19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਨਤਕ ਜਥੇਬੰਦੀਆਂ ਵਲੋਂ ਵਿਧਾਇਕ ਬਾਜ਼ੀਗਰ ਦੇ ਘਰ ਦਾ ਘਿਰਾਓ

ਪਾਤੜਾਂ, 19 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਸਮਾਜ ਸੇਵੀ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ’ ਦੇ ਸੱਦੇ ‘ਤੇ ਸੰਯੁਕਤ ਕਿਸਾਨ ਮੋਰਚਾ, ਜਨਤਕ ਜਥੇਬੰਦੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪਾਤੜਾਂ-ਜਾਖ਼ਲ ਰੋਡ ਸਥਿਤ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਆਪ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Ad Position 21
No active advertisement
ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਘਰ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ। ਤਸਵੀਰ : ਜਗਦੀਸ਼ ਸਿੰਘ ਕੰਬੋਜ 20-10-2026
ਪਾਤੜਾਂ, 19 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਸਮਾਜ ਸੇਵੀ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ’ ਦੇ ਸੱਦੇ ‘ਤੇ ਸੰਯੁਕਤ ਕਿਸਾਨ ਮੋਰਚਾ, ਜਨਤਕ ਜਥੇਬੰਦੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪਾਤੜਾਂ-ਜਾਖ਼ਲ ਰੋਡ ਸਥਿਤ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਆਪ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਭਜਨ ਸਿੰਘ ਬੁੱਟਰ, ਗੁਰਵਿੰਦਰ ਸਿੰਘ ਦੇਧਨਾ, ਰਾਮਚੰਦ ਚੁਨਾਗਰਾ, ਸੂਬੇਦਾਰ ਨਰਾਤਾ ਰਾਮ, ਗੁਰਜੰਟ ਸਿੰਘ, ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਪਲਵਿੰਦਰ ਕੌਰ ਹਰਿਆਊ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ, ਸਿਆਸੀ ਆਗੂਆਂ ਤੇ ਨਸ਼ਾ ਸੌਦਾਗਰਾਂ ਦੇ ਗਠਜੋੜ ਕਾਰਨ ਹੀ ਪੰਜਾਬ ਵਿਚ ਧੜੱਲੇ ਨਾਲ ਚਿੱਟਾ ਵਿਕ ਰਿਹਾ ਹੈ। ਆਗੂਆਂ ਨੇ ਸਵਾਲ ਕੀਤਾ ਕਿ ਗੁਜਰਾਤ ਦੀ ਬੰਦਰਗਾਹ ਤੋਂ ਕਿੰਨਾ ਚਿੱਟਾ ਫੜਿਆ ਗਿਆ ਹੈ ਅਤੇ ਪੰਜਾਬ ਵਿਚ ਜਦੋਂ 50 ਕਿਲੋਮੀਟਰ ਦਾ ਏਰੀਆ ਬੀ.ਐਸ.ਐਫ. ਕੋਲ ਹੈ ਜੋ ਸਿੱਧੀ ਕੇਂਦਰ ਸਰਕਾਰ ਦੇ ਕੰਟਰੋਲ ਵਿਚ ਹੈ, ਤਾਂ ਫਿਰ ਇਹ ਨਸ਼ਾ ਕਿੱਥੋਂ ਤੇ ਕਿਵੇਂ ਆ ਰਿਹਾ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਭ ਵਿਚ ਸਰਕਾਰਾਂ ਦਾ ਵੱਡਾ ਰੋਲ ਹੈ, ਜਿਸ ਕਾਰਨ ਚਿੱਟਾ ਪੰਜਾਬ ਸਮੇਤ ਦੇਸ਼ ਦੇ ਬਾਕੀ ਸੂਬਿਆਂ ਤੱਕ ਪਹੁੰਚ ਰਿਹਾ ਹੈ। ਵਿਧਾਇਕ ਦੀ ਗੈਰਹਾਜ਼ਰੀ ਕਾਰਨ ਪ੍ਰਦਰਸ਼ਨਕਾਰੀਆਂ ਵਲੋਂ ਉਨ੍ਹਾਂ ਦੇ ਸਪੁੱਤਰ ਗੁਰਮੀਤ ਵਿੱਕੀ ਅਤੇ ਪੀ.ਏ. ਨੂੰ ਲਾਹਨਤ ਪੱਤਰ ਪੜ੍ਹ ਕੇ ਸੁਣਾਉਣ ਉਪਰੰਤ ਸੌਂਪਿਆ ਗਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਗੂ ਦਲਜਿੰਦਰ ਸਿੰਘ ਹਰਿਆਊ,ਹਰਭਜਨ ਸਿੰਘ ਧੂਹੜ,ਕਰਮਜੀਤ ਸਿੰਘ ਪਾਤੜਾਂ,ਗਗਨਦੀਪ ਚੁਨਾਗਰਾ, ਸਾਹਿਬ ਸਿੰਘ ਦੁਤਾਲ, ਮਲਕੀਤ ਸਿੰਘ, ਸੁਖਦੇਵ ਸਿੰਘ ਨਿਆਲ, ਡਾ. ਅਮਰਜੀਤ ਘੱਗਾ, ਅਮਰਿੰਦਰ ਸਿੰਘ,ਜਗਜੀਤ ਦੁਗਾਲ,ਦਿਲਾਵਰ ਖਾਨ, ਫਤਿਹ ਸਿੰਘ ਜੋਗੇਵਾਲ, ਦੀਦਾਰ ਸਿੰਘ ਤੇ ਬਲਜੀਤ ਸਿੰਘ ਦੇਧਨਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਪਿੰਡ ਦਿੱਤੂਪੁਰ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਦਾ ਪਿੰਡ ਵਾਸੀਆਂ ਬੱਸ ਸਟੈਂਡ ਭਾਦਸੋਂ ਵਿਖੇ ਲਗਾਇਆ ਧਰਨ... ਅਗਲੀ ਖ਼ਬਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਮੌਲਿਕ ਅਧਿਕਾਰ, ਪ੍ਰਦਰਸ਼ਨਕਾਰੀਆਂ ਦੇ ਪਿਛੋਕੜ ਦੀ ਜਾਂਚ ਵੀ ਜ਼ਰੂਰੀ-ਹਾਈ ਕੋਰਟ
Ad Position 24