29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੀਵਰੇਜ ਐਸਟੀਮੇਟ ਦੇ ਗ਼ਲਤ ਰੂਟ ਖ਼ਿਲਾਫ਼ ਗੁੱਗਾ ਮਾੜੀ ਕਾਲੋਨੀ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਪਾਈਪ ਉੱਚੇ ਚੁੱਕਣ ਨਾਲ ਨੀਵੇਂ ਘਰਾਂ ’ਚ ਭਰੇਗਾ ਗੰਦਾ ਪਾਣੀ- ਕਲੋਨੀ ਸੁਧਾਰ ਕਮੇਟੀ

ਸਨੌਰ, 28 ਅਕਤੂਬਰ (ਮੋਹਨ ਸਿੰਘ ਭੱਟੀ)- ਨਗਰ ਕੌਂਸਲ ਸਨੌਰ ਵੱਲੋਂ ਗੁੱਗਾ ਮਾੜੀ ਕਲੋਨੀ ਲਈ ਤਿਆਰ ਕੀਤੇ ਗਏ ਸੀਵਰੇਜ ਐਸਟੀਮੇਟ ਦੇ ਤਕਨੀਕੀ ਤੌਰ ’ਤੇ ਨੁਕਸਦਾਰ ਰੂਟ ਅਤੇ ਸੀਵਰੇਜ ਦੇ ਲਗਾਤਾਰ ਓਵਰਫ਼ਲੋਅ ਹੋਣ ਤੋਂ ਅੱਕੇ ਕਲੋਨੀ ਵਾਸੀਆਂ ਨੇ ‘ਗੁੱਗਾ ਮਾੜੀ ਸੁਧਾਰ ਕਮੇਟੀ’ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਰਾਮ ਪਾਲ ਤੇ ਹੋਰ ਆਗੂਆਂ ਨੇ ਦੱਸਿਆ ਕਿ ਕਲੋਨੀ ਵਾਸੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ।

Ad Position 21
No active advertisement
ਗੁੱਗਾ ਮਾੜੀ ਕਲੋਨੀ ਸਨੌਰ ਵਿਖੇ ਸੀਵਰੇਜ ਦੇ ਗ਼ਲਤ ਐਸਟੀਮੇਟ ਰੂਟ ਅਤੇ ਓਵਰਫ਼ਲੋਅ ਮੇਨ ਹੋਲਾਂ ਖ਼ਿਲਾਫ਼ ਨਗਰ ਕੌਂਸਲ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਰਾਮ ਪਾਲ ਤੇ ਕਲੋਨੀ ਵਾਸੀ। ਅਜੀਤ ਤਸਵੀਰ 29-10-2026
ਸਨੌਰ, 28 ਅਕਤੂਬਰ (ਮੋਹਨ ਸਿੰਘ ਭੱਟੀ)- ਨਗਰ ਕੌਂਸਲ ਸਨੌਰ ਵੱਲੋਂ ਗੁੱਗਾ ਮਾੜੀ ਕਲੋਨੀ ਲਈ ਤਿਆਰ ਕੀਤੇ ਗਏ ਸੀਵਰੇਜ ਐਸਟੀਮੇਟ ਦੇ ਤਕਨੀਕੀ ਤੌਰ ’ਤੇ ਨੁਕਸਦਾਰ ਰੂਟ ਅਤੇ ਸੀਵਰੇਜ ਦੇ ਲਗਾਤਾਰ ਓਵਰਫ਼ਲੋਅ ਹੋਣ ਤੋਂ ਅੱਕੇ ਕਲੋਨੀ ਵਾਸੀਆਂ ਨੇ ‘ਗੁੱਗਾ ਮਾੜੀ ਸੁਧਾਰ ਕਮੇਟੀ’ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਰਾਮ ਪਾਲ ਤੇ ਹੋਰ ਆਗੂਆਂ ਨੇ ਦੱਸਿਆ ਕਿ ਕਲੋਨੀ ਵਾਸੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਤ ਇਹ ਹਨ ਕਿ ਬਿਨਾਂ ਮੀਂਹ ਪਏ ਹੀ ਮੇਨ ਹੋਲ ਨੱਕੋ-ਨੱਕ ਭਰ ਕੇ ਓਵਰਫ਼ਲੋਅ ਹੋ ਰਹੇ ਹਨ ਅਤੇ ਗੰਦਾ ਪਾਣੀ ਗਲੀਆਂ ਵਿੱਚ ਫੈਲ ਰਿਹਾ ਹੈ, ਜਿਸ ਕਾਰਨ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮੇਟੀ ਆਗੂਆਂ ਨੇ ਨਗਰ ਕੌਂਸਲ ਦੇ 2026 ਸੀਵਰੇਜ ਐਸਟੀਮੇਟ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਖ਼ੁਲਾਸਾ ਕੀਤਾ ਕਿ ਨਗਰ ਕੌਂਸਲ ਦਫ਼ਤਰ ਤੋਂ ਵਾਇਆ ਸ਼ਮਸ਼ਾਨਘਾਟ ਵਾਲੇ ਰੂਟ ਵਿੱਚ ਲੈਵਲ ਪੂਰਾ ਕਰਨ ਲਈ ਪਾਈਪਾਂ ਨੂੰ ਕਾਫ਼ੀ ਉੱਚਾ ਚੁੱਕ ਕੇ ਪਾਇਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਕਲੋਨੀ ਦੇ ਦਰਜਨਾਂ ਅੰਦਰਲੇ ਘਰ ਅਤੇ ਨੀਵੀਆਂ ਗਲੀਆਂ ਹੋਰ ਡੂੰਘੀਆਂ ਹੋ ਜਾਣਗੀਆਂ, ਜਿਨ੍ਹਾਂ ਵਿੱਚ ਭਾਰੀ ਮਾਤਰਾ ਵਿਚ ਭਰਤ ਪਾਉਣਾ ਪਵੇਗਾ ਤੇ ਬਰਸਾਤਾਂ ਵਿਚ ਸਾਰਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋਵੇਗਾ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਵੱਲ ਨਵੀਂ ਬਣਨ ਜਾ ਰਹੀ ਸੜਕ ਨੂੰ ਵੀ ਬੇਵਜ੍ਹਾ ਪੁੱਟਣਾ ਪਵੇਗਾ, ਜਿਸ ਨਾਲ ਸਰਕਾਰੀ ਪੈਸੇ ਦਾ ਨੁਕਸਾਨ ਹੋਵੇਗਾ। ਗੁੱਗਾ ਮਾੜੀ ਸੁਧਾਰ ਕਮੇਟੀ ਨੇ ਪ੍ਰਸ਼ਾਸਨ ਅੱਗੇ ਠੋਸ ਹੱਲ ਰੱਖਦਿਆਂ ਮੰਗ ਕੀਤੀ ਕਿ ਕਲੋਨੀ ਦੀ ਸਲਾਹ ਲਏ ਬਿਨਾਂ ਬਣਾਇਆ ਗਿਆ ਇਹ ਪੁਰਾਣਾ ਐਸਟੀਮੇਟ ਰੱਦ ਕਰਕੇ ਨਵੇਂ ਰੂਟ ਤਹਿਤ ਦੁਬਾਰਾ ਬਣਾਇਆ ਜਾਵੇ। ਨਵੇਂ ਪ੍ਰਸਤਾਵ ਅਨੁਸਾਰ ਇਸ ਸੀਵਰੇਜ ਲਾਈਨ ਨੂੰ ਵਾਇਆ ਅਰਜਨ ਸਿੰਘ (ਸਾਬਕਾ ਐੱਮ.ਸੀ.) ਤੇ ਲਾਲੀ ਬੈਂਕੁਇਟ ਹਾਲ ਦੇ ਅੱਗੋਂ ਜਾਂ ਪਿੱਛੋਂ ਲੰਘਾ ਕੇ ਸਰਕਾਰੀ ਗਰਲਜ਼ ਹਾਈ ਸਕੂਲ ਦੀ ਕੰਧ ਸਾਹਮਣੇ ਪਿੱਛੋਂ ਆ ਰਹੀ ਮੁੱਖ ਸੀਵਰੇਜ ਲਾਈਨ ਦੇ ਚੱਲਦੇ ਪਾਣੀ ਵਿੱਚ ਮਿਲਾਇਆ ਜਾਵੇ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਸਨੌਰ ਨੇ ਲੋਕਾਂ ਦੀ ਮੰਗ ਅਨੁਸਾਰ ਨਵਾਂ ਰੂਟ ਤਿਆਰ ਨਾ ਕੀਤਾ, ਤਾਂ ਗੁੱਗਾ ਮਾੜੀ ਸੁਧਾਰ ਕਮੇਟੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਸਮੁੱਚੀ ਸੰਗਤ ਵੱਲੋਂ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਿਆ ਜਾਵੇਗਾ।ਇਸ ਰੋਸ ਪ੍ਰਦਰਸ਼ਨ ਵਿੱਚ ਖ਼ਜ਼ਾਨਚੀ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਕਾਕਾ, ਮੁਖ਼ਤਿਆਰ ਸਿੰਘ, ਸਾਧੂ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਲੋਨੀ ਵਾਸੀ ਤੇ ਕਮੇਟੀ ਮੈਂਬਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਰੇਕ ਮੁੱਦੇ ’ਤੇ ਫੇਲ੍ਹ- ਸਾਧੂ ਸਿੰਘ ਧਰਮਸੋਤ ਅਗਲੀ ਖ਼ਬਰ ਵੋਟ ਚੋਰੀ ਦੇ ਮੁੱਦੇ ’ਤੇ ਬੀਬੀ ਰੰਧਾਵਾ ਦੀ ਅਗਵਾਈ ਹੇਠ ਪਟਿਆਲਾ ਕਾਂਗਰਸ ਦੀ ਮੀਟਿੰਗ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨ...
Ad Position 24