18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੰਡੀ ਦੇ ਫੜਾਂ ’ਤੇ ਝੋਨੇ ਦੇ ਲੱਗੇ ਅੰਬਾਰ ,ਅੰਨਦਾਤਾ ਦੀ ਨੀਂਦ ਉਡੀ ਤੇ ਸੁੱਤੀ ਪਈ ਹੈ ਸਰਕਾਰ

ਰਾਜਪੁਰਾ, 17 ਅਕਤੂਬਰ (ਰਣਜੀਤ ਸਿੰਘ)-ਰਾਜਪੁਰਾ ਆਨਾਜ ਮੰਡੀ ਵਿਚ ਕਛੂਆ ਚਾਲ ਲਿਫਟਿੰਗ ਕਾਰਨ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਖਰੀਦ ਏਜੰਸੀਆਂ ਦੀ ਲਾਹਪ੍ਰਵਾਹੀ ਕਾਰਨ ਮੰਡੀ ਦੇ ਫੜਾਂ ’ਤੇ ਝੋਨੇ ਦੀਆਂ ਬੋਰੀਆਂ ਨੇ ਸਾਰੀ ਥਾਂ ਮੱਲੀ ਹੋਈ ਹੈ ਪਰ ਕਿਸਾਨ ਆਪਣੀ ਸੋਨੇ ਵਰਗੀ ਫਸਲ ਨੂੰ ਮੰਡੀ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੈ।

Ad Position 21
No active advertisement
ਕਛੂਆ ਚਾਲ ਚੁਕਾਈ ਦੀ ਮੂੰਹ ਬੋਲਦੀ ਤਸਵੀਰ....ਆਨਾਜ ਮੰਡੀ ਰਾਜਪੁਰਾ ਵਿਖੇ ਕਛੂਆ ਚਾਲ ਚੁਕਾਈ ਕਾਰਨ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ। ਸੜਕ ਹਾਦਸੇ ’ਚ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ 18-10-2026
ਰਾਜਪੁਰਾ, 17 ਅਕਤੂਬਰ (ਰਣਜੀਤ ਸਿੰਘ)-ਰਾਜਪੁਰਾ ਆਨਾਜ ਮੰਡੀ ਵਿਚ ਕਛੂਆ ਚਾਲ ਲਿਫਟਿੰਗ ਕਾਰਨ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਖਰੀਦ ਏਜੰਸੀਆਂ ਦੀ ਲਾਹਪ੍ਰਵਾਹੀ ਕਾਰਨ ਮੰਡੀ ਦੇ ਫੜਾਂ ’ਤੇ ਝੋਨੇ ਦੀਆਂ ਬੋਰੀਆਂ ਨੇ ਸਾਰੀ ਥਾਂ ਮੱਲੀ ਹੋਈ ਹੈ ਪਰ ਕਿਸਾਨ ਆਪਣੀ ਸੋਨੇ ਵਰਗੀ ਫਸਲ ਨੂੰ ਮੰਡੀ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੈ। ਜਦੋਂ ਮਾੜੀ ਜਿਹਾ ਕੁਦਰਤ ਰਾਣੀ ਰੰਗ ਬਦਲਦੀ ਹੈ ਤਾਂ ਕਿਸਾਨ ਦੀ ਨੀਦ ਉਡ ਜਾਂਦੀ ਹੈ ਜਦ ਕਿ ਸਰਕਾਰ ਲੰਮੀਆਂ ਤਾਣ ਕੇ ਸੁੱਤੀ ਪਈ ਹੈ। ਮੰਡੀ ਵਿਚ ਹੁਣ ਤੱਕ 2 ਲੱਖ ਕਵਿੰਟਲ ਝੋਨਾ ਲਿਫਟਿੰਗ ਦੀ ਉਡੀਕ ਵਿਚ ਖੁੱਲੇ ਆਸਮਾਨ ਹੇਠ ਪਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਗਈ ਸੀ। ਉਸ ਤੋਂ ਬਾਅਦ ਕਿਸਾਨ ਆਪਣੀ ਝੋਨੇ ਦੀ ਫਸਲ ਮੰਡੀ ਵਿਚ ਲੈ ਕੇ ਆਉਣ ਲੱਗ ਪਏ ਸਨ। ਹੁਣ ਖਰੀਦ ਏਜੰਸੀਆਂ ਦੀ ਲਾਹਪ੍ਰਵਾਹੀ ਕਾਰਨ ਲਿਫਟਿੰਗ ਕਛੂਆ ਚਾਲ ਹੋ ਰਹੀ ਹੈ ਜਿਸ ਕਾਰਨ ਮੰਡੀ ਦੇ ਫੜਾਂ ਦੀ ਹਾਲਤ ਚਿੰਤਾਜਨਕ ਬਣੀ ਪਈ ਹੈ। ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਹਰਦਮ ਸਿੰਘ ਮਾਨ, ਗੁਰਦੇਵ ਸਿੰਘ ਗੁਰੀ, ਸੁਖਚੈਨ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ, ਦਿਆ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਖਰੀਦ ਏਜੰਸੀਆਂ ਆਪਣੀ ਜਿੰਮੇਵਾਰੀ ਨਿਭਾਊਣ ਵਿਚ ਅਸਫਲ ਹੋ ਗਈਆਂ ਹਨ।