ਦਿਲਪ੍ਰੀਤ ਰੰਨੋ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਨਿਯੁਕਤ
ਭਾਦਸੋਂ, 28 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਰੰਨੋ ਵਿਖੇ ਹੋਈ, ਜਿਸ ֹ’ ਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਰੰਨੋ ਦੇ ਯੂਥ ਨੌਜਵਾਨ ਦਿਲਪ੍ਰੀਤ ਸਿੰਘ ਰੰਨੋ ਦੀ ਸਖਤ ਮਿਹਨਤ ਦੇਖਦੇ ਹੋਏ ਸਾਬਕਾ ਮੰਤਰੀ ਧਰਮਸੋਤ ਵਲੋਂ ਦਿਲਪ੍ਰੀਤ ਸਿੰਘ ਨੂੰ ਯੂਥ ਕਾਂਗਰਸ ਦਾ ਦਿਹਾਤੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਭਾਦਸੋਂ, 28 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਰੰਨੋ ਵਿਖੇ ਹੋਈ, ਜਿਸ ֹ’ ਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਰੰਨੋ ਦੇ ਯੂਥ ਨੌਜਵਾਨ ਦਿਲਪ੍ਰੀਤ ਸਿੰਘ ਰੰਨੋ ਦੀ ਸਖਤ ਮਿਹਨਤ ਦੇਖਦੇ ਹੋਏ ਸਾਬਕਾ ਮੰਤਰੀ ਧਰਮਸੋਤ ਵਲੋਂ ਦਿਲਪ੍ਰੀਤ ਸਿੰਘ ਨੂੰ ਯੂਥ ਕਾਂਗਰਸ ਦਾ ਦਿਹਾਤੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਿਰੋਪਾਓ ਪਾ ਕੇ ਦਿਲਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਜਾਤੀਵਾਲ ਬਲਾਕ ਸੰਮਤੀ ਮੈਂਬਰ, ਗੁਰਜੰਟ ਸਿੰਘ ਸਰਪੰਚ ਰੰਨੋ, ਪਰਗਟ ਸਿੰਘ ਭੜੀ, ਗੁੱਡੂ ਭੜੀ , ਪ੍ਰਭਜੋਤ ਸਿੰਘ ਸਰਪੰਚ, ਬੰਟੀ ਸ਼ਾਹੀਵਾਲ, ਜਸਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਦਿਹਾਤੀ, ਲਵਰਾਜ ਸਿੰਘ, ਵਰਿੰਦਰ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।