ਨਾਭਾ ਹਲਕੇ ਦੀਆਂ ਪੇਂਡੂ ਸੜਕਾਂ ’ਤੇ ਪ੍ਰੀਮਿਕਸ ਨਾ ਪੈਣ ਕਾਰਨ ਲੋਕ ਪ੍ਰੇਸ਼ਾਨ
ਭਾਦਸੋਂ, 18 ਸਤੰਬਰ (ਪ੍ਰਦੀਪ ਦੰਦਰਾਲਾ)- ਪੰਜਾਬ ਅੰਦਰ ਸਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਪਾਸ ਭਾਵੇਂ ਸਰਕਾਰ ਦੇ ਕਾਰਜਕਾਲ ਦੇ ਕਰੀਬ ਚਾਰ ਕੁ ਮਹੀਨੇ ਬਾਕੀ ਹਨ ਪਰ ਵਿਕਾਸ ਕਾਰਜਾਂ ਦੀ ਇੰਨੀ ਮੱਠੀ ਰਫ਼ਤਾਰ ਨੇ ਹਲਕੇ ਦੇ ਲੋਕਾਂ ਦਾ ਜਿਊਣਾ ਮੁਹਾਲ ਕਰਿਆ ਹੋਇਆ। ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡਾਂ ਵਿਚ ਲੋਕ ਨਿਰਮਾਣ ਵਿਭਾਗ ਦੀ ਨਾਲਾਇਕੀ ਕਰਕੇ ਫਤਿਹਪੁਰ, ਮੂੰਗੋ ਤੋਂ ਮੋਹਲਗੁਆਰਾ ਨੂੰ ਹੁੰਦੇ ਹੋਏ ਸੋਹੀਆਂ ਵਾਲਾ ਦੇ ਪੁਲ ਨੂੰ ਜਾਂਦੀ ਸੜਕ ’ਤੇ ਤਕਰੀਬਨ ਪਿਛਲੇ 10 ਮਹੀਨਿਆਂ ਤੋਂ ਵੱਟੇ ਪਾਏ ਹੋਏ ਹਨ, ਇਸ ਸੜਕ ’ਤੇ ਹੁਣ ਵੱਟੇ ਵੀ ਉਖੜਨੇ ਸ਼ੁਰੂ ਹੋ ਗਏ ਹਨ, ਜਿਸ ਕਰਕੇ ਇਸ ਸੜਕ ’ਤੇ ਆਉਣ ਜਾਣ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨ
ਨਾਭਾ ਹਲਕੇ ਦੇ ਪਿੰਡ ਫ਼ਤਹਿਪੁਰ ਤੋਂ ਮੂੰਗੋ ਨੂੰ ਜਾਣ ਵਾਲੀ ਸੜਕ ’ਤੇ ਖਿੱਲਰੇ ਵੱਟਿਆਂ ਦੀ ਤਸਵੀਰ। ਤਸਵੀਰ : ਦੰਦਰਾਲਾ
19-09-2026
ਭਾਦਸੋਂ, 18 ਸਤੰਬਰ (ਪ੍ਰਦੀਪ ਦੰਦਰਾਲਾ)- ਪੰਜਾਬ ਅੰਦਰ ਸਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਪਾਸ ਭਾਵੇਂ ਸਰਕਾਰ ਦੇ ਕਾਰਜਕਾਲ ਦੇ ਕਰੀਬ ਚਾਰ ਕੁ ਮਹੀਨੇ ਬਾਕੀ ਹਨ ਪਰ ਵਿਕਾਸ ਕਾਰਜਾਂ ਦੀ ਇੰਨੀ ਮੱਠੀ ਰਫ਼ਤਾਰ ਨੇ ਹਲਕੇ ਦੇ ਲੋਕਾਂ ਦਾ ਜਿਊਣਾ ਮੁਹਾਲ ਕਰਿਆ ਹੋਇਆ। ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡਾਂ ਵਿਚ ਲੋਕ ਨਿਰਮਾਣ ਵਿਭਾਗ ਦੀ ਨਾਲਾਇਕੀ ਕਰਕੇ ਫਤਿਹਪੁਰ, ਮੂੰਗੋ ਤੋਂ ਮੋਹਲਗੁਆਰਾ ਨੂੰ ਹੁੰਦੇ ਹੋਏ ਸੋਹੀਆਂ ਵਾਲਾ ਦੇ ਪੁਲ ਨੂੰ ਜਾਂਦੀ ਸੜਕ ’ਤੇ ਤਕਰੀਬਨ ਪਿਛਲੇ 10 ਮਹੀਨਿਆਂ ਤੋਂ ਵੱਟੇ ਪਾਏ ਹੋਏ ਹਨ, ਇਸ ਸੜਕ ’ਤੇ ਹੁਣ ਵੱਟੇ ਵੀ ਉਖੜਨੇ ਸ਼ੁਰੂ ਹੋ ਗਏ ਹਨ, ਜਿਸ ਕਰਕੇ ਇਸ ਸੜਕ ’ਤੇ ਆਉਣ ਜਾਣ ਵਾਲੇ ਬੱਚਿਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਇਹ ਹੈ ਕਿ ਰੋਡ ’ਤੇ ਖਿਲਰੇ ਰੋੜਿਆਂ ਕਾਰਨ ਲੋਕਾਂ ਦੇ ਮੋਟਰਸਾਈਕਲ, ਕਾਰਾਂ ਤੇ ਹੋਰ ਮਸ਼ੀਨਰੀ ਟੁੱਟ ਰਹੀ ਹੈ, ਜਿਸ ਦੀ ਲੋਕ ਨਿਰਮਾਣ ਵਿਭਾਗ ਨਾਭਾ ਨੂੰ ਕੋਈ ਪ੍ਰਵਾਹ ਨਹੀਂ। ਇਸ ਤੋਂ ਇਲਾਵਾ ਇਸ ਸੜਕ ’ਤੇ ਕੁਝ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਨੇ ਟੋਇਆਂ ’ਚ ਆਪ ਮਿੱਟੀ ਪਾ ਕੇ ਰਸਤੇ ਨੂੰ ਸੰਵਾਰਿਆ ਹੈ, ਜਿਸ ਨਾਲ ਰਾਹਗੀਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਹਲਕੇ ਦੇ ਪਿੰਡ ਮੱਲੇਵਾਲ ਤੋਂ ਲੋਪੇ ਨੂੰ ਜਾਣ ਵਾਲੀ ਸੜਕ ਦਾ ਵੀ ਬੁਰਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ। ਕੁੱਲ ਮਿਲਾ ਕੇ ਨਾਭਾ ਹਲਕੇ ਦੇ ਪਿੰਡਾਂ ’ਚ ਸੜਕਾਂ ’ਤੇ ਪ੍ਰੀਮਿਕਸ ਨਾ ਪੈਣ ਕਾਰਨ ਸਥਾਨਕ ਲੋਕ ਡਾਹਢੇ ਪ੍ਰੇਸ਼ਾਨ ਹਨ। ਇਸ ਰੋਡ ਦੀ ਸਮੱਸਿਆਂ ਸੰਬੰਧੀ ਜਦੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਤੇ ਵਾਅਦੇ ਤਾਂ ਵੱਡੇ-ਵੱਡੇ ਕਰ ਰਹੀ ਹੈ ਪਰੰਤੂ ਜ਼ਮੀਨੀ ਪੱਧਰ ’ਤੇ ‘ਆਪ’ ਦੀ ਕਾਰਗੁਜ਼ਾਰੀ ਜ਼ੀਰੋ ਹੈ, ਜਿਸ ਦਾ ਬਦਲਾ ਹਲਕੇ ਦੇ ਲੋਕ 2027 ‘ਚ ਜ਼ਰੂਰ ਲੈਣਗੇ। ਉਨ੍ਹਾਂ ਸੱਤਾਧਾਰੀ ਸਰਕਾਰ ਕੋਲੋਂ ਲਿੰਕ ਰੋਡ ’ਤੇ ਪ੍ਰੀਮਿਕਸ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਜਦੋਂ ਪੀ. ਡਬਲਿਊ. ਡੀ. ਐਕਸੀਅਨ ਨਾਭਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।