ਪਵਨ ਸੂਦ ਭਾਦਸੋਂ, ਪ੍ਰਧਾਨ ਹਰਮਿੰਦਰ ਸੂਦ, ਵਾਈਸ ਪ੍ਰਧਾਨ ਸੰਦੀਪ ਸੂਦ ਸਿਪਾ, ਜਨਰਲ ਸਕੱਤਰ ਸਾਹਿਲ ਸੂਦ, ਪ੍ਰੋਜੈਕਟ ਮੈਨੇਜਰ ਭਾਵੁਕ ਸੂਦ ਨੇ ਵੀ ਜੋਤ ਜਗ੍ਹਾ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਹਰਮਿੰਦਰ ਸੂਦ ਨੇ ਕਿਹਾ ਕਿ ਸੂਦ ਸਭਾ ਸਰਹਿੰਦ ਪਿਛਲੇ 10 ਸਾਲਾਂ ਤੋਂ ਸਮਾਜ ਵਿਚ ਭਾਈਚਾਰਾ, ਏਕਤਾ ਅਤੇ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਅਜਿਹੇ ਸਮਾਗਮ ਭਾਈਚਾਰੇ ਦੇ ਸਾਰੇ ਪਰਿਵਾਰਾਂ ਨੂੰ ਇਕ ਦੂਜੇ ਨਾਲ ਜੁੜਨ ਅਤੇ ਆਪਣੀਆਂ ਸਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਜਨਰਲ ਸਕੱਤਰ ਸਾਹਿਲ ਸੂਦ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸੂਦ ਸਭਾ ਦੇ ਵਾਈਸ ਪ੍ਰਧਾਨ ਸੰਦੀਪ ਸੂਦ ਸੀਪਾ, ਪ੍ਰੋਜੈਕਟ ਮੈਨੇਜਰ ਭਾਵੁਕ ਸੂਦ, ਕੈਸ਼ੀਅਰ ਨਿਤਿਨ ਸੁਭਾਸ਼ ਸੂਦ, ਜੁਆਇੰਟ ਸਕੱਤਰ ਸ਼ਿਵਮ ਸੂਦ, ਜੁਆਇੰਟ ਕੈਸ਼ੀਅਰ ਸੰਚਿਤ ਸੂਦ, ਲੀਗਲ ਅਡਵਾਈਜ਼ਰ ਸੰਜੇ ਸੂਦ, ਪਵਨ ਸੂਦ ਖੰਨਾ, ਹੁਕਮ ਚੰਦ ਸੂਦ, ਨਰਿੰਦਰ ਸੂਦ ਖੰਨਾ, ਅਨਿਲ ਸੂਦ, ਅਸ਼ਵਨੀ ਸੂਦ, ਤਜੇਸ਼ ਸੂਦ, ਹਰਜਿੰਦਰ ਸੂਦ ਲੱਖੀ, ਮੋਹਿਤ ਸੂਦ, ਅਨੰਤ ਸੂਦ, ਮੋਹਿਤ ਸੂਦ, ਦਿਨਮ ਸੂਦ, ਅੰਮ੍ਰਿਤ ਸੂਦ, ਮੁਨੀਸ਼ ਸੂਦ, ਮੁਨੀਸ਼ ਸੂਦ ਮਿੰਟੂ, ਵਿਜੈ ਸੂਦ, ਉਮੇਸ਼ ਸੂਦ, ਵਿਸ਼ਵਜੀਤ ਸੂਦ, ਵਿਪੁਨ ਸੂਦ, ਪਰਦੀਪ ਸੂਦ, ਆਯੂਸ਼ ਸੂਦ, ਲਲਿਤ ਸੂਦ, ਮੁਕੇਸ਼ ਸੂਦ, ਲੋਕੇਸ਼ ਸੂਦ, ਵਿਨਾਯਕ ਸੂਦ, ਆਸਤਿਕ ਸੂਦ, ਆਰਯਨ ਸੂਦ ਅਤੇ ਹੋਰ ਵੀ ਸੂਦ ਪਰਿਵਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਭੁੱਨਰਹੇੜੀ ਬਲਾਕ ’ਚ ਖਤੌਲੀ ਪੰਚਾਇਤ ਦਾ ਕੋਰਮ ਬਣਿਆ ਵੱਡਾ ਮਸਲਾ * ਪੰਚਾਂ ਵਲੋਂ ਪ੍ਰਬੰਧਕ ਨਿਯੁਕਤ ਕਰਨ... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪਟਿਆਲਾ ਜ਼ਿਲ੍ਹੇ ’ਚ ਬਲਾਕ ਪੱਧਰੀ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ
Ad Position 24