10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਰਕਾਰੀ ਕੰਨਿਆ ਸਕੂਲ ਸਨੌਰ ਵਿਖੇ ਚੋਰਾਂ ਵਲੋਂ ਦੋ ਏ. ਸੀ. ਚੋਰੀ

ਸਨੌਰ, 9 ਅਕਤੂਬਰ (ਮੋਹਨ ਸਿੰਘ ਭੱਟੀ)- ਸਨੌਰ ਇਲਾਕੇ ਵਿਚ ਚੋਰੀ ਦੀ ਘਟਨਾ ਤਹਿਤ ਤਾਜ਼ਾ ਮਾਮਲਾ ਸਰਕਾਰੀ ਕੰਨਿਆ ਸਕੂਲ ਸਨੌਰ ਤੋਂ ਸਾਹਮਣੇ ਆਇਆ ਹੈ। ਇੱਥੇ ਰਾਤ ਦੇ ਸਮੇਂ ਅਣਪਛਾਤੇ ਚੋਰਾਂ ਵਲੋਂ ਸਕੂਲ ਵਿਚ ਲੱਗੇ ਦੋ ਸਪਲਿਟ ਏ.

Ad Position 21
No active advertisement
ਅਜੀਤ ਡੈਸਕ 10-10-2026
ਸਨੌਰ, 9 ਅਕਤੂਬਰ (ਮੋਹਨ ਸਿੰਘ ਭੱਟੀ)- ਸਨੌਰ ਇਲਾਕੇ ਵਿਚ ਚੋਰੀ ਦੀ ਘਟਨਾ ਤਹਿਤ ਤਾਜ਼ਾ ਮਾਮਲਾ ਸਰਕਾਰੀ ਕੰਨਿਆ ਸਕੂਲ ਸਨੌਰ ਤੋਂ ਸਾਹਮਣੇ ਆਇਆ ਹੈ। ਇੱਥੇ ਰਾਤ ਦੇ ਸਮੇਂ ਅਣਪਛਾਤੇ ਚੋਰਾਂ ਵਲੋਂ ਸਕੂਲ ਵਿਚ ਲੱਗੇ ਦੋ ਸਪਲਿਟ ਏ. ਸੀ. ਦੇ ਆਊਟਡੋਰ ਚੋਰੀ ਕਰ ਲਏ ਗਏ ਹਨ। ਇਸ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਕੰਨਿਆ ਸਕੂਲ ਸਨੌਰ ਦੀ ਡਾ. ਪਿ੍ੰਸੀਪਲ ਕਰਮਜੀਤ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ 7 ਅਕਤੂਬਰ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਸਕੂਲ ਦੇ ਅੰਦਰ ਦਾਖਲ ਹੋ ਕੇ ਉੱਥੇ ਲੱਗੇ ਹੋਏ ਸਪਲਿਟ ਏ.ਸੀ. ਦੇ ਦੋ ਆਊਟਡੋਰ ਚੋਰੀ ਕਰ ਲਏ। ਇਸ ਮਾਮਲੇ ਸੰਬੰਧੀ ਥਾਣਾ ਸਨੌਰ ਵਿਖੇ ਐਫ.ਆਈ.ਆਰ. ਨੰਬਰ 108, 8 ਅਕਤੂਬਰ ਨੂੰ ਅਧੀਨ ਧਾਰਾ 303 (2) ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਇਲਾਕੇ ਦੇ ਪਤਵੰਤਿਆਂ ਅਤੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦੀ ਰਾਤ ਦੀ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕਰਕੇ ਮਾਲ ਬਰਾਮਦ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਖਿਜਰਗੜ੍ਹ ’ਚ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਮਾਮਲਾ ਕੇਂਦਰੀ ਜੀ. ਐੱਸ. ਟੀ. ਦਫ਼ਤਰ ਦਾ ਰਾਜਪੁਰਾ ਤੋਂ ਪਟਿਆਲਾ ਬਦਲਣ ਦਾ
Ad Position 24