ਐਫ.ਡੀ.ਡੀ.ਆਈ. ਦੀ ਟੀਮ ਨੇ ਆਲ ਇੰਡੀਆ ਮੁਕਾਬਲਿਆ ’ਚ ਕੀਤਾ ਤੀਜਾ ਸਥਾਨ ਹਾਸਿਲ
ਬਨੂੜ, 4 ਨਵੰਬਰ (ਭੁਪਿੰਦਰ ਸਿੰਘ)-ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਬਨੂੜ ਦੀ ਗਰੁੱਪ ਡਾਂਸ ਟੀਮ ਨੇ ਆਲ ਇੰਡੀਆਂ ਸਭਿਆਚਾਰਕ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾਂ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਪ੍ਰਾਪਤੀ ਬਦਲੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਹੈ।
ਬਨੂੜ, 4 ਨਵੰਬਰ (ਭੁਪਿੰਦਰ ਸਿੰਘ)-ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਬਨੂੜ ਦੀ ਗਰੁੱਪ ਡਾਂਸ ਟੀਮ ਨੇ ਆਲ ਇੰਡੀਆਂ ਸਭਿਆਚਾਰਕ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾਂ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਪ੍ਰਾਪਤੀ ਬਦਲੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਹੈ। ਐਫਡੀਡੀਆਈਜ਼ ਗਰੁੱਪ ਨੇ ਫੁਰਸਤਗੰਜ (ਯੂਪੀ) ਵਿਖੇ ਸਲਾਨਾਂ ਆਲ ਇੰਡੀਆਂ ਐਫਡੀਡੀਆਈ ਸਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਐਫਡੀਡੀਆਈ ਦੇਸ਼ ਦੀ ਸਮੁੱਚੀ ਸੰਸਥਾਵਾਂ ਤੋਂ ਟੀਮਾਂ ਨੇ ਭਾਗ ਲਿਆ। ਇਸ ਮੇਲੇ ਵਿਚ ਗੀਤ, ਗਰੁੱਪ ਗਾਇਨ, ਗਰੁੱਪ ਡਾਂਸ, ਨਾਟਕ, ਸੰਗੀਤ ਤੇ ਡਾਂਸ ਮੁਕਾਬਲੇ ਕਰਵਾਏ ਗਏ। ਚਾਰ ਦਿਨ ਚੱਲੇ ਇਸ ਮੇਲੇ ਵਿਚ ਦੇਸ਼ ਭਰ ਤੋਂ ਆਈ ਟੀਮਾਂ ਵਿਚ ਗਹਿਗੱਚ ਮੁਕਾਬਲੇ ਹੋਏ। ਗਰੁੱਪ ਡਾਂਸ ਵਿਚ ਐਫਡੀਡੀਆਈ ਦੀ ਟੀਮ ਵਿਚ ਸ਼ਾਮਲ ਪ੍ਰਿਅੰਕਾ, ਰਿਸ਼ਿਤਾ, ਪਾਇਲ, ਸੁਜਾਤਾ, ਅਰਪਿਤ ਅਤੇ ਕਨਿਸ਼ਕਾ ਨੇ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਵਿਚ ਐਫਡੀਡੀਆਈ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮ ਦੇ ਕੈਂਪਸ ਵਿਚ ਪੁੱਜਣ ਤੇ ਪ੍ਰਬੰਧਕਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਅਤੇ ਉਨ੍ਹਾਂ ਜੋਰਦਾਰ ਸਵਾਗਤ ਕੀਤਾ।