19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਭਾਦਸੋਂ ਰੋਡ ’ਤੇ ਨਗਰ ਨਿਗਮ ਦਾ ਵੱਡਾ ਐਕਸ਼ਨ : ਨਾਜਾਇਜ਼ ਕਬਜ਼ੇ ਹਟਾਏ, ਰੇਹੜੀਆਂ ਦੇ ਕਾਰਡ ਕੀਤੇ ਚੈੱਕ

ਪਟਿਆਲਾ, 18 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 19-09-2026
ਪਟਿਆਲਾ, 18 ਸਤੰਬਰ (ਅ.ਸ. ਆਹਲੂਵਾਲੀਆ)- ਭਾਦਸੋਂ ਰੋਡ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਲੱਗਦੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ਕੀਤੀ ਗਈ। ਮੇਅਰ ਕੁੰਦਨ ਗੋਗੀਆ ਦੀ ਅਗਵਾਈ ਅਤੇ ਇੰਚਾਰਜ ਲੈਂਡ ਸ਼ਾਖਾ ਵਿਸ਼ਾਲ ਵਰਮਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਪ੍ਰਦੀਪ ਕੁਮਾਰ ਤੇ ਨਿਗਮ ਟੀਮ ਨੇ ਮੌਕੇ ’ਤੇ ਪਹੁੰਚ ਕੇ ਸੜਕ ਕੰਢੇ ਲੱਗੀਆਂ ਰੇਹੜੀਆਂ ਤੇ ਫੜ੍ਹੀਆਂ ਦੀ ਜਾਂਚ ਕੀਤੀ। ਕਾਰਵਾਈ ਦੌਰਾਨ ਨਿਗਮ ਟੀਮ ਵੱਲੋਂ ਰੇਹੜੀ ਚਾਲਕਾਂ ਦੇ ਵੈਂਡਿੰਗ ਕਾਰਡ ਚੈੱਕ ਕੀਤੇ ਗਏ ਅਤੇ ਬਿਨਾਂ ਮਨਜ਼ੂਰੀ ਤੋਂ ਸੜਕ ਅਤੇ ਫੁੱਟਪਾਥਾਂ ’ਤੇ ਲੱਗੀਆਂ ਨਾਜਾਇਜ਼ ਰੇਹੜੀਆਂ ਨੂੰ ਤੁਰੰਤ ਹਟਵਾਇਆ ਗਿਆ। ਇਸ ਤੋਂ ਇਲਾਵਾ ਟੀਮ ਨੇ ਆਵਾਜਾਈ ਵਿਚ ਰੁਕਾਵਟ ਬਣ ਰਹੇ ਕਈ ਕਬਜ਼ਾਧਾਰੀਆਂ ਦਾ ਸਾਮਾਨ ਜ਼ਬਤ ਕੀਤਾ। ਨਿਗਮ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿਰਫ਼ ਜਾਇਜ਼ ਕਾਰਡ ਧਾਰਕਾਂ ਨੂੰ ਹੀ ਨਿਰਧਾਰਤ ਹੱਦ ਅੰਦਰ ਕੰਮ ਕਰਨ ਦੀ ਖੁੱਲ੍ਹ ਹੋਵੇਗੀ। ਇੰਚਾਰਜ ਵਿਸ਼ਾਲ ਵਰਮਾ ਨੇ ਦੱਸਿਆ ਕਿ ਮੇਅਰ ਕੁੰਦਨ ਗੋਗੀਆ ਵਲੋਂ ਭਾਦਸੋਂ ਰੋਡ ਨੂੰ ਟ੍ਰੈਫਿਕ ਜਾਮ ਮੁਕਤ ਬਣਾਉਣ ਦੇ ਸਖ਼ਤ ਆਦੇਸ਼ ਹਨ। ਉਨ੍ਹਾਂ ਨਜਾਇਜ ਕਬਜਾ ਧਾਰਕਾਂ ਨੂੰ ਸਖ਼ਤ ਤਾੜਨਾ ਦਿੰਦੇ ਕਿਹਾ ਕਿ ਜੇਕਰ ਕਿਸੇ ਨੇ ਦੁਬਾਰਾ ਸੜਕ ਜਾਂ ਪੈਦਲ ਰਸਤਿਆਂ ’ਤੇ ਸਾਮਾਨ ਰੱਖ ਕੇ ਕਬਜ਼ਾ ਕੀਤਾ ਤਾਂ ਨਿਗਮ ਵਲੋਂ ਭਾਰੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਪੱਕੇ ਤੌਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਾਹਨੇਵਾਲ ’ਚ 500 ਡਰੋਨਾਂ ਨੇ ਰਚਿਆ ਅਦਭੁਤ ਨਜ਼ਾਰਾ, ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਦੀ ਦਿੱਤੀ ਪੇਸ਼ਕਾਰੀ ਪੰਜਾਬ ਸਰਕਾਰ... ਅਗਲੀ ਖ਼ਬਰ ਹਲਕਾ ਸਨੌਰ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗ਼ਮ ਕਰਵਾਇਆ
Ad Position 24