02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬੀ ’ਵਰਸਿਟੀ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ

ਪਟਿਆਲਾ, 1 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਤੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਵਲੋਂ ਵਿਦਿਆਰਥੀਆਂ ਲਈ ਕੁਇਜ਼, ਪੋਸਟਰ ਬਣਾਉਣ ਅਤੇ ਪਾਵਰਪੋਇੰਟ ਪ੍ਰਜ਼ੈਂਟੇਸ਼ਨ ਦੇ ਅੰਤਰ-ਵਿਭਾਗੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 6 ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਤੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਵਲੋਂ ਵਿਦਿਆਰਥੀਆਂ ਲਈ ਕੁਇਜ਼, ਪੋਸਟਰ ਬਣਾਉਣ ਅਤੇ ਪਾਵਰਪੋਇੰਟ ਪ੍ਰਜ਼ੈਂਟੇਸ਼ਨ ਦੇ ਅੰਤਰ-ਵਿਭਾਗੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 6 ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਭਾਗ ਦੇ ਮੁਖੀ ਡਾ. ਐਚ. ਐਸ. ਭਿੰਡਰ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬਹੁ-ਵਿਸ਼ਿਆਈ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਡਿਜ਼ੀਟਲ ਜਾਣਕਾਰੀ ਅਤੇ ਤਕਨੀਕੀ ਹੁਨਰ ਵਧਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸੈਰ-ਸਪਾਟਾ ਵੱਖ-ਵੱਖ ਸਭਿਆਚਾਰਾਂ ਵਿਚਕਾਰ ਆਦਾਨ-ਪ੍ਰਦਾਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪੁਨੀਤ ਕੌਰ, ਦੂਜਾ ਅਨੰਤਪ੍ਰੀਤ ਕੌਰ ਅਤੇ ਤੀਜਾ ਸਥਾਨ ਅਗਮਵੀਰ ਸਿੰਘ ਨੇ ਹਾਸਲ ਕੀਤਾ। ਪਾਵਰਪੁਆਇੰਟ ਪ੍ਰਜ਼ੈਂਟੇਸ਼ਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਭਜੋਤ ਕੌਰ ਅਤੇ ਅਨੁਕਿਰਤ ਕੌਰ, ਦੂਜਾ ਮਲਕੀਤ ਕੌਰ ਅਤੇ ਅਭੈਜੀਤ ਸਿੰਘ ਅਤੇ ਤੀਜਾ ਸਥਾਨ ਅਲਬਕਸ਼ ਕੁੱਲਰ ਅਤੇ ਸਲੋਨੀ ਨੇ ਹਾਸਿਲ ਕੀਤਾ। ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਭਸਿਮਰਨਜੀਤ ਸਿੰਘ, ਜੁਗਾਦ ਕੌਰ ਅਤੇ ਜਸ਼ਨ ਕੁਮਾਰ, ਦੂਜਾ ਸਥਾਨ ਜੋਬਨਪ੍ਰੀਤ ਸਿੰਘ, ਯੁਗਜੋਤ ਸਿੰਘ ਅਤੇ ਮੁਕੁਲ, ਤੀਜਾ ਸਥਾਨ ਅਰਪਨਦੀਪ ਸਿੰਘ, ਕੁਵਲ ਜੈਦਕਾ ਅਤੇ ਜਤਿੰਦਰ ਨੇ ਹਾਸਲ ਕੀਤਾ। ਅੰਤ ਵਿਚ ਡਾ. ਅਮਨਦੀਪ ਨੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਧਰਮਸੋਤ ਨੇ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮੈਡੀਕਲ ਕਾਲਜ ਵਿਖੇ 81ਵੀਂ ਰਾਸ਼ਟਰੀ ਕਾਨਫਰੰਸ ਲਈ ਪ੍ਰੀ-ਕਾਨਫਰੰਸ ਵਰਕਸ਼ਾਪ ਕਰਵਾਈਆਂ
Ad Position 24