27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੀੜਤ ਬੱਚੀ ਗੁਰਸਿਮਰਨ ਕੌਰ ਦੇ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ

ਨਾਭਾ, 27 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਬੋੜਾ ਕਲਾਂ ਦੀ ਰਹਿਣ ਵਾਲੀ ਚਾਰ ਸਾਲ ਦੀ ਮਾਸੂਮ ਗੁਰਸਿਮਰਤ ਕੌਰ ਦੇ ਦੋਸ਼ੀ ਲੁਟੇਰੇ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। 8 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਥਾਣਾ ਸਦਰ ਪੁਲਿਸ ਇਸ ਮਾਮਲੇ ਦੇ ਵਿਚ ਕਿਸੇ ਵੀ ਦੋਸ਼ੀ ਦੀ ਪਹਿਚਾਣ ਤੇ ਉਸ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ।

Ad Position 21
No active advertisement
ਅਜੀਤ ਡੈਸਕ 28-09-2026
ਨਾਭਾ, 27 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਬੋੜਾ ਕਲਾਂ ਦੀ ਰਹਿਣ ਵਾਲੀ ਚਾਰ ਸਾਲ ਦੀ ਮਾਸੂਮ ਗੁਰਸਿਮਰਤ ਕੌਰ ਦੇ ਦੋਸ਼ੀ ਲੁਟੇਰੇ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। 8 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਥਾਣਾ ਸਦਰ ਪੁਲਿਸ ਇਸ ਮਾਮਲੇ ਦੇ ਵਿਚ ਕਿਸੇ ਵੀ ਦੋਸ਼ੀ ਦੀ ਪਹਿਚਾਣ ਤੇ ਉਸ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ। ਇਸ ਮਾਮਲੇ ਵਿਚ ਪੀੜਤ ਪਰਿਵਾਰ ਜਿਸ ਵਿਚ ਬੱਚੀ ਦੀ ਮਾਂ ਵੀਰਪਾਲ ਕੌਰ ਤੇ ਦਾਦਾ ਹਾਕਮ ਸਿੰਘ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਦੇ ਨਾਲ ਮੁਲਾਕਾਤ ਕਰਨ ਲਈ ਵਿਸ਼ਕਰਮਾ ਭਵਨ ਪਹੁੰਚੇ ਸਨ, ਜਿੱਥੇ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਨੂੰ ਡਾਕਟਰੀ ਤੇ ਹੋਰ ਸਾਰੀ ਸਹਾਇਤਾ ਦੀ ਪੇਸ਼ਕਸ਼ ਕੀਤੀ ਉੱਥੇ ਦੋਸ਼ੀਆਂ ਵਿਰੁੱਧ ਜਲਦ ਕਾਰਵਾਈ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਤਾੜਨਾ ਕੀਤੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ ਹੈ ਅਤੇ ਪੁਲਿਸ ਦੋਸ਼ੀਆਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀਆਂ ਨਾਲਾਇਕੀਆਂ ਕਾਰਨ ਹੀ ਸੂਬੇ ਵਿਚ ਅਜਿਹੇ ਹਾਦਸੇ ਵਾਪਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੂਬੇ ’ਚ ਚਿੱਟੇ ਦੀ ‘ਹੋਮ ਡਲਿਵਰੀ’- ਬ੍ਰਜੇਸ਼ ਪਾਠਕ
Ad Position 24