ਝੋਨਾ ਖਰੀਦ ਕੇ ਤੁਰੰਤ ਸ਼ੈਲਰਾਂ ਵਿਚ ਭੇਜਣ ਦੀ ਬਜਾਏ ਮੰਡੀ ਤੇ ਫੜਾਂ ’ਤੇ ਹੀ ਬੋਰੀਆਂ ਭਰ ਕੇ ਰੱਖ ਦਿਤੀਆਂ ਹਨ, ਇਸ ਸੰਬੰਧੀ ਕਿਸਾਨਾਂ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਉਹਨਾਂ ਦੀ ਸਾਰੀ ਕਮਾਈ ਹਾਲ ਦੀ ਘੜੀ ਖੇਤਾਂ ਵਿਚ ਖੁੱਲੇ ਆਸਮਾਨ ਹੇਠ ਹੈ ਅਤੇ ਜੇਕਰ ਉਹ ਮੰਡੀ ਵਿਚ ਝੋਨਾ ਲੈ ਕੇ ਆਂਉਦੇ ਹਨ ਤਾਂ ਉਨ੍ਹਾਂ ਨੂੰ ਫੜਾਂ ਤੇ ਥਾਂ ਨਹੀ ਮਿਲਦੀ ਜਿਸ ਕਾਰਨ ਕਿਸਾਨ ਆਪਣੀ ਫਸਲ ਮੰਡੀ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੈ ।ਕਿਸਾਨਾਂ ਨੇ ਕਿਹਾ ਕਿ ਜਦੋ ਬਾਰਸ਼ ਆਂਉਦੀ ਹਾਂ ਤਾਂ ਪਾਣੀ ਫੜਾਂ ਤੇ ਖੜਨ ਦੀ ਬਜਾਏ ਸੜਕਾਂ ’ਤੇ ਚਲਾ ਜਾਂਦਾ ਹੈ ਅਤੇ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਮੰਡੀ ਦੇ ਫੜਾਂ ਤੇ ਹੁਣ ਤਿੱਲ ਸੁੱਟਣ ਲਈ ਵੀ ਜਗਾਂ ਨਹੀ ਹੈ ।ਇਸ ਦਾ ਖਮਿਆਜਾ ਫਾਜਿਲਕਾ ਦੀ ਮੰਡੀ ਵਾਂਗ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਜਦੋਂ ਕਿਸਾਨ ਦੀ ਫਸਲ ਫੜਾਂ ’ਤੇ ਥਾਂ ਨਾ ਹੋਣ ਕਾਰਨ ਸੜਕਾਂ ’ਤੇ ਪਈ ਭਿੱਜ ਜਾਂਦੀ ਹੈ ਤਾਂ ਖਰੀਦ ਏਜੰਸੀਆਂ ਨਮੀ ਵੱਧ ਕਹਿ ਕੇ ਖਰੀਦਣ ਤੋ ਹੱਥ ਖੜੇ ਕਰ ਦਿੰਦੀਆਂ ਹਨ। ਸੂਤਰਾਂ ਮੁਤਾਬਕ ਮਾਰਕਫੈਡ ਦਾ ਫੜਾਂ ’ਤੇ 60 ਫੀਸਦੀ ਕਰੀਬ ਮਾਲ ਪਿਆ ਹੈ ਹਾਲੇ ਕੁ ਚਾਲੀ ਪ੍ਰਤੀਸ਼ਤ ਚੁਕਿਆ ਗਿਆ ਹੈ ਇਸ ਸੰਬੰਧੀ ਮਾਰਕਫੈਡ ਤੇ ਇਨਸਪੈਕਟਰ ਸਿਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਲਿਫਟਿੰਗ ਨਾਲ ਦੀ ਨਾਲ ਹੋ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਲੇਖਾਕਾਰ ਜੁਝਾਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਮੰਡੀ ਵਿਚ 7,90700 ਕਵਿੰਟਲ ਝੋਨਾ ਆਇਆ ਹੈ ਅਤੇ ਖਰੀਦ 7,08 920 ਕਵਿੰਟਲ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਫੜਾਂ ਤੇ 2 ਲੱਖ ਕਵਿਟਲ ਦੇ ਕਰੀਬ ਝੋਨਾ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚੋਂ ਨਸ਼ੇ ਦੀ ਜੜ੍ਹ ਪੁੱਟਣ ਲਈ ਕਾਂਗਰਸ ਸੇਵਾ ਦਲ ਜ਼ਿਲ੍ਹਾ ਵਾਰ ਕੱਢੇਗੀ ਯਾਤਰਾ : ਗੌਰਵ ਸੰਧੂ ਅਗਲੀ ਖ਼ਬਰ ਸਮਾਣਾ ਪੁਲਿਸ ਵਲੋਂ ਮਰੋੜੀ, ਸ਼ੇਰਮਾਜਰਾ, ਤੁਲੇਵਾਲ ਅਤੇ ਮੁਰਾਦਪੁਰਾ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ
Ad Position 24