07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਕੂਲ ਅਧਿਆਪਕਾਂ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ

ਪਾਤੜਾਂ, 7 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਵਿਖੇ ਦਿਵਾਲੀ ਦਾ ਤਿਉਹਾਰ ਨਵੇਕਲੇ ਢੰਗ ਨਾਲ ਮਨਾਉਦਿਆਂ ਸਕੂਲ ਦੇ ਵਿੱਦਿਆਰਥੀਆਂ ਵੱਲੋਂ ਹੱਥਾਂ ਨਾਲ ਬਣਾਏ ਗਏ ਰੰਗ ਬਰੰਗੇ ਦੀਵੇ ਅਤੇ ਮੋਮਬੱਤੀਆਂ ਤੋਂ ਇਲਾਵਾ ਸਜਵਾਟੀ ਸਮਾਨ ਦੀਆਂ ਸਕੂਲ ਵਿਚ ਸਟਾਲਾਂ ਲਾਈਆਂ ਗਈਆਂ ਅਤੇ ਇਸ ਨੂੰ ਸੇਲ ਕਰਕੇ ਹੋਣ ਇਕੱਠੀ ਹੋਣ ਵਾਲੀ ਰਾਸ਼ੀ ਨੂੰ ਲੋੜਵੰਦ ਬੱਚਿਆਂ ਨੂੰ ਮਠਿਆਈਆਂ ਅਤੇ ਹੋਰ ਸਮਾਨ ਵੰਡਿਆਂ ਗਿਆ। ਇਸ ਦੌਰਾਨ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰਸੱਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਅਤੇ ਸੇਵਾ ਮੁਕਤ ਡੀ.

Ad Position 21
No active advertisement
ਸਕੂਲ ਪ੍ਰਬੰਧਕ ਅਤੇ ਸ਼ਮਸ਼ੇਰ ਸਿੰਘ ਗੁੱਡੂ ਸੇਵਾ ਮੁਕਤ ਡੀ.ਐਸ.ਪੀ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ 08-11-2026
ਪਾਤੜਾਂ, 7 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਵਿਖੇ ਦਿਵਾਲੀ ਦਾ ਤਿਉਹਾਰ ਨਵੇਕਲੇ ਢੰਗ ਨਾਲ ਮਨਾਉਦਿਆਂ ਸਕੂਲ ਦੇ ਵਿੱਦਿਆਰਥੀਆਂ ਵੱਲੋਂ ਹੱਥਾਂ ਨਾਲ ਬਣਾਏ ਗਏ ਰੰਗ ਬਰੰਗੇ ਦੀਵੇ ਅਤੇ ਮੋਮਬੱਤੀਆਂ ਤੋਂ ਇਲਾਵਾ ਸਜਵਾਟੀ ਸਮਾਨ ਦੀਆਂ ਸਕੂਲ ਵਿਚ ਸਟਾਲਾਂ ਲਾਈਆਂ ਗਈਆਂ ਅਤੇ ਇਸ ਨੂੰ ਸੇਲ ਕਰਕੇ ਹੋਣ ਇਕੱਠੀ ਹੋਣ ਵਾਲੀ ਰਾਸ਼ੀ ਨੂੰ ਲੋੜਵੰਦ ਬੱਚਿਆਂ ਨੂੰ ਮਠਿਆਈਆਂ ਅਤੇ ਹੋਰ ਸਮਾਨ ਵੰਡਿਆਂ ਗਿਆ।ਇਸ ਦੌਰਾਨ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰਸੱਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਅਤੇ ਸੇਵਾ ਮੁਕਤ ਡੀ.ਐਸ.ਪੀ ਸ਼ਮਸ਼ੇਰ ਸਿੰਘ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਦਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ ਨੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ‘ਚ ਸਕੂਲ ਅਧਿਆਪਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਾਰ ਸਕੂਲ ਦੇ ਵਿੱਦਿਆਰਥੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਰੰਗੀਨ ਬਣਾਉਣ ਲਈ ਲਾਈਆਂ ਗਈਆਂ ਸਟਾਲਾਂ ਤੋਂ ਕਮੇਟੀ ਮੈਂਬਰ ਸਾਹਿਬਾਨ, ਵਿਦਿਆਰਥੀਆਂ ਅਤੇ ਸਟਾਫ ਨੇ ਖਰੀਦਦਾਰੀ ਕੀਤੀ ਤੇ ਇਹਨਾਂ ਦੀਵਿਆਂ, ਮੋਮਬੱਤੀਆਂ ਤੇ ਸਜਾਵਟੀ ਸਮਾਨ ਵੇਚਣ ਤੋਂ ਬਾਅਦ ਜੋ ਪੈਸੇ ਇਕੱਠੇ ਹੋਏ ਉਸ ਨਾਲ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਤਾਂ ਜੋ ਕੋਈ ਵੀ ਪਰਿਵਾਰ ਇਸ ਦਿਵਾਲੀ ਦੇ ਮੌਕੇ ਤੇ ਉਦਾਸ ਨਾ ਹੋਵੇ ਤੇ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਬਣੀ ਰਹੇ।ਇਸ ਤੋਂ ਇਲਾਵਾ ਕਾਰੀਗਰ ਵੱਲੋਂ ਮਿੱਟੀ ਦੇ ਦੀਵੇ ਬਣਾਉਣੇ ਵਿੱਦਿਆਰਥੀਆਂ ਨੂੰ ਸਿਖਾਏ ਗਏ।ਇਸ ਤੋਂ ਇਲਾਵਾ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵੱਚ ਵਿੱਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਧੀਆਂ ਰੰਗੋਲੀ ਬਣਾਉਣ ਵਾਲੇ ਵਿੱਦਿਆਰਥੀਆਂ ਦਾ ਸਨਾਮਨਾ ਵੀ ਕੀਤਾ ਗਿਆ।ਇਸ ਤੋਂ ਇਲਾਵਾ ਸਕੂਲ ਮਨੇਜਮੈਂਟ ਵੱਲੋਂ ਸਾਰੇ ਸਕੂਲ ਸਟਾਫ ਨੂੰ ਤਾਉਫੇ ਦੇ ਕੇ ਸਨਮਾਨ ਦਿੱਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਗੁੱਡੂ ਸੇਵਾ ਮੁਕਤ ਡੀ.ਐਸ.ਪੀ ਨੇ ਵੀ ਵਿਦਿਆਰਥੀਆਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜਨਾ ਜ਼ਰੂਰੀ ਹੈ ਇਹ ਉਪਰਾਲਾ ਕਰਕੇ ਸਕੂਲ ਨੇ ਪ੍ਰਸੰਸਾਂ ਯੋਗ ਕੰਮ ਕੀਤਾ ਹੈ।ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਕਾਲੇਕਾ, ਸਕੂਲ ਮੈਨੇਜਰ ਗੁਰਪਿੰਦਰ ਸਿੰਘ, ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਮਜੀਤ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਕਾਲੇਕਾ, ਦਰਬਾਰਾ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ, ਅਮਨਦੀਪ ਸਿੰਘ ਚੌਧਰੀ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਜਸਵੰਤ ਸਿੰਘ ਦੀ ਸੜਕ ’ਤੇ ਪ੍ਰੀਮਿਕਸ ਦਾ ਕੰਮ ਸ਼ੁਰੂ ਅਗਲੀ ਖ਼ਬਰ ਮਿੱਟੀ ਦੇ ਬਣੇ ਚੂੰਗੜੇ ਅਤੇ ਕੁੱਜੀਆਂ ਦੀ ਬੱਲੇ ਬੱਲੇ
Ad Position 24