ਗੱਡੀ ’ਤੇ ਸਟੰਟ ਦਿਖਾਉਣ ਤੋਂ ਰੋਕਣ ’ਤੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੌੜ)- ਤਿ੍ਪੜੀ ’ਚ ਗੱਡੀ ’ਤੇ ਖਤਰਨਾਕ ਤਰੀਕੇ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣ ’ਤੇ ਉਨ੍ਹਾਂ ਦੀ ਆਪਸ ’ਚ ਤਕਰਾਰਬਾਜ਼ੀ ਹੋ ਗਈ। ਬਾਅਦ ਵਿਚ ਗੱਡੀ ਸਵਾਰਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੌੜ)- ਤਿ੍ਪੜੀ ’ਚ ਗੱਡੀ ’ਤੇ ਖਤਰਨਾਕ ਤਰੀਕੇ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣ ’ਤੇ ਉਨ੍ਹਾਂ ਦੀ ਆਪਸ ’ਚ ਤਕਰਾਰਬਾਜ਼ੀ ਹੋ ਗਈ। ਬਾਅਦ ਵਿਚ ਗੱਡੀ ਸਵਾਰਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਰਾਜਬੀਰ ਨੇ ਥਾਣਾ ਅਨਾਜ ਮੰਡੀ ’ਚ ਦਰਜ ਕਰਵਾਈ ਕਿ ਉਹ ਮੋਟਰਸਾਈਕਲ ’ਤੇ ਸ਼ੰਕਰ ਕਰਿਆਣਾ ਸਟੋਰ ਕੋਲ ਜਾ ਰਹੇ ਸੀ। ਇਸ ਦੌਰਾਨ ਇਕ ਗੱਡੀ ਚਾਲਕ ਨੇ ਖ਼ਤਰਨਾਕ ਤਰੀਕੇ ਨਾਲ ਸਟੰਟ ਕਰ ਕੇ ਉਨਾਂ ਨੇੜੇ ਗੱਡੀ ਰੋਕ ਲਈ। ਜਿਸ ਕਰ ਕੇ ਉਹ ਡਰ ਗਏ ਅਤੇ ਉਨ੍ਹਾਂ ਇਸ ਸੰਬੰਧੀ ਮੁਲਜ਼ਮਾਂ ਨੂੰ ਕਿਹਾ ਪਰ ਉਹ ਬਹਿਸਬਾਜ਼ੀ ਕਰਨ ਲੱਗ ਪਏ। ਜਿਸ ਤਹਿਤ ਉਹ ਆਪਣੇ ਮੋਟਰਸਾਈਕਲ ਰਤਨ ਨਗਰ ਵੱਲ ਨੂੰ ਭਜਾ ਕੇ ਲੈ ਗਏ ਤੇ ਮੁਲਜ਼ਮਾਂ ਨੇ ਗੱਡੀ ਉਨਾਂ ਦੇ ਪਿੱਛੇ ਲਗਾ ਲਈ ਅਤੇ ਜਾਨੋਂ ਮਾਰਨ ਦੀ ਨੀਯਤ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਨ੍ਹਾਂ ਦੇ ਸੱਟਾਂ ਲੱਗੀਆਂ। ਜਿਸ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਜਤਿਨ ਕੁਮਾਰ, ਸਾਗਰ, ਕਬੀਰ, ਭਵਿਸ਼ ਬਤਰਾ, ਪਿਨਕ ਅਰੋੜਾ ਵਾਸੀਅਨ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।