ਰੋਟਰੀ ਕਲੱਬ ਨੇ ਇੰਜੀਨੀਅਰਜ਼ ਡੇਅ ਮਨਾਇਆ
ਪਟਿਆਲਾ, 17 ਅਕਤੂਬਰ (ਮਨਦੀਪ ਸਿੰਘ ਖਰੌੜ)- ਰੋਟਰੀ ਕਲੱਬ ਪਟਿਆਲਾ ਵਲੋਂ ਇੰਜੀਨੀਅਰਜ਼ ਡੇਅ ਉਤਸ਼ਾਹ ਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਇੰਜੀਨੀਅਰਾਂ ਦੇ ਸਮਾਜ ਅਤੇ ਤਕਨੀਕੀ ਵਿਕਾਸ ਵਿਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਪਟਿਆਲਾ, 17 ਅਕਤੂਬਰ (ਮਨਦੀਪ ਸਿੰਘ ਖਰੌੜ)- ਰੋਟਰੀ ਕਲੱਬ ਪਟਿਆਲਾ ਵਲੋਂ ਇੰਜੀਨੀਅਰਜ਼ ਡੇਅ ਉਤਸ਼ਾਹ ਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਇੰਜੀਨੀਅਰਾਂ ਦੇ ਸਮਾਜ ਅਤੇ ਤਕਨੀਕੀ ਵਿਕਾਸ ਵਿਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੇ ਮੁੱਖ ਬੁਲਾਰੇ ਇੰਜੀਨੀਅਰ ਜੀ. ਐੱਸ. ਜੋਸ਼ਨ ਨੇ ਰੋਜ਼ਾਨਾ ਜੀਵਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਏ.ਆਈ. ਸਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਤਬਦੀਲੀ ਲਿਆ ਰਹੀ ਹੈ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਵਧੇਰੇ ਸੁਖਾਲਾ ਤੇ ਪ੍ਰਭਾਵਸ਼ਾਲੀ ਬਣਾ ਰਹੀ ਹੈ। ਇਸ ਮੌਕੇ ਪੰਜ ਉੱਘੇ ਇੰਜੀਨੀਅਰਾਂ ਇੰਜ. ਐੱਚ.ਪੀ. ਗੁਪਤਾ, ਇੰਜ. ਐੱਚ.ਐੱਲ. ਗੁਪਤਾ, ਇੰਜ. ਲਾਲਪ੍ਰੀਤ ਸਿੰਘ, ਇੰਜ. ਰਾਜੀਵ ਅਰੋੜਾ ਅਤੇ ਇੰਜ. ਕੇ.ਐੱਸ. ਕਪੂਰ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਅਵਨੀਤਪਾਲ ਸਿੰਘ ਨੇ ਸਾਰੇ ਇੰਜੀਨੀਅਰਾਂ, ਮੁੱਖ ਬੁਲਾਰੇ ਅਤੇ ਹਾਜ਼ਰ ਰੋਟੇਰੀਅਨ ਮੈਂਬਰਾਂ ਦਾ ਸਵਾਗਤ ਕੀਤਾ। ਸਮਾਗਮ ਦਾ ਮੰਚ ਸੰਚਾਲਨ ਰੋਟੇਰੀਅਨ ਡਾ. ਮਨਜੀਤ ਸਿੰਘ ਨੇ ਬਾਖ਼ੂਬੀ ਨਿਭਾਇਆ। ਰੋਟੇਰੀਅਨ ਡਾ. ਏ.ਐੱਸ. ਗਰੋਵਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਹਰਪਾਲ ਸਿੰਘ, ਅਜੈ ਸੇਠ (ਸਾਬਕਾ ਪ੍ਰਧਾਨ), ਐੱਚ.ਐੱਸ. ਤਲਵਾਰ ਸਾਬਕਾ ਪ੍ਰਧਾਨ, ਡਾ. ਬਰਜਿੰਦਰ ਸਿੰਘ ਸੋਹਲ ਸਾਬਕਾ ਪ੍ਰਧਾਨ, ਕ੍ਰਿਸ਼ਨ ਕਾਲੜਾ, ਸ਼ਿਵੇਮ ਗਰਗ ਤੇ ਦਵਿੰਦਰ ਸਿੰਘ ਵੀ ਹਾਜ਼ਰ ਸਨ।