20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੁਟੇਰਿਆਂ ਨੇ ਸਾਢੇ ਤਿੰਨ ਸਾਲ ਦੀ ਬੱਚੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪੀਜੀਆਈ ਚੰਡੀਗੜ੍ਹ ਰੈਫਰ

ਨਾਭਾ, 19 ਸਤੰਬਰ (ਵਰਿੰਦਰ ਵਰਮਾ)-ਪੰਜਾਬ ਵਿਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਆਮ ਹੋ ਗਈਆਂ ਹਨ ਪਰ ਹੁਣ ਲੁੱਟ ਖੋਹ ਦੀ ਵਾਰਦਾਤ ਦੀ ਸ਼ਿਕਾਇਤ ਕਰਨਾ ਵੀ ਇਕ ਗੁਨਾਹ ਬਣ ਗਿਆ ਹੈ। ਇਹ ਘਟਨਾ 17 ਸਤੰਬਰ ਰਾਤ ਦੀ ਹੈ ਨਾਭਾ ਦੇ ਪਿੰਡ ਬੋੜਾਂ ਕਲਾ ਦੀ ਹੈ ਜਿੱਥੇ ਗੁਰਵਿੰਦਰ ਸਿੰਘ ਨਾਮ ਦੇ ਇਕ ਮਜ਼ਦੂਰ ਪਰਿਵਾਰ ਜਦੋਂ ਆਪਣੀ ਤਨਖਾਹ ਫੈਕਟਰੀ ਤੋਂ ਲੈ ਕੇ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਨਾਭਾ ਦੇ ਨਜ਼ਦੀਕ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਲੁੱਟ ਲਿਆ।

Ad Position 21
No active advertisement
ਗੁਰਸਿਮਰਨ ਕੌਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹੋਏ ਹਮਲੇ ਦੌਰਾਨ ਚਲ ਰਹੇ ਇਲਾਜ ਦਾ ਦ੍ਰਿਸ਼। ਤਸਵੀਰ : ਵਰਮਾ 20-09-2026
ਨਾਭਾ, 19 ਸਤੰਬਰ (ਵਰਿੰਦਰ ਵਰਮਾ)-ਪੰਜਾਬ ਵਿਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਆਮ ਹੋ ਗਈਆਂ ਹਨ ਪਰ ਹੁਣ ਲੁੱਟ ਖੋਹ ਦੀ ਵਾਰਦਾਤ ਦੀ ਸ਼ਿਕਾਇਤ ਕਰਨਾ ਵੀ ਇਕ ਗੁਨਾਹ ਬਣ ਗਿਆ ਹੈ। ਇਹ ਘਟਨਾ 17 ਸਤੰਬਰ ਰਾਤ ਦੀ ਹੈ ਨਾਭਾ ਦੇ ਪਿੰਡ ਬੋੜਾਂ ਕਲਾ ਦੀ ਹੈ ਜਿੱਥੇ ਗੁਰਵਿੰਦਰ ਸਿੰਘ ਨਾਮ ਦੇ ਇਕ ਮਜ਼ਦੂਰ ਪਰਿਵਾਰ ਜਦੋਂ ਆਪਣੀ ਤਨਖਾਹ ਫੈਕਟਰੀ ਤੋਂ ਲੈ ਕੇ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਨਾਭਾ ਦੇ ਨਜ਼ਦੀਕ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਲੁੱਟ ਲਿਆ। ਜਿਸ ਕੋਲੋਂ 25,800 ਰੁਪਏ ਤਨਖਾਹ ਦਾ ਲੁਟੇਰੇ ਨਾਲ ਲੈ ਗਏ। ਇਸ ਲੁੱਟ ਦੀ ਵਾਰਦਾਤ ਨੂੰ ਪੀੜਤ ਮਜ਼ਦੂਰ ਨੇ ਆਪਣੇ ਪਰਿਵਾਰ ਨੂੰ ਦੱਸੀ ਜਿਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ 18 ਸਤੰਬਰ ਨੂੰ ਕੀਤੀ ਗਈ। ਇਸ ਮਸਲੇ ’ਤੇ ਨੰਬਰਦਾਰ ਯੂਨੀਅਨ ਵਲੋਂ ਪੁਲਿਸ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਰੋਸ ਧਰਨਾ ਦਿੱਤਾ ਜਾਵੇਗਾ। ਲੁਟੇਰੇ ਆਪਣੀ ਸ਼ਿਕਾਇਤ ਤੋਂ ਇਨ੍ਹਾਂ ਜ਼ਿਆਦਾ ਗੁੱਸੇ ਵਿਚ ਆ ਕੇ ਉਸ ਗ਼ਰੀਬ ਤੇ ਮਜ਼ਦੂਰ ਗੁਰਵਿੰਦਰ ਸਿੰਘ ਅਤੇ ਉਸ ਦੀ ਧੀ ਗੁਰਸਿਮਰਨ ਕੌਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। 19 ਸਤੰਬਰ ਦੀ ਸਵੇਰੇ 8 ਵਜੇ ਦੇ ਕਰੀਬ ਜਦੋਂ ਗੁਰਵਿੰਦਰ ਸਿੰਘ ਆਪਣੀ ਧੀ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਹਥੋਲਾਕਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਹੀ ਹਥਿਆਰਬੰਦ ਲੁਟੇਰੇ ਆਪਣਾ ਮੂੰਹ ਪਰਨੇ ਨਾਲ ਢੱਕ ਕੇ ਰੱਖਿਆ ਲੁਟੇਰਿਆਂ ਨੇ ਪੀੜਤ ਗੁਰਵਿੰਦਰ ਸਿੰਘ ਨੂੰ ਘੇਰਿਆ ਅਤੇ ਕਿਹਾ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦਾ ਸਬਕ ਸਿਖਾਉਣ ਉਹ ਆਏ ਹਨ ਜਦੋਂ ਉਹ ਉਸ ਦੇ ਉੱਪਰ ਹਮਲਾ ਕਰਨ ਲੱਗੇ ਤਾਂ ਗੁਰਵਿੰਦਰ ਸਿੰਘ ਤਾਂ ਸੱਟਾਂ ਦੇ ਨਾਲ ਬਚ ਗਿਆ ਪਰ ਉਸ ਦੇ ਨਾਲ ਸਾਢੇ ਤਿੰਨ ਸਾਲ ਦੀ ਮਾਸੂਮ ਧੀ ਦੇ ਗਲ ਦੇ ਉੱਪਰ ਤੇਜ਼ ਹਥਿਆਰ ਹਮਲਾ ਕਰ ਦਿੱਤਾ। ਜਿਸ ਨੂੰ ਪਹਿਲਾਂ ਨਾਭਾ ਫਿਰ ਪਟਿਆਲਾ ਤੇ ਫਿਲਹਾਲ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਿੱਥੇ ਹਾਲਤ ਉਸ ਦੀ ਗੰਭੀਰ ਦੱਸੀ ਜਾ ਰਹੀ ਹੈ। ਪਰ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਹੁਣ ਪੰਜਾਬ ਵਿਚ ਲੋਕ ਕਦੋਂ ਸੁਰੱਖਿਅਤ ਹੋਣਗੇ ਜੇਕਰ ਕਿਸੇ ਲੁਟੇਰੇ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਕੀ ਉਸ ਦੀ ਸ਼ਿਕਾਇਤ ਕਰਨਾ ਵੀ ਪੰਜਾਬ ਵਿਚ ਗੁਨਾਹ ਹੋ ਗਿਆ ਹੈ। ਇਸ ਸੰਬੰਧੀ ਗੱਲ ਕਰਦੇ ਹੋਏ ਪੀੜਤ ਬੱਚੀ ਦੇ ਦਾਦਾ ਹਾਕਮ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਘਟਨਾ ਇਹ ਨਾਭਾ ਵਿਖੇ ਵਾਪਰੀ ਹੈ ਉਸ ਤੋਂ ਜਾਪਦਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿਚ ਇਸ ਤਰ੍ਹਾਂ ਸ਼ਰੇਆਮ ਲੁੱਟਣਾ ਅਤੇ ਹਮਲਾ ਕਰਨਾ ਨਹੀਂ ਵਿਖਦਾ ਸੀ ਪਰ ਹੁਣ ਤਾਂ ਘਰ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਹੀ ਲੁਟੇਰਿਆਂ ਨੂੰ ਫੜ ਲੈਂਦੀ ਤਾਂ ਇਸ ਤਰ੍ਹਾਂ ਸ਼ਰੇਆਮ ਉਨ੍ਹਾਂ ਦੇ ਉੱਪਰ ਜਾਨਲੇਵਾ ਹਮਲਾ ਨਾ ਕੀਤਾ ਜਾਂਦਾ। ਪੀੜਤ ਬੱਚੀ ਦੇ ਦਾਦਾ ਹਾਕਮ ਸਿੰਘ ਨੇ ਦੱਸਿਆ ਕਿ ਲੁਟੇਰੇ ਜਾਂਦੇ ਜਾਂਦੇ ਇਹ ਵੀ ਕਹਿ ਕੇ ਗਏ ਹਨ ਕਿ ਉਹ ਤਾਂ ਕਿਸੇ ਤੋਂ ਨਹੀਂ ਡਰਦੇ ਤੁਸੀਂ ਕਿਸ ਤਰ੍ਹਾਂ ਡਰਾ ਲਵੋਗੇ। ਇਸ ਸਾਰੇ ਮਸਲੇ ’ਤੇ ਡੀ.ਐਸ.ਪੀ. ਨਾਭਾ ਗੁਰਿੰਦਰ ਸਿੰਘ ਬੱਲ, ਐਸ.ਐਚ.ਓ. ਸਦਰ ਜਸਪ੍ਰੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਅਮਨਦੀਪ ਬਰਾੜ ਮੌਕੇ ’ਤੇ ਪਹੁੰਚੇ। ਉਨ੍ਹਾਂ ਗੱਲ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਜਦੋਂ ਗੁਰਵਿੰਦਰ ਸਿੰਘ ਆਪਣੀ ਤਨਖਾਹ ਲੈ ਕੇ ਆਪਣੇ ਘਰ ਜਾਣ ਲੱਗਾ ਤਾਂ 17 ਸਤੰਬਰ ਦੀ ਰਾਤ ਨੂੰ ਤਿੰਨ ਮੋਟਰਸਾਈਕਲ ਲੁਟੇਰਿਆਂ ਨੇ ਲੁੱਟਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਅੱਜ ਸਵੇਰੇ ਜਦੋਂ ਗੁਰਵਿੰਦਰ ਸਿੰਘ ਆਪਣੀ ਧੀ ਦਾ ਹੱਥੋਲਾ ਕਰਾ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਤਾਂ ਉਹੀ ਲੁਟੇਰਿਆਂ ਨੇ ਘੇਰ ਕੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ। ਹਮਲੇ ਦੌਰਾਨ ਸਾਢੇ ਤਿੰਨ ਸਾਲ ਦੀ ਮਾਸੂਮ ਗੁਰਸਿਮਰਨ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜੋ ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ’ਤੇ ਧਾਰਾ 307 ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ-ਚੰਡੀਗੜ੍ਹ ’ਤੇ ਵਾਪਰੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਮਿੰਨੀ ਸਕੱਤਰੇਤ ਵਿਖੇ ਭਾਰਤੀ ਕਿਸਾਨ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Ad Position 24