10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਵੱਛਤਾ ਅਭਿਆਨ ਤਹਿਤ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ- ਡਾ. ਨਿਧੀ ਸ਼ਰਮਾ

ਦੇਵੀਗੜ੍ਹ, 9 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਡਾ. ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਦੇ ਦਿਸਾ- ਨਿਰਦੇਸਾਂ ਤਹਿਤ ਅਤੇ ਡਾ.

Ad Position 21
No active advertisement
ਅਜੀਤ ਡੈਸਕ 10-10-2026
ਦੇਵੀਗੜ੍ਹ, 9 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਡਾ. ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਦੇ ਦਿਸਾ- ਨਿਰਦੇਸਾਂ ਤਹਿਤ ਅਤੇ ਡਾ. ਨਿਧੀ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਵਿਚ ਸਵੱਛਤਾ ਮੁਹਿੰਮ ਦੀ ਸ਼ਰੂਆਤ ਸਰਕਾਰੀ ਹਸਪਤਾਲ ਦੁਧਨਸਾਧਾਂ ਤੋਂ ਜਾਗਰੂਕਤਾ ਰੈਲੀ ਕੱਢ ਕੇ ਕੀਤੀ ਗਈ। ਇਸ ਮੌਕੇ ਡਾ. ਨਿਧੀ ਸ਼ਰਮਾ ਐਸ. ਐਮ. ਓ. ਨੇ ਦੱਸਿਆ ਕਿ ਸਵੱਛਤਾ ਸੰਬੰਧੀ ਇਹ ਖਾਸ ਮੁਹਿੰਮ 31 ਅਕਤੂਬਰ ਤੱਕ ਚੱਲੇਗੀ। ਇਸ ਦੌਰਾਨ ਬਲਾਕ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦੀ ਸਫ਼ਾਈ, ਸਾਫ਼ ਹਵਾ ਅਤੇ ਸ਼ੁੱਧ ਵਾਤਾਵਰਨ ਬੂਟੇ ਲਗਾਏ ਜਾਣਗੇ। ਲੋਕਾਂ ਨੂੰ ਘਰਾਂ ਅਤੇ ਆਲੇ-ਦੁਆਲੇ ਦੀ ਸਫਾਈ ਲਈ ਜਾਗਰੂਕ ਕੀਤਾ ਜਾਵੇਗਾ। ਉਨਾਂ ਹੋਰ ਦੱਸਿਆ ਕਿ ਪ੍ਰਦੂਸ਼ਿਤ ਵਾਤਾਵਰਣ ਨਾਲ ਬਿਮਾਰੀਆਂ ਹੋ ਸਕਦੀਆਂ ਹਨ। ਸਾਨੂੰ ਸਿਹਤ ਨੂੰ ਪ੍ਰਦੂਸ਼ਿਤ ਵਾਤਾਵਰਣ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਸਫਾਈ ਰੱਖਣੀ ਚਾਹੀਦੀ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ,ਸੁੱਕੇ ਪੱਤੇ ਅਤੇ ਕੂੜੇ ਨਾ ਜਲਾਓ,ਖਾਣਾ ਬਨਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਾ ਕਰੋ। ਇਸ ਮੌਕੇ ਡਾ. ਅਨੁਜ ਬਾਂਸਲ ਬੱਚਿਆਂ ਦੇ ਮਾਹਿਰ, ਡਾ ਨਿਸਾ ਗੋਇਲ ਦੰਦਾਂ ਦੇ ਮਾਹਿਰ, ਗੁਰਵਿੰਦਰ ਸਿੰਘ ਬਲਾਕ ਪਸਾਰ ਸਿਖਿਆਕਾਰ, ਪੁਸਪਾ ਦੇਵੀ ਐਲ. ਐਚ. ਵੀ., ਵੱਡੀ ਗਿਣਤੀ ਵਿਚ ਆਸਾ ਵਰਕਰ ਤੇ ਮਰੀਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੱਡੀ ’ਤੇ ਸਟੰਟ ਦਿਖਾਉਣ ਤੋਂ ਰੋਕਣ ’ਤੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ, ਪਟਿਆਲਾ ਵਿਖੇ ‘ਯੂਥ ਜੀ.ਪੀ.ਟੀ.’ ਵਿਸ਼ੇ ’ਤੇ ਸੈਮੀਨਾਰ ਕਰਵਿਆ
Ad Position 24