17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਜ਼ੀਜ਼ਪੁਰ ਟੋਲ ਦੂਜੇ ਦਿਨ ਵੀ ਰਿਹਾ ਪਰਚੀ ਮੁਕਤ, ਕਰਮਚਾਰੀ ਹੜਤਾਲ ’ਤੇ ਮਾਮਲਾ ਬੋਨਸ ਨਾ ਮਿਲਣ ਦਾ

ਬਨੂੜ, 16 ਸਤੰਬਰ (ਭੁਪਿੰਦਰ ਸਿੰਘ)-ਅਜ਼ੀਜ਼ਪੁਰ ਟੋਲ ਪਲਾਜੇ ਦੇ ਕਰਮਚਾਰੀਆਂ ਦੂਜੇ ਦਿਨ ਵੀ ਹੜਤਾਲ ’ਤੇ ਰਹੇ ਤੇ ਟੋਲ ਅੱਜ ਵੀ ਪਰਚੀ ਮੁਕਤ ਰਿਹਾ। ਧਰਨੇ ’ਤੇ ਬੈਠੇ ਕਰਮਚਾਰੀਆਂ ਨੇ ਰੁਕੇ ਹੋਏ ਬੋਨਸ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹੋਏ ਟੋਲ ਕੰਪਨੀ ਖ਼ਿਲਾਫ਼ ਨਾਅਰੇਬਾਜੀ ਕੀਤੀ।

Ad Position 21
No active advertisement
ਅਜੀਤ ਡੈਸਕ 17-09-2026
ਬਨੂੜ, 16 ਸਤੰਬਰ (ਭੁਪਿੰਦਰ ਸਿੰਘ)-ਅਜ਼ੀਜ਼ਪੁਰ ਟੋਲ ਪਲਾਜੇ ਦੇ ਕਰਮਚਾਰੀਆਂ ਦੂਜੇ ਦਿਨ ਵੀ ਹੜਤਾਲ ’ਤੇ ਰਹੇ ਤੇ ਟੋਲ ਅੱਜ ਵੀ ਪਰਚੀ ਮੁਕਤ ਰਿਹਾ। ਧਰਨੇ ’ਤੇ ਬੈਠੇ ਕਰਮਚਾਰੀਆਂ ਨੇ ਰੁਕੇ ਹੋਏ ਬੋਨਸ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹੋਏ ਟੋਲ ਕੰਪਨੀ ਖ਼ਿਲਾਫ਼ ਨਾਅਰੇਬਾਜੀ ਕੀਤੀ। ਟੋਲ ਵਰਕਰ ਯੂਨੀਅਨ ਦੇ ਪ੍ਰਧਾਨ ਸਨਦੀਪ ਕੁਮਾਰ, ਮਨਪ੍ਰੀਤ ਸਿੰਘ, ਬਲਜਿੰਦਰ ਕੌਰ, ਸਿਮਰਨਜੀਤ ਕੌਰ, ਗੀਤਾ ਸ਼ਰਮਾ, ਅਮਨਦੀਪ ਕੌਰ, ਯਾਦਵਿੰਦਰ ਸਿੰਘ, ਸਾਹਿਲ ਕੁਮਾਰ ਆਦਿ ਧਰਨੇ ’ਤੇ ਬੈਠੇ ਕਰਮਚਾਰੀਆਂ ਨੇ ਕਿਹਾ ਕਿ ਉਹ ਇਥੇ ਚਾਰ ਦਰਜਨ ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਨੂੰ ਹਰ ਸਾਲ ਦਿਵਾਲੀ ਦੇ ਮੌਕੇ ’ਤੇ ਬੋਨਸ ਦਿੱਤਾ ਜਾਂਦਾ ਹੈ, ਪਰ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਬੋਨਸ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਟੌਲ ਚਲਾ ਰਹੀ ਕੰਪਨੀ ਉਨ੍ਹਾਂ ਨੂੰ ਇਕ ਸਾਲ ਤੋਂ ਬੋਨਸ ਦੇਣ ਦਾ ਲਾਰਾ ਲਾਂਉਦੀ ਆ ਰਹੀ ਹੈ, ਪਰ ਉਨ੍ਹਾਂ ਨੂੰ ਬਣਦਾ ਬੋਨਸ ਨਹੀ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਹੜਤਾਲ ਤੇ ਜਾਣਾ ਪਿਆ ਤੇ ਟੋਲ ਪਰਚੀ ਮੁਕਤ ਕਰਨਾ ਪਿਆ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਰੁਕੇ ਹੋਏ ਬੋਨਸ ਨੂੰ ਜਾਰੀ ਕਰਾਉਣ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋ ਤਕ ਉਨ੍ਹਾਂ ਦਾ ਬਣਦਾ ਬੋਨਸ ਨਹੀ ਦਿੱਤਾ ਜਾਂਦਾ, ਉਹ ਕੰਮ ਤੇ ਨਹੀ ਪਰਤਨਗੇ ਤੇ ਟੌਲ ਪਰਚੀ ਮੁਕਤ ਰੱਖਿਆ ਜਾਵੇਗਾ। ਦੱਣਯੋਗ ਹੈ, ਕਿ ਟੋਲ ਕਰਮਚਾਰੀਆਂ ਨੇ 15 ਸਤੰਬਰ ਸਾਂਮ 4 ਵਜੇ ਟੋਲ ਪਰਚੀ ਮੁਕਤ ਕੀਤਾ ਸੀ, ਜੋ ਅੱਜ ਵੀ ਜਾਰੀ ਰਿਹਾ। ਤਨਖਾਹਾਂ ਤੇ ਬੋਨਸ ’ਚ ਵਾਧਾ ਕਰਨ ਦੀ ਮੰਗ ’ਤੇ ਅੜੇ ਹੋਏ ਨੇ ਕਰਮਚਾਰੀ- ਮੈਨੇਜਰ ਅਜ਼ੀਜ਼ਪੁਰ ਟੋਲ ਪਾਲਜ਼ਾ ਚਲਾ ਰਹੀ ਕੰਪਨੀ ਦੇ ਮੈਨੇਜਰ ਧਰਮਪਾਲ ਨੇ ਕਿਹਾ ਕਿ ਕਰਮਚਾਰੀ ਤਨਖਾਹਾਂ ਤੇ ਬੋਨਸ ਵਧਾਉਣ ਦੀ ਮੰਗ ’ਤੇ ਅੜੇ ਹੋਏ ਹੋਏ ਹਨ, ਜਦਕਿ ਉਨ੍ਹਾਂ ਦੀ ਤਨਖਾਹ 37 ਹਜ਼ਾਰ ਦੇ ਕਰੀਬ ਹੈ ਅਤੇ ਐਨਾ ਹੀ ਬੋਨਸ ਬਣਦਾ ਹੈ। ਉਨ੍ਹਾਂ ਕਿਹਾ ਕਿ ਬੋਨਸ ਦੇ ਵਾਧੇ ਨਾਲ ਤਨਖਾਹਾਂ ਵਿਚ ਵੀ ਵਾਧਾ ਹੋਵੇਗਾ ਜੋ ਜਾਇਜ਼ ਨਹੀ। ਉਨ੍ਹਾਂ ਕਿਹਾ ਕਿ ਮਸਲੇ ਦਾ ਹੱਲ ਕੱਢਣ ਲਈ ਭਲਕੇ ਕਰਮਚਾਰੀਆਂ ਨਾਲ ਬੈਠਕ ਰੱਖੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਧਰਨੇ ’ਚ ਸਮਾਣਾ ਤੋਂ ਕਾਂਗਰਸ ਵਰਕਰਾਂ ਦੀ ਵੱਡੀ ਸ਼ਮੂਲੀਅਤ ਅਗਲੀ ਖ਼ਬਰ ਇੱਟਾਂ ਦੇ ਵਧਦੇ ਰੇਟਾਂ ਨੇ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਲਈ ਮਕਾਨ ਬਣਾਉਣਾ ਕੀਤਾ ਔਖਾ
Ad Position 24