ਐਸ. ਆਈ. ਆਰ. ਦੀ ਪ੍ਰਕਿਰਿਆ ਗ਼ੈਰ ਸੰਵਿਧਾਨਕ- ਪ੍ਰੋ. ਜਗਮੋਹਨ ਸਿੰਘ
ਪਟਿਆਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)- ਜਮਹੂਰੀ ਅਧਿਕਾਰ ਸਭਾ ਪਟਿਆਲ਼ਾ ਵਲੋਂ ਸ਼ਪੈਸ਼ਲ ਇਨਟੈਨਸਿਵ ਰੀਵੀਜਨ (ਐਸ. ਆਈ.
ਐ
ਐਸ.ਆਈ.ਆਰ. ਚੋਣਾਂ ਅਤੇ ਜਨਤਾ ਵਿਸ਼ੇ ’ਤੇ ਕਰਾਵਏ ਸੈਮੀਨਾਰ ਦਾ ਦ੍ਰਿਸ਼। ਅਜੀਤ ਤਸਵੀਰ
19-10-2026
ਪਟਿਆਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)- ਜਮਹੂਰੀ ਅਧਿਕਾਰ ਸਭਾ ਪਟਿਆਲ਼ਾ ਵਲੋਂ ਸ਼ਪੈਸ਼ਲ ਇਨਟੈਨਸਿਵ ਰੀਵੀਜਨ (ਐਸ.ਆਈ.ਆਰ.) ਚੋਣਾਂ ਤੇ ਜਨਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਤਰਸੇਮ ਲਾਲ ਧੂਰੀ ਸਨ ਅਤੇ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਵਲੋਂ ਕੀਤੀ ਗਈ। ਸਭਾ ਦੇ ਪ੍ਰਧਾਨ ਡਾ. ਬਰਜਿੰਦਰ ਸਿੱਖ ਸੋਹਲ ਵਲੋਂ ਪ੍ਰਧਾਨਗੀ ਮੰਡਲ ਤੇ ਸਮੂਹ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਰੱਖੇ ਗਏ ਅਜੰਡੇ ਦੇ ਵਿਸ਼ੇ ਦੀ ਜਾਣਕਾਰੀ ਦਿੱਤੀ ਗਈ। ਤਰਸੇਮ ਲਾਲ ਧੂਰੀ ਹੋਰਾਂ ਨੇ ਐਸ.ਆਈ.ਆਰ. ਬਾਰੇ ਵਿਸਥਾਰਥ ਜਾਣਕਾਰੀ ਦਿੰਦਿਆਂ ਸ਼ਪੱਸ਼ਟ ਕੀਤਾ ਗਿਆ ਕਿ ਇਹ ਸਾਰੀ ਪ੍ਰਕਿਰਿਆ ਘੱਟ ਗਿਣਤੀਆਂ ਤੇ ਖਾਸਕਰ ਮੁਸਲਿਮ ਭਾਈਚਾਰੇ ਦੀਆਂ ਵੋਟਾਂ ਕੱਟ ਕੇ ਬੂਥ ਲੈਵਲ ਦੇ ਏਜੰਟਾਂ ਰਾਹੀਂ ਵੋਟ ਚੋਰੀ ਕਰਨ ਦਾ ਏਕਾਅਧਿਕਾਰ ਕੇਂਦਰ ਸਰਕਾਰ ਨੇ ਆਪਣੇ ਹੱਥ ਵਿਚ ਲੈ ਲਿਆ ਹੈ, ਜਿਸ ਤਹਿਤ ਤੇਰਾਂ ਕਰੋੜ ਤੋਂ ਵੀ ਵੱਧ ਵੋਟਾਂ ਵੋਟਰ ਲਿਸਟ ਵਿਚੋਂ ਕੱਢ ਦਿੱਤੀਆਂ ਗਈਆਂ ਹਨ। ਪ੍ਰਧਾਨਗੀ ਭਾਸ਼ਨ ਕਰਦਿਆਂ ਪ੍ਰੋ. ਜਗਮੋਹਨ ਸਿੰਘ ਵਲੋਂ ਸਾਫ਼ ਕੀਤਾ ਗਿਆ ਇਹ ਪ੍ਰਕਿਰਿਆ ਗ਼ੈਰ ਸੰਵਿਧਾਨਕ ਅਤੇ ਮਾਨਵਤਾ ਵਿਰੋਧੀ ਤੇ ਗੈਰਜਮਹੂਰੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ ਵਿਚ ਅਜਿਹੀ ਤਬਦੀਲੀ ਫਾਸ਼ੀਵਾਦੀ ਰੁਝਾਨ ਬਣਨ ਦਾ ਖਤਰਾ ਦਰਪੇਸ਼ ਹੋਵੇਗੀ। ਜਿਸ ਲਈ ਲੋਕ ਲਹਿਰ ਬਣਾ ਕੇ ਇਸ ਕਾਰਵਾਈ ਨੂੰ ਮੁੱਢੋ ਹੀ ਬੰਦ ਕਰਾਉਣ ਦੀ ਸਖ਼ਤ ਲੋੜ ਹੈ। ਫਾਰਮ ਨੰ. 