ਮਾਮਲਾ ਪਿੰਡ ਦਿੱਤੂਪੁਰ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਦਾ
ਪਿੰਡ ਵਾਸੀਆਂ ਬੱਸ ਸਟੈਂਡ ਭਾਦਸੋਂ ਵਿਖੇ ਲਗਾਇਆ ਧਰਨਾ
ਭਾਦਸੋਂ, 19 ਅਕਤੂਬਰ (ਗੁਰਬਖਸ਼ ਸਿੰਘ ਵੜੈਚ)- ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਦੇ ਕੁਝ ਵਾਸੀਆਂ ਵਲੋਂ ਬੱਸ ਸਟਾਪ ਭਾਦਸੋਂ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਜਾਣਕਾਰੀ ਦਿੰਦਿਆਂ ਧੰਮਾ ਸਿੰਘ ਵਾਸੀ ਦਿੱਤੂਪੁਰ ਨੇ ਦੱਸਿਆ ਕਿ ਉਸ ਦਾ 18ਕੁ ਸਾਲ ਦਾ ਨੌਜਵਾਨ ਪੁੱਤਰ ਸੁਖਦੀਪ ਸਿੰਘ 14 ਅਕਤੂਬਰ 202 6 ਤੋਂ ਘਰੋ ਬਿਨਾ ਦੱਸੇ ਚਲਾ ਗਿਆ ਸੀ ਤੇ ਉਸ ਦੀ ਗੁੰਮਸ਼ੁਦਗੀ ਸੰਬੰਧੀ 15 ਅਕਤੂਬਰ ਨੂੰ ਥਾਣਾ ਭਾਦਸੋਂ ਵਿਖੇ ਇਤਲਾਹ ਕਰ ਕੀਤੀ ਗਈ ਸੀ।
ਭਾਦਸੋਂ, 19 ਅਕਤੂਬਰ (ਗੁਰਬਖਸ਼ ਸਿੰਘ ਵੜੈਚ)- ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਦੇ ਕੁਝ ਵਾਸੀਆਂ ਵਲੋਂ ਬੱਸ ਸਟਾਪ ਭਾਦਸੋਂ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਜਾਣਕਾਰੀ ਦਿੰਦਿਆਂ ਧੰਮਾ ਸਿੰਘ ਵਾਸੀ ਦਿੱਤੂਪੁਰ ਨੇ ਦੱਸਿਆ ਕਿ ਉਸ ਦਾ 18ਕੁ ਸਾਲ ਦਾ ਨੌਜਵਾਨ ਪੁੱਤਰ ਸੁਖਦੀਪ ਸਿੰਘ 14 ਅਕਤੂਬਰ 202 6 ਤੋਂ ਘਰੋ ਬਿਨਾ ਦੱਸੇ ਚਲਾ ਗਿਆ ਸੀ ਤੇ ਉਸ ਦੀ ਗੁੰਮਸ਼ੁਦਗੀ ਸੰਬੰਧੀ 15 ਅਕਤੂਬਰ ਨੂੰ ਥਾਣਾ ਭਾਦਸੋਂ ਵਿਖੇ ਇਤਲਾਹ ਕਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਭਾਲ ਕਰਨ ’ਤੇ ਪਤਾ ਕਿ ਸੁਖਦੀਪ ਸਿੰਘ ਪਿੰਡ ਦੇ ਹੀ ਇਕ ਨੌਜਵਾਨ ਨਾਲ ਸ਼ਿਮਲੇ ਗਿਆ ਹੋਇਆ ਹੈ, ਪਰ ਉਕਤ ਨੌਜਵਾਨ ਨੇ ਸੁਖਦੀਪ ਨਾਲ ਸਿਰਫ ਪਟਿਆਲਾ ਤੱਕ ਹੀ ਉਸ ਦੇ ਨਾਲ ਰਹਿਣ ਬਾਰੇ ਦੱਸਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 17 ਅਕਤੂਬਰ ਨੂੰ ਸ਼ਿਮਲੇ ਹਸਪਾਤਾਲ ਤੋਂ ਫੋਨ ਆਇਆ ਕਿ ਸੁਖਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਉਨ੍ਹਾਂ ਨੂੰ ਸ਼ਿਮਲੇ ਜਾ ਕੇ ਪਤਾ ਲੱਗਾ ਕਿ ਪਿੰਡ ਦੇ ਨੌਜਵਾਨ ਨੇ ਉਸ ਨੂੰ ਸ਼ਿਮਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਨੌਜਵਾਨ ਹੀ ਉਨ੍ਹਾਂ ਦੇ ਲੜਕੇ ਸੁਖਦੀਪ ਸਿੰਘ ਦੀ ਮੌਤ ਦਾ ਕਾਰਨ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸ਼ਿਮਲਾ ਦੀ ਪੁਲਿਸ ਵਲੋਂ ਇਸ ਸੰਬੰਧੀ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਗਿਆ। ਇਸ ਮਾਮਲੇ ਤੋਂ ਖਫਾ ਹੋ ਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਬੱਸ ਸਟੈਂਡ ਭਾਦਸੋਂ ਵਿਖੇ ਉਕਤ ਮ੍ਰਿਤਕ ਨੌਜਵਾਨ ਸੁਖਦੀਪ ਸਿੰਘ ਦੀ ਦੇਹ ਰੱਖਕੇ ਜਾਮ ਲਗਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਰਿੰਦਰ ਬਿੱਟੂ ਭਾਜਪਾ ਆਗੂ, ਜਗਦੀਪ ਸਿੰਘ ਸਕਰਾਲੀ ਸੂਬਾ ਪ੍ਰਧਾਨ ਮਨੁੱਖੀ ਅਧਿਕਾਰ, ਮਹਿੰਦਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਟਿਵਾਣਾ, ਕੁਲਵੰਤ ਸਿੰਘ ਨਾਰੀਕੇ, ਮਾ. ਜਰਨੈਲ ਸਿੰਘ, ਧਰਮਪਾਲ ਸਿੰਘ ਧੰਮਾ ਨੇ ਮੰਗ ਕੀਤੀ ਕਿ ਮ੍ਰਿਤਕ ਸੁਖਦੀਪ ਸਿੰਘ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਸੰਬੰਧੀ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਹਰਮਿੰਦਰ ਸਿੰਘ ਨੇ ਰੋਸ ਧਰਨੇ ਦੌਰਾਨ ਧਰਨਾਕਾਰੀਆਂ ਨੂੰ ਭਰੋਸਾ ਦਵਾਇਆ ਕਿ ਇਸ ਸੰਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।