17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਇੱਟਾਂ ਦੇ ਵਧਦੇ ਰੇਟਾਂ ਨੇ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਲਈ ਮਕਾਨ ਬਣਾਉਣਾ ਕੀਤਾ ਔਖਾ

ਡਕਾਲਾ, 16 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਮਹਿੰਗਾਈ ਦੇ ਇਸ ਦੌਰ ਵਿਚ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਆਪਣਾ ਪੱਕਾ ਮਕਾਨ ਬਣਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਮਕਾਨ ਉਸਾਰੀ ਵਿਚ ਵਰਤੀ ਜਾਣ ਵਾਲੀ ਇੱਟ ਦੇ ਵਧਦੇ ਰੇਟਾਂ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

Ad Position 21
No active advertisement
ਪਿੰਡ ਕੱਲਰ ਭੈਣੀ ਦੇ ਭੱਠੇ ਤੇ ਨਜ਼ਰ ਆ ਰਹੀ ਇੱਟਾਂ ਦੀ ਤਸਵੀਰ । ਅਰਸ਼ ਸਿੰਗਲ ਭੱਠਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਾਣਕਾਰੀ ਦਿੰਦੇ ਹੋਏ। 17-09-2026
ਡਕਾਲਾ, 16 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਮਹਿੰਗਾਈ ਦੇ ਇਸ ਦੌਰ ਵਿਚ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਆਪਣਾ ਪੱਕਾ ਮਕਾਨ ਬਣਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਮਕਾਨ ਉਸਾਰੀ ਵਿਚ ਵਰਤੀ ਜਾਣ ਵਾਲੀ ਇੱਟ ਦੇ ਵਧਦੇ ਰੇਟਾਂ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਉਸਾਰੀ ਸਮੱਗਰੀ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਆਪਣੀ ਛੱਤ ਬਣਾਉਣ ਦਾ ਸੁਪਨਾ ਵੀ ਆਮ ਪਰਿਵਾਰਾਂ ਲਈ ਮਹਿੰਗਾ ਪੈਂਦਾ ਜਾ ਰਿਹਾ ਹੈ। ਡਕਾਲਾ, ਬਲਬੇੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਹਿਲੇ ਦਰਜੇ ਦੀ ਇੱਟ ਦੀ ਕੀਮਤ ਲਗਪਗ 11 ਤੋਂ 13 ਰੁਪਏ ਪ੍ਰਤੀ ਇੱਟ ਤੱਕ ਦੱਸੀ ਜਾ ਰਹੀ ਹੈ। ਇੱਕ ਛੋਟੇ ਮਕਾਨ ਦੀ ਉਸਾਰੀ ਲਈ ਜੇਕਰ ਕਰੀਬ 20 ਹਜ਼ਾਰ ਇੱਟਾਂ ਦੀ ਲੋੜ ਪਵੇ ਅਤੇ ਔਸਤਨ 12 ਰੁਪਏ ਪ੍ਰਤੀ ਇੱਟ ਦਾ ਹਿਸਾਬ ਲਾਇਆ ਜਾਵੇ ਤਾਂ ਸਿਰਫ਼ ਇੱਟਾਂ ’ਤੇ ਹੀ ਕਰੀਬ 2 