05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਮਾਣਾ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ–ਹਰਚੰਦ ਸਿੰਘ ਬਰਸਟ

ਸਮਾਣਾ, 5 ਨਵੰਬਰ (ਹਰਵਿੰਦਰ ਸਿੰਘ ਟੋਨੀ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਵਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ।

Ad Position 21
No active advertisement
ਹਰਚੰਦ ਸਿੰਘ ਬਰਸਟ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਕਰਦੇ ਹੋਏ। ਤਸਵੀਰ : ਹਰਵਿੰਦਰ ਸਿੰਘ ਟੋਨੀ 06-11-2026
ਸਮਾਣਾ, 5 ਨਵੰਬਰ (ਹਰਵਿੰਦਰ ਸਿੰਘ ਟੋਨੀ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਵਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ। ਹਲਕਾ ਸਮਾਣਾ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸਮਾਣਾ ਸਥਿਤ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਕੀਤਾ। ਲੋਕ ਮਿਲਣੀ ਦੌਰਾਨ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਤੋਂ ਪੰਚਾਂ, ਸਰਪੰਚਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਬਰਸਟ ਨੇ ਹਰੇਕ ਵਿਅਕਤੀ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਇਲਾਕੇ ਨਾਲ ਸੰਬੰਧਿਤ ਮੁੱਦਿਆਂ ਅਤੇ ਵਿਕਾਸ ਕਾਰਜਾਂ ਸੰਬੰਧੀ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ’ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਕਿਹਾ ਕਿ ਸਮਾਣਾ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪੰਜਾਬ ਸਰਕਾਰ ਸੂਬੇ ਦੀ ਤਰੱਕੀ, ਲੋਕਾਂ ਦੀ ਖੁਸ਼ਹਾਲੀ ਅਤੇ ਹਰ ਖੇਤਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਰਾਣਾ ਵਿਰਕ ਬਲਾਕ ਸੰਮਤੀ ਮੈਂਬਰ, ਸੋਨੂੰ ਸਰਪੰਚ ਗੁਰੂ ਨਾਨਕ ਨਗਰ, ਵਰਿੰਦਰ ਸਿੰਘ ਸਰਪੰਚ ਸੈਦੀਪੁਰ, ਅਮਰੀਕ ਸਿੰਘ ਸਰਪੰਚ ਕਕਰਾਲਾ, ਗੁਰਸਿਮਰਨ ਸਿੰਘ ਸਰਪੰਚ ਕਮਾਸਪੁਰ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਪਰਗਟ ਸਿੰਘ ਸਰਪੰਚ ਚੁਤੈਹਰਾ, ਰਸ਼ਪਾਲ ਸਿੰਘ ਸਰਪੰਚ ਮਿਆਲ ਕਲਾਂ, ਨਿਸ਼ਾਨ ਸਿੰਘ ਸਰਪੰਚ ਲਾਲਗੜ੍ਹ, ਲਖਵਿੰਦਰ ਸਿੰਘ ਸਰਪੰਚ ਖੇੜੀ ਬਰਨਾਂ, ਨਰਿੰਦਰ ਸਿੰਘ ਸਰਪੰਚ ਬਰਸਟ, ਪੱਪੂ ਸਰਪੰਚ ਵੜੈਚਾ ਪੱਤੀ, ਜਰਨੈਲ ਸਿੰਘ ਸਰਪੰਚ ਹਾਮਝੇੜੀ, ਅਕਾਸ਼ਦੀਪ ਸਿੰਘ ਮੈਂਬਰ, ਮੋਹਨ ਸਿੰਘ ਸਾਬਕਾ ਸਰਪੰਚ ਗੁਰੂ ਤੇਗ ਬਹਾਦਰ ਨਗਰ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਪਹਾੜਪੁਰ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਪਹਾੜਪੁਰ, ਜਗਤਾਰ ਸਿੰਘ ਪ੍ਰਧਾਨ, ਦਲਬੀਰ ਸਿੰਘ ਪ੍ਰਧਾਨ, ਬੱਬੀ ਸਮਾਣਾ, ਸੋਨੀ ਜਲੂਰ, ਅੰਗ੍ਰੇਜ ਭੁੱਲਰ, ਉਤਮਦੀਪ ਸਿੰਘ ਰੰਧਾਵਾ, ਸੰਦੀਪ ਨੰਬਰਦਾਰ ਕਕਰਾਲਾ, ਹਜ਼ਾਰੀ ਲਾਲ ਜੌਹਰੀ, ਸ਼ਾਮ ਲਾਲ ਦੱਤ, ਜਸਪਾਲ ਸਿੰਘ ਬੀਬੀਪੁਰ, ਡਾ. ਹਰਮੇਸ਼ ਆਲਮਪੁਰ, ਨਰਿੰਦਰ ਸਿੰਘ ਕਮਾਸਪੁਰ ਸਮੇਤ ਇਲਾਕਾ ਵਾਸੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਗਰਜੇ ਸਾਬਕਾ ਕੌਂਸਲਰ, ਖੋਖਾ ਨਾ ਚੁੱਕਿਆ ਤਾਂ ਵਾਪਰ ਸਕਦੈ ਤੂਰ ਵਨਜਾਰਾ ਕਾਂਡ ਅਗਲੀ ਖ਼ਬਰ ਹਲਕਾ ਸਨੌਰ ਦੇ ਸਮੂਹ ਅਹੁਦੇਦਾਰਾਂ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ
Ad Position 24