28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ੇਅਰ ਮਾਰਕੀਟ ’ਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ 40 ਲੱਖ ਤੋਂ ਵੱਧ ਠੱਗੇ

ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰ ਨਿਵੇਕਲੇ ਢੰਗ ਨਾਲ ਵਿਅਕਤੀਆਂ ਨੂੰ ਝਾਂਸੇ ’ਚ ਲੈ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਬੜੀ ਆਸਾਨੀ ਨਾਲ ਠੱਗ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦੀ ਘਾਟ ਜਾਂ ਫੇਰ ਲਾਲਚਵਸ ਹੋ ਕੇ ਅਜਿਹੇ ਧੋਖੇਬਾਜ਼ ਲੋਕਾਂ ਦੇ ਹੱਥੀ ਚੜ ਕੇ ਆਪਣੀ ਮਿਹਨਤ ਦੀ ਕਮਾਈ ਬਿਨਾ ਕਿਸੇ ਸਲਾਹ ਮਸ਼ਵਰੇ ਤੋਂ ਅਨਜਾਣ ਵੈੱਬਸਾਈਟਾਂ ਜਾਂ ਆਨਲਾਈਨ ਪੋਰਟਲ ’ਤੇ ਲਗਾ ਦਿੰਦੇ ਹਨ ਜਿਸ ਦਾ ਖਮਿਆਜ਼ਾ ਵੀ ਉਨਾਂ ਨੂੰ ਭੁਗਤਣਾ ਪੈਂਦਾ ਹੈ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 29-09-2026
ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰ ਨਿਵੇਕਲੇ ਢੰਗ ਨਾਲ ਵਿਅਕਤੀਆਂ ਨੂੰ ਝਾਂਸੇ ’ਚ ਲੈ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਬੜੀ ਆਸਾਨੀ ਨਾਲ ਠੱਗ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦੀ ਘਾਟ ਜਾਂ ਫੇਰ ਲਾਲਚਵਸ ਹੋ ਕੇ ਅਜਿਹੇ ਧੋਖੇਬਾਜ਼ ਲੋਕਾਂ ਦੇ ਹੱਥੀ ਚੜ ਕੇ ਆਪਣੀ ਮਿਹਨਤ ਦੀ ਕਮਾਈ ਬਿਨਾ ਕਿਸੇ ਸਲਾਹ ਮਸ਼ਵਰੇ ਤੋਂ ਅਨਜਾਣ ਵੈੱਬਸਾਈਟਾਂ ਜਾਂ ਆਨਲਾਈਨ ਪੋਰਟਲ ’ਤੇ ਲਗਾ ਦਿੰਦੇ ਹਨ ਜਿਸ ਦਾ ਖਮਿਆਜ਼ਾ ਵੀ ਉਨਾਂ ਨੂੰ ਭੁਗਤਣਾ ਪੈਂਦਾ ਹੈ। ਇਸੇ ਸਿਲਸਿਲੇ ਤਹਿਤ ਕਮਲ ਵਰਮਾ ਨੇ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਸੰਪਰਕ ਕਰ ਕੇ ਕਿਹਾ ਕਿ ਜੇਕਰ ਉਹ ਸ਼ੇਅਰ ਮਾਰਕੀਟ ’ਚ ਪੈਸੇ ਲਗਾਉਂਦਾ ਹੈ ਤਾਂ ਵਧ ਮੁਨਾਫ਼ਾ ਕਮਾ ਕੇ ਦਿੱਤਾ ਜਾਵੇਗਾ, ਜਿਸ ਤਹਿਤ ਉਹ ਮੁਲਜ਼ਮਾਂ ਦੇ ਝਾਂਸੇ ’ਚ ਆ ਗਿਆ ਤੇ ਉਸ ਨੇ ਸ਼ੇਅਰ ਮਾਰਕੀਟ ’ਚ ਪੈਸੇ ਲਗਾ ਦਿੱਤੇ। ਬਾਅਦ ’ਚ ਚੋਰਾਂ ਨੇ ਉਸ ਨਾਲ 40 ਲੱਖ ਤੋਂ ਵਧ ਦੀ ਠੱਗੀ ਮਾਰ ਲਈ। ਇਸ ਮਾਮਲੇ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸ. ਸ਼ਿਵਰਾਜ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਇਕ ਫਰਜ਼ੀ ਪੋਰਟਲ ਬਣਾਇਆ ਹੋਇਆ ਸੀ, ਪਹਿਲਾਂ ਉਹ ਵਿਅਕਤੀ ਨੂੰ ਝਾਂਸੇ ’ਚ ਲੈ ਕੇ ਉਸ ਪੋਰਟਲ ’ਤੇ ਪੈਸੇ ਲਗਾ ਦਿੰਦੇ ਸਨ। ਇਸ ਪੋਰਟਲ ਨੂੰ ਉਹ ਤਕਨੀਕੀ ਢੰਗ ਨਾਲ ਵਿਅਕਤੀ ਵਲੋਂ ਲਗਾਏ ਪੈਸਿਆਂ ’ਤੇ ਮੋਟਾ ਮੁਨਾਫ਼ਾ ਦਿਖਾ ਦਿੰਦੇ ਸੀ। ਇਸ ਕਰ ਕੇ ਲਾਲਚਵਸ ਵਿਅਕਤੀ ਇਸ ਪੋਰਟਲ ’ਤੇ ਹੋਰ ਪੈਸੇ ਲਗਾਉਂਦੇ ਰਹਿੰਦੇ ਸਨ ਕਿਉਂਕਿ ਉਨਾਂ ਨੂੰ ਲਗਦਾ ਸੀ ਕਿ ਉਨਾਂ ਦੇ ਪੈਸੇ ਬੜੀ ਤੇਜ਼ੀ ਨਾਲ ਵਧ ਰਹੇ ਹਨ ਪਰ ਜਦੋਂ ਉਹ ਆਪਣੇ ਪੈਸੇ ਵਾਪਸ ਕਢਾਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਨਾਂ ਦੇ ਪੈਸੇ ਉਸ ਪੋਰਟਲ ਤੋਂ ਵਾਪਸ ਨਹੀਂ ਨਿਕਲਦੇ ਸੀ ਜਿਸ ਕਾਰਨ ਲੋਕੀਂ ਇਨਾਂ ਮੁਲਜ਼ਮਾਂ ਦੇ ਝਾਂਸੇ ਵਿਚ ਫਸ ਰਹੇ ਸੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਥਾਂ ’ਤੇ ਪੈਸੇ ਲਗਾਉਣ ਤੋਂ ਪਹਿਲਾਂ ਸੋਚ ਵਿਚਾਰ ਕਰਨ ਤੇ ਮਾਹਿਰ ਵਿਅਕਤੀ ਨਾਲ ਗਲਬਾਤ ਕਰਨੀ ਲਾਜ਼ਮੀ ਹੁੰਦੀ ਹੈ। ਜੇਕਰ ਫੇਰ ਵੀ ਕੋਈ ਵਿਅਕਤੀ ਕਿਸੇ ਆਨਲਾਈਨ ਧੋਖੇ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ ਥਾਣਾ ਸਾਈਬਰ ਕ੍ਰਾਈਮ ’ਚ ਸੰਪਰਕ ਕਰੇ ਤਾਂ ਜੋ ਮੌਕੇ ’ਤੇ ਹੀ ਉਨਾਂ ਨਾਲ ਹੋਈ ਠੱਗੀ ’ਤੇ ਕਾਰਵਾਈ ਕਰ ਕੇ ਉਨਾਂ ਦੇ ਪੈਸੇ ਵਾਪਸ ਦਿਵਾਏ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਸਾਫ਼-ਸੁਥਰਾ ਤੇ ਹਰਾ-ਭਰਾ ਵਾਰਡ ਬਣਾਉਣਾ ਸਾਡੀ ਮੁੱਖ ਤਰਜੀਹ- ਲੱਖੀ ਅਗਲੀ ਖ਼ਬਰ ਵੋਟਰ ਸੂਚੀਆਂ ਨਾਲ ਜੁੜੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ- ਹਰਦਿਆਲ ਸਿੰਘ ਭੱਟੀ
Ad Position 24