6 ਤੇ 7 ਵੋਟਰ ਕੋਲ਼ੋਂ ਭਰਵਾਉਣੇ ਹੀ ਬੰਦ ਕੀਤੇ ਜਾਣ। ਬਹਿਸ ਵਿਚ ਹਿੱਸਾ ਲੈਣ ਵਾਲਿਆਂ ’ਚ ਕਿਸਾਨ ਆਗੂ ਜਗਮੋਹਨ ਸਿੰਘ, ਬਚਿੱਤਰ ਸਿੰਘ, ਦਵਿੰਦਰ ਸਿੰਘ ਪੂਨੀਆ, ਦਰਸ਼ਨ ਬੇਲੂਮਾਜਰਾ, ਬਲਰਾਜ ਜੋਸ਼ੀ, ਅਵਤਾਰ ਕੌਰਜੀਵਾਲਾ, ਰਣਜੀਤ ਸਵਾਜਪੁਰ, ਬਲਵੰਤ ਸਿੰਘ ਅਤੇ ਵਿਦਿਆਰਥੀ ਆਗੂ ਪਾਰਸ ਸ਼ਾਮਲ ਸਨ। ਪ੍ਰੋ. ਜਗਮੋਹਨ ਸਿੰਘ ਵਲੋਂ ਤਿੰਨ ਮਤੇ ਪਾਸ ਕੀਤੇ ਗਏ। ਜਿਨ੍ਹਾਂ ਵਿਚ ਐਸ. ਐਸ. ਆਰ. ਦੀ ਪ੍ਰਕਿਰਿਆ ਦੌਰਾਨ ਸਿਰਫ ਪਿਛਲੀ ਵੋਟਰ ਸੂਚੀ ਨੂੰ ਅਧਾਰ ਬਣਾ ਕੇ ਨਵੀਆਂ ਵੋਟਾਂ ਬਣਾਉਣ, ਸਾਰੇ ਸਜਾ ਪੂਰੀਆਂ ਕਰ ਚੁੱਕੇ ਬੁੱਧੀਜੀਵੀ ਤੇ ਸਿਆਸੀ ਕੈਦੀ ਰਿਹਾਅ ਕੀਤੇ ਜਾਣ ਅਤੇ ਪੰਜਾਬ ਤੇ ਦੇਸ਼ ਵਿਚ ਨਸ਼ਿਆਂ ਦੀ ਵਿਕਰਾਲ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਠੋਸ ਨੀਤੀ ਬਣਾਈ ਜਾਵੇ, ਜਿਸ ਨੂੰ ਹਾਊਸ ਵਲੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਸਭਾ ਦੇ ਅਹੁਦੇਦਾਰਾਂ ਵਲੋਂ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਦਾ ਸੁੰਦਰ ਸ਼ਾਲ ਨਾਲ ਸਨਮਾਨ ਕੀਤਾ ਗਿਆ। ਅੰਤ ਵਿਚ ਪ੍ਰੋ. ਬਾਵਾ ਸਿੰਘ ਵਲੋਂ ਸਾਰੇ ਸਰੋਤਿਆਂ, ਪ੍ਰਬੰਧਕਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਚਾਹਲ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੇ ਹੋਏ ਸੈਮੀਨਾਰ ਦੀ ਸਮਾਪਤੀ ਕੀਤੀ ਗਈ। ਬਾਅਦ ਵਿਚ ਨਾਅਰੇਬਾਜ਼ੀ ਕਰਦੇ ਹੋਏ ਗੁਰਦੁਆਰਾ ਦੂਖਨਿਵਾਰਨ ਸਾਹਿਬ ਚੌਂਕ ਤੱਕ ਮਾਰਚ ਵੀ ਕੀਤਾ ਗਿਆ।