07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਢੁਡਿਆਲ ਖਾਲਸਾ ਸਕੂਲ ’ਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ

ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਦਿਵਾਲੀ ਦੇ ਤਿਉਹਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਵਿਚ ਇਤਿਹਾਸਿਕ ਮਹੱਤਤਾ ਤੇ ਸੱਭਿਆਚਾਰਕ ਮਹੱਤਤਾ ਦਾ ਸੰਚਾਲਨ ਕਰਨ ਲਈ ਜਿੱਥੇ ਸਵੇਰ ਦੀ ਸਭਾ ਵਿਚ ਬੰਦੀ ਛੋੜ ਦਿਵਸ ਦੀ ਇਤਿਹਾਸਿਕ ਮਹੱਤਤਾ ਉੱਪਰ ਚਾਨਣਾ ਪਾਇਆ ਗਿਆ ਤੇ ਇਸ ਤੋਂ ਉਪਰੰਤ ਵਿਦਿਆਰਥੀਆਂ ਵਿਚ ਰੰਗੋਲੀ, ਮਹਿੰਦੀ,ਚਾਰਟ ਮੇਕਿੰਗ ਤੇ ਦੀਵਾ ਡੈਕੋਰੇਸ਼ਨ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 08-11-2026
ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਦਿਵਾਲੀ ਦੇ ਤਿਉਹਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸਕੂਲ ਦੇ ਵਿਦਿਆਰਥੀਆਂ ਵਿਚ ਇਤਿਹਾਸਿਕ ਮਹੱਤਤਾ ਤੇ ਸੱਭਿਆਚਾਰਕ ਮਹੱਤਤਾ ਦਾ ਸੰਚਾਲਨ ਕਰਨ ਲਈ ਜਿੱਥੇ ਸਵੇਰ ਦੀ ਸਭਾ ਵਿਚ ਬੰਦੀ ਛੋੜ ਦਿਵਸ ਦੀ ਇਤਿਹਾਸਿਕ ਮਹੱਤਤਾ ਉੱਪਰ ਚਾਨਣਾ ਪਾਇਆ ਗਿਆ ਤੇ ਇਸ ਤੋਂ ਉਪਰੰਤ ਵਿਦਿਆਰਥੀਆਂ ਵਿਚ ਰੰਗੋਲੀ, ਮਹਿੰਦੀ,ਚਾਰਟ ਮੇਕਿੰਗ ਤੇ ਦੀਵਾ ਡੈਕੋਰੇਸ਼ਨ ਦੇ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕਰਨੈਲ ਸਿੰਘ, ਮੈਂਬਰ ਹਰਜੀਤ ਸਿੰਘ ਸਾਹਨੀ ਤੇ ਸਕੂਲ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਮਹਾਨ ਪੁਰਬ ਦੀਆਂ ਸ਼ੁਭਇਛਾਵਾਂ ਵੀ ਭੇਟ ਕੀਤੀਆਂ ਤੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਪ੍ਰਣ ਦਿਵਾਇਆ। ਮਹਿੰਦੀ ਲਗਾਉਣ ਦੇ ਮੁਕਾਬਲੇ ਵਿਚ ਪ੍ਰਿਅੰਕਾ ਨੇ ਪਹਿਲਾ ਹਰਮਨਪ੍ਰੀਤ ਕੌਰ ਨੇ ਦੂਜਾ ਪ੍ਰਭਜੋਤ ਕੌਰ ਨੇ ਤੀਜਾ ਤੇ ਮਾਨਸੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿਚ ਆਸਮਾ ਨੇ ਪਹਿਲਾ ਮਹਿਤਾਬ ਨੇ ਦੂਜਾ ਮਨਸੀਰਤ ਕੌਰ ਨੇ ਤੀਜਾ ਤੇ ਪਲਕ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਚਾਰਟ ਮੇਕਿੰਗ ਵਿਚ ਸ਼ਭਨਮ ਨੇ ਪਹਿਲਾ ਭਾਵਨਾ ਨੇ ਦੂਜਾ ਪ੍ਰਿਆ ਨੇ ਤੀਜਾ ਤੇ ਮਾਨਵ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਦੀਵਾ ਸਜਾਉਣ ਦੇ ਮੁਕਾਬਲੇ ਵਿਚ ਕਰਮਜੋਤ ਕੌਰ ਨੇ ਪਹਿਲਾ ਫਾਤਿਮਾ ਨੇ ਦੂਜਾ, ਖੁਸ਼ੀ ਨੇ ਤੀਜਾ ਤੇ ਗੌਰਵ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਪ੍ਰਾਇਮਰੀ ਵਿੰਗ ਵਿਚ ਰੰਗੋਲੀ ਵਿਚ ਸੂਰਜ ਨੇ ਪਹਿਲਾ ਕੁਸ਼ਾਰ ਨੇ ਦੂਜਾ, ਜੋਤੀ ਨੇ ਤੀਜਾ ਤੇ ਪਰੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਚਾਰਟ ਮੇਕਿੰਗ ਵਿਚ ਮੋਹਿਨੀ ਨੇ ਪਹਿਲਾ, ਸਾਹਿਲ ਨੇ ਦੂਜਾ ਤੇ ਅਕਸ਼ਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੀਵਾ ਸਜਾਉਣ ਵਿਚ ਸੋਮਿਆਂ ਨੇ ਪਹਿਲਾ ਮਨਦੀਪ ਕੌਰ ਨੇ ਦੂਜਾ ਮਨਸੀਰਤ ਕੌਰ ਨੇ ਤੀਜਾ ਤੇ ਮਾਹੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
Ad Position 22
No active advertisement
ਪਿਛਲੀ ਖ਼ਬਰ ਰਾਮ ਗੋਪਾਲ ਮਾਝੀ ਨੂੰ ਸਦਮਾ, ਭੈਣ ਦਾ ਦਿਹਾਂਤ ਅਗਲੀ ਖ਼ਬਰ ਹਲਕਾ ਸਨੌਰ ਦੇ ‘ਆਪ’ ਆਗੂ ਇੰਦਰਜੀਤ ਸਿੰਘ ਸੰਧੂ ਨੇ ਪਾਰਟੀ ਦੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
Ad Position 24