ਸੱਤਾਧਾਰੀ ਧਿਰ ਦੀਆਂ ਨਾਕਾਮੀਆਂ ਅਤੇ ਨਸ਼ੇ ਦੇ ਬੋਲ ਬਾਲੇ ਨੇ ਨੌਜਵਾਨੀ ਦਾ ਕੀਤਾ ਘਾਣ-ਐਡਵੋਕੇਟ ਚੌਧਰੀ ਕਰਮਜੀਤ
ਰਾਜਪੁਰਾ, 4 ਨਵੰਬਰ (ਰਣਜੀਤ ਸਿੰਘ)-ਅੱਜ ਦੀ ਸੰਗਰੂਰ ਰੈਲੀ ਵਿਚ ਹੋਣ ਜਾ ਰਿਹਾ ਬੇਮਿਸਾਲ ਇਕੱਠ ਤੋਂ ਬਾਅਦ ਸੂਬੇ ਵਿਚ ਰਾਜਨੀਤਿਕ ਮੋੜ ਆਵੇਗਾ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਲੋਹੇ ’ਤੇ ਲਕੀਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੋਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਰਾਜਪੁਰਾ ਵਿਖੇ ਰੈਲੀ ਵਿਚ ਸੈਂਕੜੇ ਦਰਜਨਾ ਬੱਸਾਂ,ਕਾਰਾਂ ਅਤੇ ਜੀਪਾਂ ਦੇ ਕਾਫਲੇ ਨਾਲ ਜਾਣ ਮੌਕੇ ’ਤੇ ਜੁੜੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਜਪੁਰਾ, 4 ਨਵੰਬਰ (ਰਣਜੀਤ ਸਿੰਘ)-ਅੱਜ ਦੀ ਸੰਗਰੂਰ ਰੈਲੀ ਵਿਚ ਹੋਣ ਜਾ ਰਿਹਾ ਬੇਮਿਸਾਲ ਇਕੱਠ ਤੋਂ ਬਾਅਦ ਸੂਬੇ ਵਿਚ ਰਾਜਨੀਤਿਕ ਮੋੜ ਆਵੇਗਾ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਲੋਹੇ ’ਤੇ ਲਕੀਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੋਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਰਾਜਪੁਰਾ ਵਿਖੇ ਰੈਲੀ ਵਿਚ ਸੈਂਕੜੇ ਦਰਜਨਾ ਬੱਸਾਂ,ਕਾਰਾਂ ਅਤੇ ਜੀਪਾਂ ਦੇ ਕਾਫਲੇ ਨਾਲ ਜਾਣ ਮੌਕੇ ’ਤੇ ਜੁੜੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼ਹਿਰ ਵਿਚ ਕਾਂਗਰਸ ਪਾਰਟੀ ਦੇ ਝੰਡੇ ਹੀ ਝੰਡੇ ਵਿਖਾਈ ਦੇ ਰਹੇ ਸਨ ਅਤੇ ਪਾਰਟੀ ਵਰਕਰ ਪੂਰੇ ਜਲੋਅ ਵਿਚ ਵਿਖਾਈ ਦੇ ਰਹੇ ਸਨ।ਚੌਧਰੀ ਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਲੋਕ ਅੱਜ ਸੰਗਰੂਰ ਵਿਖੇ ਰੈਲੀ ਵਿਚ ਬੇਮਿਸਾਲ ਇਕੱਠ ਕਰਕੇ ਨਵਾਂ ਇਤਿਹਾਸ ਰਚਣਗੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਸੱਤਾਧਾਰੀ ਧਿਰ ਦੀਆਂ ਨਾਕਾਮੀਆਂ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਧੋਬੀ ਪਟਕਾ ਮਾਰਨ ਦੇ ਰੋਅ ਵਿਚ ਹਨ। ਉਨ੍ਹਾਂ ਨੇ ਸੱਤਾਧਾਰੀ ਧਿਰ ਨੂੰ ਰਾਜਨੀਤਿਕ ਰਗੜੇ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਗਲੀ ਗਲੀ ਵਿਚ ਨਸ਼ਾ ਮਿਲ ਰਿਹਾ ਹੈ। ਉਨ੍ਹਾੰ ਨੇ ਕਿਹਾ ਕਿ ਹਰ ਪਿੰਡ ਦੀ ਦੁਕਾਨ ਤੇ ਚਿੱਟਾ ਆਮ ਮਿਲ ਜਾਂਦਾ ਹੈ ਜਦ ਕਿ ਚਾਹ ਚੀਨੀ ਪੱਤੀ ਕਈ ਵਾਰ ਨਹੀਂ ਮਿਲਦੀ। ਇਸ ਮੌਕੇ ਹੋਰਨਾਂ ਸਮੇਤ ਲਾਲੀ ਰਾਮਪੁਰ, ਬਲਜੀਤ ਸਿੰਘ ਗਿੱਲ, ਮਦਨ ਪਾਲ ਤੇਪਲਾ, ਹੈਪੀ ਢਿੱਲੋਂ, ਕਰਨੈਲ ਸਿਹਰਾ, ਪਾਲਾ ਪ੍ਰਧਾਨ ਘਨੌਰ, ਤਰਲੋਚਨ ਸਿੰਘ ਪੱਪੀ ਸਰਪੰਚ ਲੋਹਸਿਬਲੀ, ਦੇਵੀ ਦੱਤ ਮਡੌਲੀ,ਜਰਨੈਲ ਸਿੰਘ ਚਪੜ, ਰਣਜੀਤ ਸਿੰਘ ਸਰਪੰਚ, ਮਨਜੀਤ ਸਿੰਘ ਅਜਰਾਵਰ, ਭਾਰਤ ਭੂਸ਼ਨ ਅਜਰਾਵਰ, ਸੁੱਖਾ ਸਰਪੰਚ,ਐਡਵੋਕੇਟ ਖੋਖਰ ਸਰਪੰਚ ਚਤਰਨਗਰ; ਜਸਵੰਤ ਨੰਬਰਦਾਰ, ਵਜੀਰ ਚੰਦ ਬਢੋਲੀ,ਕਰਨੈਲ ਸਿੰਘ ਸਿਹਰਾ, ਕੁਲਵਿੰਦਰ ਸਿੰਘ ਰੁੜਕੀ, ਰਣਜੀਤ ਸਿੰਘ ਕਾਮੀ, ਗੁਰਦੇਵ ਸਰਪੰਚ ਲਾਛੜੂ, ਜ਼ਸਵਾਲ ਸਿੰਘ ਮਹਿਮੂਦਪੁਰ, ਕਾਲਾ ਤੇਪਲਾ, ਪ੍ਰੇਮ ਸਿੰਘ ਨੰਦਗੜ, ਮੋਹਣਾ ਪੰਚ ਸਲੇਮਪੁਰ, ਬਲਕਾਰ ਸਿੰਘ ਸਾਹਲ ਅਤੇ ਹੋਰ ਆਗੂ ਹਾਜਰ ਸਨ।