ਬੈਟਰੀ ਦਾ ਸ਼ਾਰਟ ਸਰਕਟ ਹੋਣ ਨਾਲ ਪੀ. ਆਰ. ਟੀ. ਸੀ. ਦੀ ਬੱਸ ਨੂੰ ਲੱਗੀ ਅੱਗ
ਪਾਤੜਾਂ, 5 ਅਕਤਬੂਰ (ਜਗਦੀਸ਼ ਸਿੰਘ ਕੰਬੋਜ)-ਆਪਣਾ ਰੂਟ ਮਕੁੰਮਲ ਕਰਨ ਮਗਰੋਂ ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿਚ ਉਤਾਰ ਕੇ ਮੁਰੰਮਤ ਲਈ ਇਕ ਨਿੱਜੀ ਵਰਕਸ਼ਾਪ ਗਈ ਪੀ. ਆਰ.
ਪਾਤੜਾਂ, 5 ਅਕਤਬੂਰ (ਜਗਦੀਸ਼ ਸਿੰਘ ਕੰਬੋਜ)-ਆਪਣਾ ਰੂਟ ਮਕੁੰਮਲ ਕਰਨ ਮਗਰੋਂ ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿਚ ਉਤਾਰ ਕੇ ਮੁਰੰਮਤ ਲਈ ਇਕ ਨਿੱਜੀ ਵਰਕਸ਼ਾਪ ਗਈ ਪੀ. ਆਰ. ਟੀ. ਸੀ. ਬੱਸ ਨੂੰ ਵੀ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਤੁਰੰਤ ਫਾਇਰ ਬ੍ਰਿਗੇਡ ਨੁੰ ਸੂਚਿਤ ਕੀਤਾ ਗਿਆ। ਅੱਧੇ ਘੰਟੇ ਬਾਅਦ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ਉੱਤੇ ਪੁੱਜੀ ਤਾਂ ਉਦੋਂ ਤੱਕ ਬੱਸ ਸੜ ਕੇ ਸਵਾਹ ਹੋ ਚੁੱਕੀ ਸੀ। ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਗੋਬਿੰਦ ਸਿੰਘ ਨੇ ਦੱਸਿਆ ਕਿ ਸੰਬੰਧਿਤ ਬੱਸ ਮੋਹਾਲੀ ਤੋਂ ਸਵਾਰੀਆਂ ਲੈ ਕੇ ਪਾਤੜਾਂ ਪੁੱਜੀ। ਸ਼ਾਮ ਨੂੰ 5.45 ਵਜੇ ਅਖੀਰਲਾ ਰੂਟ ਹੋਣ ਕਰਕੇ ਬੱਸ ਸਵਾਰੀਆਂ ਨੂੰ ਉਤਾਰਨ ਉਪਰੰਤ ਬੱਸ ਦੇ ਟੁੱਟੇ ਹੋਏ ਬੋਨਟ ਦਾ ਵੈਲਡਿੰਗ ਕਰਵਾਉਣ ਲਈ ਬੱਸ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਗਾਲ ਦੇ ਨਜ਼ਦੀਕ ਇਕ ਨਿੱਜੀ ਵਰਕਸ਼ਾਪ ਉੱਤੇ ਲੈ ਕੇ ਆਏ ਸੀ ਅਤੇ ਵੈਲਡਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬੱਸ ਦੇ ਬੈਟਰੇ ਦਾ ਜਦੋਂ ਸਵਿੱਚ ਬੰਦ ਕੀਤਾ ਤਾਂ ਅਚਾਨਕ ਇਕ ਪਟਾਕਾ ਪੈ ਕੇ ਬੱਸ ਦੇ ਪਿਛਲੇ ਟਾਇਰ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਫੈਲ ਕੇ ਤੇਲ ਵਾਲੇ ਟੈਂਕਰ ਨੂੰ ਜਦੋਂ ਲੱਗੀ ਤਾਂ ਸਾਰੀ ਬੱਸ ਵਿਚ ਹੀ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ।