06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਰਤ ਦੀ ਨਾਮੀਂ ਕੰਪਨੀ ਪ੍ਰੀਤ ਗਰੁੱਪ ਨੇ ਇਕ ਹੋਰ ਵੱਡੀ ਪ੍ਰਾਪਤੀ ਕੀਤੀ ਹਾਸਿਲ

ਨਾਭਾ, 5 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤ ਦੀ ਨਾਮਵਰ ਕੰਪਨੀ ਪ੍ਰੀਤ ਗਰੁੱਪ ਨੇ ਟਰੈਕਟਰ ਅਤੇ ਕੰਬਾਈਨ ਇੰਡਸਟਰੀ ਦੇ ਖੇਤਰ ਵਿਚ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪ੍ਰੀਤ ਗਰੁੱਪ ਨੇ ਕਿਸਾਨਾਂ ਨੂੰ ਆਪਣੀ ਮਸ਼ੀਨਰੀ ਦੇ ਸਪੇਅਰਪਾਰਟਸ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਫੀਲਡ ਫੋਰਸ’ ਦੇ ਨਾਂਮ ਨਾਲ ਇਕ ਨਵਾਂ ਉਦਯੋਗ ਸ਼ੁਰੂ ਕੀਤਾ ਹੈ।

Ad Position 21
No active advertisement
ਨਾਭਾ ਵਿਖੇ ਪ੍ਰੀਤ ਗਰੁੱਪ ਵਲੋਂ ਸਪੇਅਰ ਪਾਰਟਸ ਬਣਾਉਣ ਵਾਲੀ ਫੀਲਡ ਫੋਰਸ ਦੀ ਨਵੀਂ ਕੰਪਨੀ ਦਾ ਉਦਘਾਟਨ ਕਰਦੇ ਮੁੱਖ ਮਹਿਮਾਨ। ਤਸਵੀਰ : ਜਗਨਾਰ ਸਿੰਘ ਦੁਲੱਦੀ 06-11-2026
ਨਾਭਾ, 5 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤ ਦੀ ਨਾਮਵਰ ਕੰਪਨੀ ਪ੍ਰੀਤ ਗਰੁੱਪ ਨੇ ਟਰੈਕਟਰ ਅਤੇ ਕੰਬਾਈਨ ਇੰਡਸਟਰੀ ਦੇ ਖੇਤਰ ਵਿਚ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪ੍ਰੀਤ ਗਰੁੱਪ ਨੇ ਕਿਸਾਨਾਂ ਨੂੰ ਆਪਣੀ ਮਸ਼ੀਨਰੀ ਦੇ ਸਪੇਅਰਪਾਰਟਸ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਫੀਲਡ ਫੋਰਸ’ ਦੇ ਨਾਂਮ ਨਾਲ ਇਕ ਨਵਾਂ ਉਦਯੋਗ ਸ਼ੁਰੂ ਕੀਤਾ ਹੈ। ਇਸ ਯੂਨਿਟ ਵਿਚ ਟਰੈਕਟਰਾਂ ਅਤੇ ਕੰਬਾਈਨਾਂ ਦੇ ਸਪੇਅਰ ਪਾਰਟਸ ਦਾ ਨਿਰਮਾਣ ਕੀਤਾ ਜਾਵੇਗਾ। ਪ੍ਰੀਤ ਗਰੁੱਪ ਜਿਸ ਨੇ ਪਹਿਲਾਂ ਹੀ ਮਸ਼ੀਨਰੀ ਦੇ ਕਾਰੋਬਾਰ ਵਿਚ ਆਪਣੀ ਵੱਖਰੀ ਪਛਾਣ ਅਤੇ ਗੁਣਵੱਤਾ ਦੇ ਮਾਪਦੰਡ ਸਥਾਪਤ ਕੀਤੇ ਹਨ, ਨੇ ਹੁਣ ਆਪਣੇ ਖੁਦ ਦੇ ਬ੍ਰਾਂਡ ਦੇ ਸਪੇਅਰ ਪਾਰਟਸ ਦੇ ਨਿਰਮਾਣ ਵੱਲ ਕਦਮ ਚੁੱਕੇ ਹਨ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦਿਆਂ ਨਵੀਂ ਕੰਪਨੀ ਦਾ ਰਸਮੀ ਉਦਘਾਟਨ ਕੀਤਾ ਗਿਆ, ਤਾਂ ਜੋ ਪੁਰਾਣੇ ਅਤੇ ਨਵੇਂ ਗਾਹਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਦਘਾਟਨੀ ਸਮਾਗਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਬਾਬਾ ਨਰਿੰਦਰ ਸਿੰਘ ਅਲੋਹਰਾ ਸਾਹਿਬ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰੀਤ ਗਰੁੱਪ ਦੇ ਐਮਡੀ ਹਰੀ ਸਿੰਘ, ਗੁਰਚਰਨ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ ਪ੍ਰੀਤ, ਪ੍ਰੀਤ ਗਰੁੱਪ ਦੇ ਡਾਇਰੈਕਟਰ ਹਰਦੀਪ ਸਿੰਘ, ਸਰਬਜੀਤ ਸਿੰਘ ਅਤੇ ਸਾਬਕਾ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ। ਆਪਣੇ ਸੰਬੋਧਨ ਦੌਰਾਨ ਬੁਲਾਰਿਆਂ ਨੇ ਪ੍ਰੀਤ ਗਰੁੱਪ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਪਰਿਵਾਰਕ ਮੈਂਬਰ ਧਾਰਮਿਕ ਰਸਮਾਂ ਨਾਲ ਆਪਣਾ ਕੰਮ ਸ਼ੁਰੂ ਕਰਦੇ ਹਨ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਂਦੇ ਹਨ। ਉਦਯੋਗ ਚਲਾਉਣ ਦੇ ਨਾਲ-ਨਾਲ ਇਹ ਗਰੁੱਪ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਇਲਾਕੇ ‘ਚ ਬੇਰੁਜ਼ਗਾਰੀ ਨੂੰ ਘੱਟ ਕਰਨ ‘ਚ ਮਦਦ ਮਿਲ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਪ੍ਰੀਤ ਗਰੁੱਪ ਦਾ ਨਾਂ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ। ਗਰੁੱਪ ਵਲੋਂ ਤਿਆਰ ਕੀਤੇ ਖੇਤੀ ਸੰਦ ਦੀ ਵਰਤੋਂ ਭਾਰਤ ਦੇ ਕਿਸਾਨਾਂ ਦੇ ਨਾਲ-ਨਾਲ ਵਿਦੇਸ਼ਾਂ ਦੇ ਕਿਸਾਨ ਵੀ ਕਰਦੇ ਹਨ। ਉਦਯੋਗ ਦੇ ਨਾਲ-ਨਾਲ ਪ੍ਰੀਤ ਗਰੁੱਪ ਸਮੇਂ-ਸਮੇਂ ‘ਤੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਉਂਦਾ ਹੈ ਜਿਸ ਤਹਿਤ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨੀ ਹੋਵੇ ਜਾਂ ਵਿਦੇਸ਼ਾਂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਨਾ, ਗਰੁੱਪ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ, ਇਸ ਨਾਲ ਖਿਡਾਰੀਆਂ ਦਾ ਮਨੋਬਲ ਵਧਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਤ ਗਰੁੱਪ ਦੇ ਐਮਡੀ ਹਰੀ ਸਿੰਘ ਨੇ ਆਪਣੇ ਪੂਰੇ ਪਰਿਵਾਰ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਲਈ ਪ੍ਰੇਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਦਿਨ-ਰਾਤ ਮਿਲ ਕੇ ਕੰਮ ਕਰਦੇ ਹਨ ਅਤੇ ਅੱਜ ਇਸ ਗਰੁੱਪ ਨੇ ਦੇਸ਼-ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਮੌਕੇ ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ ਨੇ ਉਦਘਾਟਨੀ ਸਮਾਰੋਹ ਵਿਚ ਆਈਆਂ ਸੰਗਤਾਂ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਜੀ.ਐਮ. ਰਾਜੀਵ ਕੌਂਸਲ,ਅਮਨਪ੍ਰੀਤ ਸਿੰਘ, ਹਨੀ, ਸੁਖਵਿੰਦਰ ਸਿੰਘ, ਲਾਜਵਿੰਦਰ ਸਿੰਘ ਪਿੰਟੂ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਡਾ ਪਵਨ ਕੁਮਾਰ ਪੱਪੀ ਤੇ ਰਿੰਕੂ ਮੜੌੜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ 30ਵੀਂ ਬਰਸੀ ਸਮਾਗਮ ਮੌਕੇ ਵੱਡੀ ਗਿਣਤੀ ’ਚ ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤਾਂ ਅਤੇ ਸ... ਅਗਲੀ ਖ਼ਬਰ ਬਲੌਸਮਜ਼ ਸੀਨੀਅਰ ਸੈਕੰਡਰੀ ਸਕੂਲ ਵਲੋਂ ਅੰਤਰ-ਸਕੂਲ ਬਾਸਕਟਬਾਲ ਟੂਰਨਾਮੈਂਟ ਕਰਵਾਇਆ
Ad Position 24