19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

’ਦ ਮਿਲੇਨੀਅਮ ਸਕੂਲ ’ਚ ‘ਨਿਮਾਈ ਪਾਠਸ਼ਾਲਾ’ ਦਾ ਪ੍ਰੋਗਰਾਮ ਕਰਵਾਇਆ

ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ‘ਦ ਮਿਲੇਨੀਅਮ ਸਕੂਲ ਵਿਚ ਇਕ ਖਾਸ ‘ਨਿਮਾਈ ਪਾਠਸ਼ਾਲਾ’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਰੂਹਾਨੀ ਅਤੇ ਗਿਆਨ ਨਾਲ ਭਰਪੂਰ ਸੈਸ਼ਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਤੇ ਭਗਤਾਂ ਨੇ ਆਪਣੀ ਹਾਜ਼ਰੀ ਲਵਾਈ।

Ad Position 21
No active advertisement
ਅਜੀਤ ਡੈਸਕ 19-10-2026
ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ‘ਦ ਮਿਲੇਨੀਅਮ ਸਕੂਲ ਵਿਚ ਇਕ ਖਾਸ ‘ਨਿਮਾਈ ਪਾਠਸ਼ਾਲਾ’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਰੂਹਾਨੀ ਅਤੇ ਗਿਆਨ ਨਾਲ ਭਰਪੂਰ ਸੈਸ਼ਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਤੇ ਭਗਤਾਂ ਨੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਦੇਸ਼ ਦੀ ਪ੍ਰਤਿਸ਼ਠਿਤ ਆਤਮਿਕ ਅਤੇ ਸਿੱਖਿਆ ਜਗਤ ਦੀ ਸ਼ਖ਼ਸੀਅਤ ਰੇਣੁਕਾ ਪੁੰਡਰੀਕ ਗੋਸਵਾਮੀ ਜੀ ਨੇ ਆਪਣੇ ਅਨਮੋਲ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਰੇਣੁਕਾ ਗੋਸਵਾਮੀ ਜੋ ਕਿ ਆਧੁਨਿਕ ਸਿੱਖਿਆ ਅਤੇ ਪੁਰਾਤਨ ਗਿਆਨ ਦਾ ਤਾਲਮੇਲ ਕਰਨ ਲਈ ਜਾਣੇ ਜਾਂਦੇ ਹਨ, ਉਨ੍ਹਾਂ ਦਾ ਜੀਵਨ ਅਨੁਸ਼ਾਸਨ, ਸਮਰਪਣ ਅਤੇ ਤਪੱਸਿਆ ਦਾ ਇਕ ਉੱਤਮ ਉਦਾਹਰਣ ਹੈ। ਉਨ੍ਹਾਂ ਦੀ ਯਾਤਰਾ ਇਕ ਅਕਾਦਮਿਕ ਪ੍ਰਾਪਤੀ ਤੋਂ ਲੈ ਕੇ ਇਕ ਸਤਿਕਾਰਯੋਗ ਆਤਮਿਕ ਸ਼ਖ਼ਸੀਅਤ ਬਣਨ ਤੱਕ ਦੀ ਪ੍ਰੇਰਨਾਦਾਇਕ ਮਿਸਾਲ ਹੈ। ਇਸ ਮੌਕੇ ਰੇਣੁਕਾ ਗੋਸਵਾਮੀ ਦੇ ਭਗਤਾਂ ਦੁਆਰਾ ਮਨਮੋਹਕ ਭਜਨ-ਕੀਰਤਨ ਕੀਤਾ ਗਿਆ, ਜਿਸ ਨੇ ਪੂਰੇ ਮਾਹੌਲ ਨੂੰ ਭਗਤੀ-ਰਸ ਨਾਲ ਰੰਗ ਦਿੱਤਾ। ਇਸ ਸੈਸ਼ਨ ਵਿਚ ਉਨ੍ਹਾਂ ਦੀ ਮਾਤਾ ਹਰਸ਼ ਸ਼ਰਮਾ ਅਤੇ ਭੈਣ ਤੇਜਸਵਿਨੀ ਵੀ ਖਾਸ ਤੌਰ ’ਤੇ ਉਨ੍ਹਾਂ ਦੇ ਨਾਲ ਮੌਜੂਦ ਸਨ। ਪੂਰਾ ਹਾਲ ਭਗਤਾਂ ਦੀ ਭੀੜ ਨਾਲ ਭਰਿਆ ਹੋਇਆ ਸੀ ਅਤੇ ਹਰ ਵਿਅਕਤੀ ਦੇ ਚਿਹਰੇ ’ਤੇ ਭਗਤੀ ਦਾ ਰਸ ਸਾਫ਼ ਦਿਖਾਈ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਨਿਮਾਈ ਪਾਠਸ਼ਾਲਾ ਦੀ ਸ਼ੁਰੂਆਤ ਪਟਿਆਲਾ ਵਿਚ ਵੀ ਕਰਨਗੇ। ਸੈਸ਼ਨ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਵਲੋਂ ਰੇਣੁਕਾ ਗੋਸਵਾਮੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਸਕੂਲ ਪਰਿਵਾਰ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵਜੋਂ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਭੇਂਟ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸੈਸ਼ਨ ਬੱਚਿਆਂ ਅਤੇ ਸਮਾਜ ਨੂੰ ਸਕਾਰਾਤਮਕ ਊਰਜਾ ਅਤੇ ਉੱਚ ਸੰਸਕਾਰ ਪ੍ਰਦਾਨ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਜਾਇਦਾਦ ’ਤੇ ਸਿਆਸੀ ਪ੍ਰਚਾਰ ਦੀ ਸ਼ਿਕਾਇਤ ਮਗਰੋਂ ਸਿਆਸੀ ਸੰਕਟ ਅਗਲੀ ਖ਼ਬਰ ਐਸ. ਆਈ. ਆਰ. ਦੀ ਪ੍ਰਕਿਰਿਆ ਗ਼ੈਰ ਸੰਵਿਧਾਨਕ- ਪ੍ਰੋ. ਜਗਮੋਹਨ ਸਿੰਘ
Ad Position 24