ਰਾਜ ਪੱਧਰੀ ਖੇਡਾਂ ਲਈ 5 ਤੋਂ 10 ਅਕਤੂਬਰ ਤੱਕ ਹੋਣਗੇ ਖੇਡਾਂ ਦੇ ਟਰਾਇਲ
ਪਟਿਆਲਾ, 3 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਰਾਜ ਪੱਧਰੀ ਖੇਡਾਂ ਲਈ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀ ਚੋਣ ਟਰਾਇਲਾਂ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੇਸਬਾਲ, ਸਾਈਕਲਿੰਗ, ਕਰਾਟੇ, ਵੂਸ਼ੂ, ਰਗਬੀ, ਤਾਈਕਵਾਂਡੋ ਅਤੇ ਜਿਮਨਾਸਟਿਕ ਦੇ ਖਿਡਾਰੀਆਂ ਤੇ ਖਿਡਾਰਨਾਂ ਦੀ ਚੋਣ ਟਰਾਇਲਾਂ ਦੇ ਆਧਾਰ ’ਤੇ ਹੋਵੇਗੀ।
ਰ
ਰਿਸ਼ਵ ਸ਼ਰਮਾ, ਪਿਤਾ : ਜਗਤਾਰ ਸਿੰਘ, ਮਾਤਾ : ਪੂਨਮ ਸ਼ਰਮਾ ਵਾਸੀ ਪਿੰਡ ਕੁਲੇਮਾਜਰਾ
ਮਨਰੂਪ ਕੌਰ ਮੂੰਗੋ, ਪਿਤਾ : ਦਵਿੰਦਰ ਸਿੰਘ, ਮਾਤਾ : ਜਸਦੀਪ ਕੌਰ ਵਾਸੀ ਪਿੰਡ ਮੂੰਗੋ ਨਾਭਾ
04-10-2026
ਪਟਿਆਲਾ, 3 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਰਾਜ ਪੱਧਰੀ ਖੇਡਾਂ ਲਈ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀ ਚੋਣ ਟਰਾਇਲਾਂ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੇਸਬਾਲ, ਸਾਈਕਲਿੰਗ, ਕਰਾਟੇ, ਵੂਸ਼ੂ, ਰਗਬੀ, ਤਾਈਕਵਾਂਡੋ ਅਤੇ ਜਿਮਨਾਸਟਿਕ ਦੇ ਖਿਡਾਰੀਆਂ ਤੇ ਖਿਡਾਰਨਾਂ ਦੀ ਚੋਣ ਟਰਾਇਲਾਂ ਦੇ ਆਧਾਰ ’ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਮਨਾਸਟਿਕ ਦੇ ਟਰਾਇਲ 4 ਅਤੇ 5 ਅਕਤੂਬਰ ਨੂੰ ਪੋਲੋ ਗਰਾਊਂਡ ਵਿਖੇ ਜਿਮਨਾਸਟਿਕ ਕੋਚ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਣਗੇ। ਬੇਸਬਾਲ ਦੇ ਟਰਾਇਲ 5 ਅਤੇ 6 ਅਕਤੂਬਰ ਨੂੰ ਪੋਲੋ ਗਰਾਊਂਡ ਵਿਖੇ ਡੀ.ਪੀ.ਈ. ਗੌਰਵ ਵਿਰਦੀ ਦੀ ਦੇਖ-ਰੇਖ ਹੇਠ ਕਰਵਾਏ ਜਾਣਗੇ। ਇਸੇ ਤਰ੍ਹਾਂ ਸਾਈਕਲਿੰਗ ਦੇ ਟਰਾਇਲ ਪੰਜਾਬੀ ਯੂਨੀਵਰਸਿਟੀ ਵਿਖੇ 5 ਅਤੇ 6 ਅਕਤੂਬਰ ਨੂੰ ਸਾਈਕਲਿੰਗ ਕੋਚ ਸਤਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਰਾਟੇ ਦੇ ਟਰਾਇਲ 5 ਅਕਤੂਬਰ ਨੂੰ ਰਿੰਕ ਹਾਲ ਵਿਖੇ ਡੀ.ਪੀ.ਈ. ਇੰਚਾਰਜ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਹੋਣਗੇ, ਜਦਕਿ ਵੂਸ਼ੂ ਦੇ ਟਰਾਇਲ 6 ਅਕਤੂਬਰ ਨੂੰ ਜੂਡੋ ਹਾਲ, ਪੋਲੋ ਗਰਾਊਂਡ ਵਿਖੇ ਡੀ.ਪੀ.ਈ. ਵਿਸ਼ਾਲ ਕੁਮਾਰ ਦੀ ਦੇਖ-ਰੇਖ ਹੇਠ ਕਰਵਾਏ ਜਾਣਗੇ। ਰਗਬੀ ਦੇ ਟਰਾਇਲ 5 ਅਤੇ 6 ਅਕਤੂਬਰ ਨੂੰ ਹਾਕੀ ਗਰਾਊਂਡ, ਪੋਲੋ ਗਰਾਊਂਡ ਵਿਖੇ ਵਾਲੀਬਾਲ ਕੋਚ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਣਗੇ। ਤਾਈਕਵਾਂਡੋ ਦੇ ਟਰਾਇਲ 10 ਅਕਤੂਬਰ ਨੂੰ ਰਿੰਕ ਹਾਲ ਵਿਖੇ ਡੀ.ਪੀ.ਈ. ਮੋਹਿਤ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਕੈਯਾਕਿੰਗ ਐਂਡ ਕਨੋਇੰਗ, ਘੋੜਸਵਾਰੀ ਅਤੇ ਰੋਇੰਗ ਖੇਡਾਂ ਲਈ ਸਿੱਧੀ ਐਂਟਰੀ 6 ਅਕਤੂਬਰ ਨੂੰ ਰਿੰਕ ਹਾਲ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਲਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਨੂੰ ਸਬੰਧਤ ਮਿਤੀ ਨੂੰ ਸਵੇਰੇ 8 ਵਜੇ ਨਿਰਧਾਰਤ ਸਥਾਨ ’ਤੇ ਰਿਪੋਰਟ ਕਰਨਾ ਹੋਵੇਗਾ। ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਟਰਾਇਲਾਂ ਵਿੱਚ ਸ਼ਾਮਿਲ ਹੋਣ ਵਾਲੇ ਖਿਡਾਰੀ ਆਪਣੇ ਖੇਡਾਂ ਨਾਲ ਸਬੰਧਤ ਅਸਲ ਦਸਤਾਵੇਜ਼ਾਂ ਸਮੇਤ ਆਧਾਰ ਕਾਰਡ ਆਦਿ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ ਅਤੇ ਨਿਰਧਾਰਤ ਸਮੇਂ ’ਤੇ ਰਿਪੋਰਟ ਕਰਨਾ ਯਕੀਨੀ ਬਣਾਉਣ।