04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਤਨਾਮ ਸੰਧੂ ਬਣਾਏ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਭਾਦਸੋਂ ਦੇ ਸ਼ਹਿਰੀ ਪ੍ਰਧਾਨ

ਭਾਦਸੋਂ, 3 ਨਵੰਬਰ (ਗੁਰਬਖਸ ਸਿੰਘ ਵੜੈਚ)-ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਲਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਸ਼ਹਿਰ ਦੇ ਸਤਨਾਮ ਸੰਧੂ ਨੂੰ ਪਾਰਟੀ ਦਾ ਸਰਕਲ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਸਤਨਾਮ ਸੰਧੂ ਦਾ ਸਰਕਲ ਸ਼ਹਿਰੀ ਪ੍ਰਧਾਨ ਬਣਾਉਣ ਉਪਰੰਤ ਸਨਮਾਨ ਕਰਦੇ ਹੋਏ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਰਣਜੀਤ ਸਿੰਘ ਘੁੰਡਰ,ਦਰਸ਼ਨ ਸਿੰਘ ਧਾਰਨੀ ਅਤੇ ਹੋਰ। ਅਜੀਤ ਤਸਵੀਰ 04-11-2026
ਭਾਦਸੋਂ, 3 ਨਵੰਬਰ (ਗੁਰਬਖਸ ਸਿੰਘ ਵੜੈਚ)-ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਲਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਸ਼ਹਿਰ ਦੇ ਸਤਨਾਮ ਸੰਧੂ ਨੂੰ ਪਾਰਟੀ ਦਾ ਸਰਕਲ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲਿਆਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ।ਇਸ ਦੌਰਾਨ ਨਵ ਨਿਯੁਕਤ ਸਰਕਲ ਸ਼ਹਿਰੀ ਪ੍ਰਧਾਨ ਸਤਨਾਮ ਸੰਧੂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆੳ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਡਿਊਟੀ ਪਾਰਟੀ ਵਲੋਂ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਸ਼ਹਿਰੀ ਪ੍ਰਧਾਨ ਸਤਨਾਮ ਸੰਧੂ ਦਾ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਉਨਾ ਨਾਲ ਰਣਜੀਤ ਸਿੰਘ ਘੁੰਡਰ ਦਿਹਾਤੀ ਪ੍ਰਧਾਨ,ਦਰਸ਼ਨ ਸਿੰਘ ਬੱਬੀ ਧਾਰਨੀ ਸਾਬਕਾ ਪ੍ਰਧਾਨ,ਜੋਗੀ ਸਿੰਘ ਅੜਕ ਖਿਜਰਪੁਰ,ਬਬਲੂ ਚੌਹਾਨ ਨਾਭਾ, ਪ੍ਰੇਮ ਲਾਲਕਾ ਨੰਬਰਦਾਰ,ਸ਼ੂਬਮ ਅਰੋੜਾ, ਮੇਜਰ ਖਾਂ ਪ੍ਰਧਾਨ ਮੁਸਲਿਮ ਵਿੰਗ, ਇਸਮਾਈਲ ਖਾਂ ਪ੍ਰਧਾਂਨ ਯੂਥ ਵਿੰਗ, ਗੁਰਮੇਲ ਸਿੰਘ, ਮਾਸਟਰ ਰਾਮ ਸਰੂਪ ਸਿੰਘ, ਮਾਸਟਰ ਮਨੋਹਰ ਸਿੰਘ, ਗੁਰਪ੍ਰੀਤ ਸਿੰਘ ਯੂਥ ਕਲੱਬ ਪ੍ਰਧਾਨ, ਸ਼ਿਵ ਕੁਮਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ’ਚ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪੰਜਾਬੀ ‘ਵਰਸਿਟੀ ਵਿਖੇ ‘ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਬਾਰੇ ਕੌਮੀ ਸੈਮੀਨਾਰ ਕਰਵਾਇਆ
Ad Position 24