18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਜਪਾ ਵਲੋਂ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ

ਪੁਰਖਾਲੀ, 17 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕੇ ਅੰਦਰ ਸ਼ਰਾਬ ਪੀਣ ਦੇ ਸ਼ੋਕੀਨਾਂ ਨੂੰ ਹੁਣ ਸ਼ਰਾਬ ਪੀਣੀ ਸੋਖੀ ਗੱਲ ਨਹੀਂ ਰਹੀ। ਸ਼ਰਾਬ ਦੇ ਰੇਟ ਐਨੇ ਜਿਆਦਾ ਵਸੂਲਣ ਕਾਰਨ ਸ਼ਰਾਬ ਪੀਣ ਦੇ ਸ਼ੋਕੀਨਾਂ ਦੀਆਂ ਖੁਸ਼ੀਆਂ ’ਚ ਰੰਗ ’ਚ ਭੰਗ ਪੈ ਗਿਆ ਹੈ, ਜਿਸ ਨੂੰ ਲੈ ਕੇ ਉਹ ਬਹੁਤ ਮਾਯੂਸ ਹਨ।

Ad Position 21
No active advertisement
ਇਲਾਕੇ ਦੇ ਇੱਕ ਠੇਕੇ ਤੋਂ ਖਰੀਦੇ ਸ਼ਰਾਬ ਦੇ ਅਧੀਏ ’ਤੇ 234 ਰੁਪਏ ਲਿਖਿਆ ਰੇਟ, ਜਦ ਕਿ ਇਸ ਬਦਲੇ 430 ਰੁਪਏ ਵਸੂਲੇ ਜਾ ਰਹੇ ਹਨ। 18-09-2026
ਪੁਰਖਾਲੀ, 17 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕੇ ਅੰਦਰ ਸ਼ਰਾਬ ਪੀਣ ਦੇ ਸ਼ੋਕੀਨਾਂ ਨੂੰ ਹੁਣ ਸ਼ਰਾਬ ਪੀਣੀ ਸੋਖੀ ਗੱਲ ਨਹੀਂ ਰਹੀ। ਸ਼ਰਾਬ ਦੇ ਰੇਟ ਐਨੇ ਜਿਆਦਾ ਵਸੂਲਣ ਕਾਰਨ ਸ਼ਰਾਬ ਪੀਣ ਦੇ ਸ਼ੋਕੀਨਾਂ ਦੀਆਂ ਖੁਸ਼ੀਆਂ ’ਚ ਰੰਗ ’ਚ ਭੰਗ ਪੈ ਗਿਆ ਹੈ, ਜਿਸ ਨੂੰ ਲੈ ਕੇ ਉਹ ਬਹੁਤ ਮਾਯੂਸ ਹਨ। ਪਰਵਿੰਦਰ ਸਿੰਘ, ਕੇਸਰ ਸਿੰਘ, ਜਗਤਾਰ ਸਿੰਘ, ਪਰਮਜੀਤ ਸਿੰਘ, ਪੰਚ ਬਲਵਿੰਦਰ ਸਿੰਘ, ਸੋਨੀ, ਰਿੰਕੂ ਪੰਚ ਆਦਿ ਨੇ ਦੱਸਿਆ ਕਿ ਠੇਕੇਦਾਰਾਂ ਵਲੋਂ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਐਕਸਾਈਜ਼ ਵਿਭਾਗ ਪਤਾ ਨੀ ਕਿਉ ਚੁੱਪ ਹੋਈ ਬੈਠਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਸ਼ਰਾਬ ਦੇ ਠੇਕਿਆਂ ’ਤੇ ਗਾਹਕਾਂ ਕੋਲੋਂ ਤੈਅ ਕੀਮਤ ਤੋਂ ਲਗਭਗ ਦੁੱਗਣੇ ਪੈਸੇ ਵਸੂਲ ਕੇ ਸ਼ਰੇਆਮ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਬੋਤਲ ਉੱਪਰ ਸਰਕਾਰ ਅਤੇ ਆਬਕਾਰੀ ਵਿਭਾਗ ਵਲੋਂ ਤੈਅ ਕੀਤਾ ਘੱਟੋ-ਘੱਟ ਵਿਕਰੀ ਮੁੱਲ ਤੋਂ ਠੇਕੇਦਾਰਾਂ ਵਲੋਂ ਗਾਹਕਾਂ ਕੋਲੋਂ ਬਿਨਾਂ ਕਿਸੇ ਡਰ ਦੇ 80-85 ਫ਼ੀਸਦੀ ਵੱਧ ਪੈਸੇ ਵਸੂਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਸੂਲੇ ਗਏ ਪੈਸਿਆਂ ਦਾ ਮੰਗਣ ਤੇ ਕੋਈ ਬਿੱਲ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਰੇਟ ਐਨੇ ਜਿਆਦਾ ਕਰ ਦਿੱਤੇ ਗਏ ਹਨ ਕਿ ਹੁਣ ਸ਼ਰਾਬ ਪੀ ਕੇ ਖੁਸ਼ੀ ਮਨਾਉਣੀ, ਭੰਗੜੇ ਪਾਉਣੇ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ, ਪ੍ਰੰਤੂ ਸ਼ਰੇਆਮ ਹੋ ਰਹੀ ਲੁੱਟ ਖਿਲਾਫ ਕੋਈ ਆਵਾਜ ਨਹੀਂ ਉਠਾ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਖਰੀਦਦਾਰ ਬੋਤਲ ਉੱਪਰ ਲਿਖੇ ਰੇਟ ਬਾਰੇ ਸਵਾਲ ਕਰਦਾ ਹੈ ਤਾਂ ਠੇਕੇ ’ਤੇ ਬੈਠੇ ਕਰਮਚਾਰੀ ਉਸ ਨਾਲ ਬਦਸਲੂਕੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਵਿਭਾਗ ਕੋਲ ਆਪਣਾ ਦੁੱਖ- ਦਰਦ ਵੀ ਨਹੀਂ ਦੱਸ ਸਕਦੇ। ਉਨ੍ਹਾਂ ਦੱਸਿਆ ਕਿ ਇਸ ਲੁੱਟ ਨੂੰ ਲੈ ਕੇ ਐਕਸਾਈਜ਼ ਵਿਭਾਗ ਦੀ ਕਾਰਜਪ੍ਰਣਾਲੀ ਵੀ ਸਵਾਲਾਂ ਦੇ ਘੇਰੇ ਵਿਚ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਉੱਪਰ ਵਿਭਾਗ ਦਾ ਟੋਲ-ਫ਼ਰੀ ਨੰਬਰ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ ਸਪੱਸ਼ਟ ਰੂਪ ਵਿਚ ਲਿਖਿਆ ਹੋਣਾ ਚਾਹੀਦਾ ਹੈ। ਪਰ ਇਨ੍ਹਾਂ ਠੇਕਿਆਂ ’ਤੇ ਅਜਿਹਾ ਕੋਈ ਵੀ ਨੰਬਰ ਜਾਂ ਬੋਰਡ ਮੌਜੂਦ ਨਹੀਂ ਹੈ। ਇਸ ਕਾਰਨ ਗਾਹਕ ਮੌਕੇ ’ਤੇ ਹੀ ਕਿਸੇ ਅਧਿਕਾਰੀ ਕੋਲ ਆਪਣੀ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਪਾਉਂਦੇ। ਉਨ੍ਹਾਂ ਦੱਸਿਆ ਕਿ ਠੇਕਿਆਂ ’ਤੇ ਨਾਬਾਲਿਗ ਬੱਚਿਆਂ ਨੂੰ ਸ਼ਰਾਬ ਨਾ ਦੇਣ ਸਬੰਧੀ ਵਰਜਿਤ ਬੋਰਡ ਨਹੀਂ ਲਗਾਏ ਗਏ। ਪੀੜਤ ਲੋਕਾਂ ਅਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਆਬਕਾਰੀ ਵਿਭਾਗ ਅਤੇ ਉੱਚ ਅਧਿਕਾਰੀ ਇਸ ਧੱਕੇਸ਼ਾਹੀ ਦਾ ਤੁਰੰਤ ਨੋਟਿਸ ਲੈਣ, ਇਨ੍ਹਾਂ ਠੇਕਿਆਂ ਦੀ ਚੈਕਿੰਗ ਕਰਨ, ਠੇਕਿਆਂ ਉੱਪਰ ਟੋਲ-ਫ਼ਰੀ ਨੰਬਰ ਲਗਵਾਉਣ ਅਤੇ ਠੇਕਿਆਂ ਤੇ ਲੋਕਾਂ ਦੀ ਲੁੱਟ ਬੰਦ ਕਰਵਾਈ ਜਾਵੇ। ਉਧਰ ਇਸ ਸਬੰਧੀ ਗੱਲ ਕਰਨ ਤੇ ਐਕਸਾਈਜ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੀ.ਐਲ.ਡਬਲਿਊ ਵਲੋਂ ਏ.ਆਈ-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਪਹਿਲਾ ਲੋਕੋਮੋਟਿਵ ਤਿਆਰ ਅਗਲੀ ਖ਼ਬਰ ਰਣਜੋਧ ਹਡਾਣਾ ਨੇ ਆਂਗਣਵਾੜੀ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Ad Position 24