ਲੱਖ 40 ਹਜ਼ਾਰ ਰੁਪਏ ਖਰਚ ਹੋ ਜਾਂਦੇ ਹਨ। ਇਸ ਤੋਂ ਇਲਾਵਾ ਰੇਤਾ, ਬਜਰੀ, ਸੀਮੈਂਟ, ਸਰੀਆ, ਮਿਸਤਰੀ ਤੇ ਮਜ਼ਦੂਰੀ ਦੇ ਖਰਚੇ ਵੱਖਰੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਬਲਜੀਤ ਸਿੰਘ, ਗੁਰਭਾਗ ਅਤੇ ਵਜ਼ੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਆਮਦਨ ਵਿਚ ਉਸ ਅਨੁਪਾਤ ਵਿਚ ਵਾਧਾ ਨਹੀਂ ਹੋਇਆ, ਜਿਸ ਦੇ ਮੁਕਾਬਲੇ ਉਸਾਰੀ ਸਮੱਗਰੀ ਦੇ ਰੇਟ ਵਧੇ ਹਨ। ਦਿਹਾੜੀਦਾਰ ਅਤੇ ਮੱਧਵਰਗੀ ਪਰਿਵਾਰਾਂ ਲਈ ਮਕਾਨ ਦੀ ਉਸਾਰੀ ਵਾਸਤੇ ਪੈਸਾ ਜੋੜਨਾ ਮੁਸ਼ਕਿਲ ਹੋ ਰਿਹਾ ਹੈ। ਇਸ ਦੌਰਾਨ ਭੱਠਾ ਐਸੋਸੀਏਸ਼ਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਰਸ਼ ਸਿੰਗਲਾ ਨੇ ਭੱਠਾ ਮਾਲਕਾਂ ਦਾ ਪੱਖ ਰੱਖਦਿਆਂ ਕਿਹਾ ਕਿ ਆਮ ਲੋਕ ਸਮਝਦੇ ਹਨ ਕਿ ਭੱਠਾ ਮਾਲਕਾਂ ਨੇ ਆਪਣੀ ਮਰਜ਼ੀ ਨਾਲ ਇੱਟਾਂ ਦੇ ਰੇਟ ਵਧਾਏ ਹਨ, ਪਰ ਵਧ ਰਹੀ ਲਾਗਤ ਇਸ ਦਾ ਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਭੱਠਿਆਂ ਵਿਚ ਵਰਤਿਆ ਜਾਣ ਵਾਲਾ ਕੋਲਾ ਪਹਿਲਾਂ 14 ਹਜ਼ਾਰ ਰੁਪਏ ਪ੍ਰਤੀ ਟਨ ਮਿਲਦਾ ਸੀ, ਜੋ ਹੁਣ 18 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਿਆ ਹੈ। ਉਨ੍ਹਾਂ ਅਨੁਸਾਰ ਇੱਟਾਂ ’ਤੇ ਲੱਗਣ ਵਾਲਾ ਟੈਕਸ ਵੀ ਪਹਿਲਾਂ 5 ਫੀਸਦੀ ਸੀ, ਜੋ ਹੁਣ 12 ਫੀਸਦੀ ਹੋ ਗਿਆ ਹੈ। ਇਸ ਤੋਂ ਇਲਾਵਾ ਡੀਜ਼ਲ ਦੀਆਂ ਕੀਮਤਾਂ ਅਤੇ ਮਜ਼ਦੂਰੀ ਵਿੱਚ ਵੀ ਵਾਧਾ ਹੋਇਆ ਹੈ।ਅਰਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਭੱਠਿਆਂ ਉੱਤੇ ਲੱਗੇ ਵਾਧੂ ਟੈਕਸਾਂ ਵਿੱਚ ਰਾਹਤ ਦਿੱਤੀ ਜਾਵੇ, ਤਾਂ ਜੋ ਇੱਟਾਂ ਦੀ ਕੀਮਤ ਘੱਟ ਹੋ ਸਕੇ ਅਤੇ ਆਮ ਲੋਕਾਂ ਨੂੰ ਰਾਹਤ ਮਿਲੇ।
Ad Position 22
No active advertisement
ਪਿਛਲੀ ਖ਼ਬਰ ਅਜ਼ੀਜ਼ਪੁਰ ਟੋਲ ਦੂਜੇ ਦਿਨ ਵੀ ਰਿਹਾ ਪਰਚੀ ਮੁਕਤ, ਕਰਮਚਾਰੀ ਹੜਤਾਲ ’ਤੇ ਮਾਮਲਾ ਬੋਨਸ ਨਾ ਮਿਲਣ ਦਾ ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਸਮਾਗਮ ਨਾਭਾ ’ਚ ਅੱਜ- ਤੇਜਿੰਦਰ ਸਿੰਘ ਖਹਿਰਾ
Ad Position 24