ਤੇਜਿੰਦਰ ਮਹਿਤਾ ਵਲੋਂ ਵੀ. ਐਲ. ਸੀ. ਸੀ. ਸਕੂਲ ਆਫ਼ ਬਿਊਟੀ ਦੇ ਯਤਨਾਂ ਦੀ ਸ਼ਲਾਘਾ
ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)- ਵੀ. ਐਲ.
ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)- ਵੀ. ਐਲ. ਸੀ. ਸੀ. ਸਕੂਲ ਆਫ਼ ਬਿਊਟੀ ਵਲੋਂ ਮੇਕਅੱਪ ਤੇ ਹੇਅਰ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕਰੀਬ 35 ਔਰਤਾਂ ਨੇ ਸ਼ਮੂਲੀਅਤ ਕੀਤੀ। ਜ਼ਿਆਦਾਤਰ ਪ੍ਰਤੀਭਾਗੀ ਵਾਰਡ ਨੰਬਰ 34 ਨਾਲ ਸੰਬੰਧਿਤ ਸਨ। ਚੇਅਰਮੈਨ ਤੇਜਿੰਦਰ ਮਹਿਤਾ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੀ. ਐਨ. ਬੀ. ਬੈਂਕ ਦੇ ਸਹਾਇਕ ਬ੍ਰਾਂਚ ਮੈਨੇਜਰ ਸੋਨੀਆ ਮਹਿਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇਜਿੰਦਰ ਮਹਿਤਾ ਨੇ ਔਰਤਾਂ ਅਤੇ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਕੇ ਉਨ੍ਹਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੀਐਲਸੀਸੀ ਸਕੂਲ ਆਫ਼ ਬਿਊਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਨਵੇਂ ਹੁਨਰ ਸਿੱਖਣ, ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਲਾਹੇਵੰਦ ਸਾਬਤ ਹੁੰਦੇ ਹਨ। ਸਮਾਗਮ ਦੌਰਾਨ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਚੇਅਰਮੈਨ ਤੇਜਿੰਦਰ ਮਹਿਤਾ ਨੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੀ.ਐਲ.ਸੀ.ਸੀ. ਸਕੂਲ ਆਫ਼ ਬਿਊਟੀ, ਪਟਿਆਲਾ ਦੇ ਸਕੂਲ ਟੈਕਨੀਕਲ ਹੈੱਡ ਅਤੇ ਹੇਅਰ ਟ੍ਰੇਨਰ ਮਨਪ੍ਰੀਤ ਸਿੰਘ, ਸੈਂਟਰ ਮੈਨੇਜਰ ਨਿਧੀ ਧਵਨ, ਸਕਿਨ ਫੈਕਲਟੀ ਅਕ੍ਰਿਤੀ ਰਾਣਾ ਅਤੇ ਮੇਕਅੱਪ ਫੈਕਲਟੀ ਸਲੋਨੀ ਕੁਮਾਰੀ ਮੌਜੂਦ ਸਨ। ਮਿਸ ਨਿਕਿਤਾ ਅਤੇ ਸਿਮਰਨ ਵਲੋਂ ਸਮਾਗਮ ਕਰਵਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰੀਤੀ, ਦੀਪਿਕਾ, ਨੰਦਿਨੀ, ਰਿਤੂ ਅਤੇ ਮਧੂ ਪ੍ਰਿਯੰਕਾ, ਖੁਸ਼ੀ, ਮਾਨਸੀ, ਜੋਤੀ, ਸ਼ਿਵਾਨੀ ਆਦਿ ਵੀ ਮੌਜੂਦ ਸਨ।