05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ’ਚ ਕਾਂਗਰਸ ਦੀ ਇਨਸਾਫ਼ ਰੈਲੀ ਲਈ 75 ਵਾਹਨਾਂ ਦਾ ਕਾਫ਼ਲਾ ਰਵਾਨਾ

ਰਾਜਪੁਰਾ, 4 ਨਵੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 05-11-2026
ਰਾਜਪੁਰਾ, 4 ਨਵੰਬਰ (ਜੀ.ਪੀ. ਸਿੰਘ)-ਅੱਜ ਸੰਗਰੂਰ ’ਚ ਹੋ ਰਹੀ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ, ਜਿਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਪੁੱਜ ਰਹੇ ਹਨ, ਲਈ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ 75 ਵਾਹਨਾਂ ਦਾ ਕਾਫ਼ਲਾ ਰਵਾਨਾ ਹੋਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸੰਗਰੂਰ ਦੀ ਇਨਸਾਫ਼ ਰੈਲੀ ਪੰਜਾਬ ਸਰਕਾਰ ਦੀਆਂ ਨੀਂਹਾਂ ਹਿਲਾ ਦੇਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਤਾਂ ਉੱਡਣੀ ਹੀ ਸੀ ਉੱਥੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਵੀ ਨੀਂਦ ਉੱਡ ਗਈ ਹੈ ਤੇ ਉਹ ਰੈਲੀ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਦੀਆਂ ਨੁਕਤਾਚੀਨੀਆਂ ਕਰਨ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਰੈਲੀ ਲਈ ਰਾਜਪੁਰਾ ਤੋਂ ਪੂਰਾ ਭਰ-ਭਰ ਕੇ 75 ਵਾਹਨਾਂ, ਜਿਸ ਵਿਚ 28 ਬੱਸਾਂ, 26 ਟਰੈਕਸ ਗੱਡੀਆਂ ਅਤੇ 21 ਤੋਂ ਵੱਧ ਕਾਰਾਂ ਦਾ ਕਾਫ਼ਲਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਕ ’ ਚ ਆਕਾਸ਼ ਗੁੰਜਾਓ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ ਉੱਪਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ, ਸ਼ੁਭਮ ਠਾਕੁਰ, ਕੌਂਸਲਰ ਦਵਿੰਦਰ ਸਿੰਘ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸਰਾਓ, ਕੌਂਸਲਰ ਅਮਨਦੀਪ ਸਿੰਘ ਨਾਗੀ, ਜਗਤਾਰ ਸਿੰਘ ਸਾਬਕਾ ਪ੍ਰਧਾਨ ਬਨੂੜ, ਕੁਲਵਿੰਦਰ ਸਿੰਘ ਭੋਲਾ ਬਨੂੜ, ਨੈਬ ਸਿੰਘ ਮਨੌਲੀ ਸੂਰਤ, ਰਾਜੂ ਮਠਿਆੜਾ, ਹਰਬੰਸ ਸਿੰਘ ਸਰਪੰਚ ਧਰਮਗੜ੍ਹ, ਸੁਰਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ ਕਲਾਂ, ਗੁਰਦੀਪ ਸਿੰਘ ਕਰਾਲਾ, ਅਮਰ ਸਿੰਘ ਮਿਰਜ਼ਾਪੁਰ, ਬਲਜੀਤ ਸਿੰਘ ਮਾਂਗਰਪੁਰ, ਲਖਵਿੰਦਰ ਸਿੰਘ ਲੱਖੀ ਸਾਬਕਾ ਚੇਅਰਮੈਨ ਸਮੇਤ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਧਾਲੀਵਾਲ ਨੇ ਵੱਡੀ ਰੌਣੀ ਵਿਖੇ ਕਰਵਾਏ ਸਖੀਆਂ ਮਿਲਣੀ ਸਮਾਗਮ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਹਲਕੇ ਸਨੌਰ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ-ਰਣਜੋਧ ਸਿੰਘ ਹਡਾਣਾ
Ad Position 24