05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਟੇਲੈਂਟ ਹੰਟ ਦੇ ਦੂਜੇ ਦਿਨ ਪੰਜਾਬੀ ਲੋਕਧਾਰਾ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ

ਬਹਾਦਰਗੜ੍ਹ, 4 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਪੰਜਾਬੀ ਵਿਰਸੇ, ਲੋਕਧਾਰਾ ਅਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ ਨਾਲ ਟੇਲੈਟ ਹੰਟ ਦੇ ਦੂਜੇ ਦਿਨ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 05-11-2026
ਬਹਾਦਰਗੜ੍ਹ, 4 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਪੰਜਾਬੀ ਵਿਰਸੇ, ਲੋਕਧਾਰਾ ਅਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ ਨਾਲ ਟੇਲੈਟ ਹੰਟ ਦੇ ਦੂਜੇ ਦਿਨ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਬੀ.ਐਡ. ਦੇ ਨਵੇਂ ਸ਼ੈਸ਼ਨ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਵਿਸ਼ੇ ’ਤੇ ਕੁਇਜ ਮੁਕਾਬਲੇ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੇ ਸੱਭਿਆਚਾਰ, ਰਸਮ ਰਿਵਾਜ਼ ਲੋਕ ਮੇਲੇ ਵਹਿਮ ਭਰਮ, ਪੁਰਾਤਨ ਵਿਰਸੇ ਸਬੰਧੀ ਪ੍ਰਸ਼ਨ ਪੁੱਛੇ ਗਏ, ਜਿਸ ਵਿਚ ਕਰਮਜੀਤ ਸਿੰਘ, ਲਵਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਦੀ ਟੀਮ ਜੇਤੂ ਰਹੀ। ਇਸ ਤੋਂ ਬਾਅਦ ਹੋਰ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਇਨੂੰ ਬਣਾਉਣਾ, ਖਿੱਦੋ ਬਣਾਉਣਾ ਕਰੋਸ਼ੀਏ ਦੀ ਬੁਣਤੀ, ਕਢਾਈ ਨਾਲਾ ਬਣਾਉਣਾ ਰੱਸਾ ਵੱਟਣਾ ਮਿੱਟੀ ਦੇ ਖਿਡਾਉਣੇ ਬਣਾਉਣਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਨੂੰ ਬਣਾਉਣਾ ਵਿਚ ਪਹਿਲਾ ਸਥਾਨ ਮਨਜੋਤ ਕੌਰ ਦੂਜਾ ਸਥਾਨ ਈਸ਼ਾ ਧੀਮਾਨ ਅਤੇ ਤੀਜਾ ਸਥਾਨ ਸਿਮਰਨ ਸੈਣੀ ਨੇ ਹਾਸਿਲ ਕੀਤਾ। ਖਿੱਦੋ ਬਣਾਉਣਾ ਵਿਚ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ ਅਤੇ ਦੂਜਾ ਸਥਾਨ ਪ੍ਰਿਯੰਕਾ ਨੇ ਹਾਸਿਲ ਕੀਤਾ। ਨਾਲਾ ਬਣਾਉਣਾ ਵਿਚ ਪਹਿਲਾ ਸਥਾਨ ਮਨਜੋਤ ਕੌਰ ਨੇ ਹਾਸਿਲ ਕੀਤਾ। ਕਢਾਈ ਵਿਚ ਪਹਿਲਾ ਸਥਾਨ ਨਵਜੋਤ ਕੌਰ ਨੇ ਹਾਸਿਲ ਕੀਤਾ। ਮਿੱਟੀ ਦੇ ਖਿਡਾਉਣੇ ਬਣਾਉਣਾ ਵਿਚ ਪਹਿਲਾ ਸਥਾਨ ਜਸਮੀਤ ਕੌਰ ਅਤੇ ਮਨਪ੍ਰੀਤ ਕੌਰ ਦੂਜਾ ਸਥਾਨ ਮਨਜੋਤ ਕੌਰ ਤੇ ਹਰਪ੍ਰੀਤ ਸਿੰਘ ਨੇ ਹਾਸਿਲ ਕੀਤਾ। ਰੱਸਾ ਵੱਟਣਾ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ ਨੇ ਹਾਸਿਲ ਕੀਤਾ। ਕਰੋਸ਼ੀਏ ਦੀ ਬੁਣਤੀ ਵਿਚ ਪਹਿਲਾ ਸਥਾਨ ਮੀਨੂੰ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਐਮ. ਡੀ. ਲਾਲ ਸਿੰਘ ਟਿਵਾਣਾ, ਕਾਲਜ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਸ਼ਰਮਾ ਨੂੰ ਭਾਜਪਾ ਯੁਵਾ ਮੋਰਚਾ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਹੋਣ ’ਤੇ ਮਿਲ ਰਹੀਆਂ ਨੇ ਵਧਾਈਆਂ ਅਗਲੀ ਖ਼ਬਰ ਭ੍ਰਿਸ਼ਟਾਚਾਰ ਮੁਕਤ ਭਾਰਤ , ਸਾਡੀ ਸਮੂਹਿਕ ਜ਼ਿੰਮੇਵਾਰੀ - ਮਨੀ ਬਾਂਸਲ
Ad Position 24