ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਹਲਕਾ ਸਨੌਰ ’ਚ ਪੈਂਦੀ ਵਾਰਡ ਨੰਬਰ 15 ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ-ਰਾਜਿੰਦਰ ਸਿੰਘ ਵਿਰਕ
ਪਟਿਆਲਾ, 6 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਅਸੀਂ ਸਨੌਰ ਹਲਕੇ ਵਿਚ ਪੈਂਦੀ ਵਾਰਡ ਨੰਬਰ 15 ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਹਲਕਾ ਸਨੌਰ ਨੇ ਕੀਤਾ ਹੈ।
ਪਟਿਆਲਾ, 6 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਅਸੀਂ ਸਨੌਰ ਹਲਕੇ ਵਿਚ ਪੈਂਦੀ ਵਾਰਡ ਨੰਬਰ 15 ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਹਲਕਾ ਸਨੌਰ ਨੇ ਕੀਤਾ ਹੈ। ਇਥੇ ਪਾਰਟੀ ਦੇ ਵਾਰਡ ਤੋਂ ਉਮੀਦਵਾਰ ਬਲਦੇਸ਼ ਕੌਰ ਨੂੰਹ ਜਰਨੈਲ ਸਿੰਘ ਅਲੀਪੁਰ ਸਾਬਕਾ ਐਮ.ਸੀ. ਤੇ ਸਰਪੰਚ ਦੇ ਹੱਕ ਵਿਚ ਚੋਣ ਪ੍ਰਚਾਰ ਵਿੱਢਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਰਨੈਲ ਸਿੰਘ ਅਲੀਪੁਰ ਦਾ ਪਰਿਵਾਰ ਇਲਾਕੇ ਦਾ ਬਹੁਤ ਹੀ ਨਾਮਵਰ ਪਰਿਵਾਰ ਹੈ ਤੇ ਉਨ੍ਹਾਂ ਦੇ ਪਰਿਵਾਰ ਦਾ ਜੀਅ ਇਸ ਹਲਕੇ ਦੇ ਵਾਰਡ ਤੋਂ ਐਮ.ਸੀ. ਬਣਨ ਦੇ ਨਾਲ ਇਲਾਕੇ ਦੇ ਲੋਕਾਂ ਦੀ ਭਲਾਈ ਤੇ ਤਰੱਕੀ ਹੋਵੇਗੀ ਤੇ ਇਲਾਕੇ ਦਾ ਵਿਕਾਸ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਸ. ਬਾਦਲ ਦੇ ਹੁਕਮਾਂ ਮੁਤਾਬਕ ਅਤੇ ਲੋਕ ਸਭਾ ਹਲਕਾ ਇੰਚਾਰਜ ਐਨ.ਕੇ. ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਪਾਰਟੀ ਦੀ ਜਿੱਤ ਵਾਸਤੇ ਦਿਨ ਰਾਤ ਇਕ ਕਰਾਂਗੇ ਤੇ ਇਕ-ਇਕ ਵੋਟਰ ਨੂੰ ਆਪਣੇ ਨਾਲ ਤੋਰਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਪਾਰਟੀ ਉਮੀਦਵਾਰ ਦੇ ਹੱਕ ਵਿਚ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਵੱਡੇ ਬਹੁਮਤ ਨਾਲ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਕਿਉਂਕਿ ਹੁਣ ਇਹ ਚੋਣਾਂ ਦੁਬਾਰਾ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੋ ਰਹੀਆਂ ਹਨ ਤੇ ਵਿਸ਼ਵਾਸ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਇਹ ਚੋਣਾਂ ਹੋਣਗੀਆਂ ਤਾਂ ਹਮੇਸ਼ਾ ਲੋਕਾਂ ਦੇ ਹਰਮਨਪਿਆਰੇ ਉਮੀਦਵਾਰ ਹੀ ਜਿੱਤਣਗੇ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ ਸਮੂਹ ਯੂਥ ਟੀਮ,ਮਾਲਵਿੰਦਰ ਸਿੰਘ ਝਿੱਲ ਪੀ.ਏ.ਸੀ. ਮੈਂਬਰ, ਜਗਦੀਸ਼ ਸਿੰਘ ਸੰਧੂ, ਬਾਜ ਸਿੰਘ ਸਿੱਧੂ, ਗੋਲਡੀ,ਅਨੂਪ ਸਿੰਘ, ਗਰਜਾ ਸਿੰਘ, ਮੁਖਤਿਆਰ ਸਿੰਘ , ਗੁਰਚਰਨ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ ਸਰਾਂ, ਹੀਰਾ ਸਿੰਘ ਕਿਸਾਨ ਯੂਨੀਅਨ, ਸਾਹਿਬ ਸਿੰਘ ਨਾਮਧਾਰੀ, ਗੁਰਵਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ ਹੁੰਦਲ ਅਤੇ ਸਮੂਹ ਵਾਰਡ ਵਾਸੀ ਹਾਜ਼ਰ ਸਨ।