07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੰਜਾਬ ’ਚ ਝੋਨੇ ਦੀ ਸੰਭਾਵਿਤ ਆਮਦ 200 ਲੱਖ ਮੀਟ੍ਰਿਕ ਟਨ

ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਵਿਚ ਚਾਲੂ ਝੋਨੇ ਦੇ ਸੀਜ਼ਨ ਦੌਰਾਨ ਬੰਪਰ ਫ਼ਸਲ ਦੀ ਸੰਭਾਵਨਾ ਅਤੇ ਕੇਂਦਰ ਸਰਕਾਰ ਵਲੋਂ ਖ਼ਰੀਦ ਦਾ ਟੀਚਾ 180 ਲੱਖ ਮੀਟਰਿਕ ਟਨ ਨਿਰਧਾਰਿਤ ਕੀਤੇ ਜਾਣ ਕਾਰਨ ਸੂਬੇ ਦੇ ਰਾਈਸ ਮਿਲਿੰਗ ਉਦਯੋਗ ਵਿਚ ਚਿੰਤਾਵਾਂ ਵਧਣ ਲੱਗੀਆਂ ਹਨ। ਉਦਯੋਗਿਕ ਹਲਕਿਆਂ ਅਨੁਸਾਰ ਇਸ ਵਾਰ ਝੋਨੇ ਦੀ ਕੁੱਲ ਆਮਦ ਲਗਭਗ 200 ਲੱਖ ਮੀਟਰਿਕ ਟਨ ਤੱਕ ਹੋਣ ਦਾ ਅਨੁਮਾਨ ਹੈ।

Ad Position 21
No active advertisement
ਅਜੀਤ ਡੈਸਕ 08-11-2026
ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਵਿਚ ਚਾਲੂ ਝੋਨੇ ਦੇ ਸੀਜ਼ਨ ਦੌਰਾਨ ਬੰਪਰ ਫ਼ਸਲ ਦੀ ਸੰਭਾਵਨਾ ਅਤੇ ਕੇਂਦਰ ਸਰਕਾਰ ਵਲੋਂ ਖ਼ਰੀਦ ਦਾ ਟੀਚਾ 180 ਲੱਖ ਮੀਟਰਿਕ ਟਨ ਨਿਰਧਾਰਿਤ ਕੀਤੇ ਜਾਣ ਕਾਰਨ ਸੂਬੇ ਦੇ ਰਾਈਸ ਮਿਲਿੰਗ ਉਦਯੋਗ ਵਿਚ ਚਿੰਤਾਵਾਂ ਵਧਣ ਲੱਗੀਆਂ ਹਨ। ਉਦਯੋਗਿਕ ਹਲਕਿਆਂ ਅਨੁਸਾਰ ਇਸ ਵਾਰ ਝੋਨੇ ਦੀ ਕੁੱਲ ਆਮਦ ਲਗਭਗ 200 ਲੱਖ ਮੀਟਰਿਕ ਟਨ ਤੱਕ ਹੋਣ ਦਾ ਅਨੁਮਾਨ ਹੈ। ਅਜਿਹੇ ਵਿਚ ਸੰਭਾਵਿਤ ਆਮਦ ਅਤੇ ਨਿਰਧਾਰਿਤ ਖ਼ਰੀਦ ਟੀਚੇ ਵਿਚਕਾਰ ਲਗਭਗ 20 ਲੱਖ ਮੀਟਰਿਕ ਟਨ ਦਾ ਫ਼ਰਕ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਝੋਨੇ ਦੀ ਖ਼ਰੀਦ, ਸਟੋਰੇਜ ਅਤੇ ਅਗਲੇਰੀ ਮਿਲਿੰਗ ਪ੍ਰਕਿਰਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਨੇ ਸ਼ੈਲਰ ਮਾਲਕਾਂ ਨੂੰ ਸ਼ੈਲਰਾਂ ਵਿਚ ਪਏ ਸਰਕਾਰੀ ਝੋਨੇ ਦੇ ਸਟਾਕ ਦੀ ਵਿਸ਼ੇਸ਼ ਸਾਵਧਾਨੀ ਨਾਲ ਸੰਭਾਲ ਕਰਨ ਅਤੇ ਸਾਰੇ ਦਸਤਾਵੇਜ਼ ਮੁਕੰਮਲ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਰਕਾਰੀ ਝੋਨੇ ਦੀਆਂ ਬੋਰੀਆਂ ਦੀ ਮੁੜ ਗਿਣਤੀ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾ ਸਕਦੀ ਹੈ। ਤੇ ਜੇਕਰ ਸਟਾਕ ਦੀ ਜਾਂਚ ਦੌਰਾਨ ਭੌਤਿਕ ਮੌਜੂਦਗੀ ਅਤੇ ਸਰਕਾਰੀ ਰਿਕਾਰਡ ਵਿੱਚ ਕੋਈ ਅੰਤਰ ਸਾਹਮਣੇ ਆਉਂਦਾ ਹੈ ਤਾਂ ਸਬੰਧਿਤ ਸ਼ੈਲਰ ਮਾਲਕਾਂ ਨੂੰ ਪ੍ਰਸ਼ਾਸਨਿਕ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ੈਲਰ ਮਾਲਕਾਂ ਨੂੰ ਸਟਾਕ ਰਜਿਸਟਰ, ਗੇਟ ਪਾਸ, ਖ਼ਰੀਦ ਰਿਕਾਰਡ, ਬੋਰੀਆਂ ਦੀ ਗਿਣਤੀ ਅਤੇ ਡਲਿਵਰੀ ਸਬੰਧੀ ਦਸਤਾਵੇਜ਼ਾਂ ਦਾ ਆਪਸੀ ਮਿਲਾਣ ਕਰਨ ਦੀ ਲੋੜ ਹੈ। ਇੰਦਰਜੀਤ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਸਰਕਾਰੀ ਝੋਨੇ ਦੀ ਮਿਲਿੰਗ ਸਬੰਧੀ ਵਿਭਾਗੀ ਨੀਤੀ ਅਤੇ ਅਧਿਕਾਰਤ ਹਦਾਇਤਾਂ ਦੀ ਪੂਰੀ ਪਾਲਨਾ ਕੀਤੀ ਜਾਵੇ ਅਤੇ ਬਿਨਾਂ ਮਨਜ਼ੂਰੀ ਜਾਂ ਨਿਰਧਾਰਿਤ ਪ੍ਰਕਿਰਿਆ ਤੋਂ ਬਾਹਰ ਕੋਈ ਕਾਰਵਾਈ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਸਟਾਕ ਗੜਬੜ ਭਵਿੱਖ ਵਿਚ ਬਲੈਕ ਲਿਸਟਿੰਗ ਸਮੇਤ ਹੋਰ ਕਾਰਵਾਈ ਦਾ ਕਾਰਨ ਵੀ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਹੀ ਪੁਰਾਣੇ ਚੌਲਾਂ ਦੀ ਲਿਫ਼ਟਿੰਗ ਅਤੇ ਸਟੋਰੇਜ ਦੀ ਸਮੱਸਿਆ ਕਾਰਨ ਰਾਈਸ ਮਿਲਿੰਗ ਉਦਯੋਗ ਦਬਾਅ ਹੇਠ ਹੈ। ਨਵੇਂ ਝੋਨੇ ਦੀ ਆਮਦ ਦੇ ਨਾਲ ਪੁਰਾਣੇ ਸਟਾਕ ਦੀ ਨਿਕਾਸੀ ਵਿਚ ਦੇਰੀ ਨੇ ਸ਼ੈਲਰ ਮਾਲਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਅਜਿਹੇ ਵਿਚ ਸਰਕਾਰੀ ਝੋਨੇ ਦੇ ਸਟਾਕ ਦੀ ਸਹੀ ਸੰਭਾਲ ਅਤੇ ਦਸਤਾਵੇਜ਼ੀ ਰਿਕਾਰਡ ਦੀ ਪਾਰਦਰਸ਼ਤਾ ਸ਼ੈਲਰ ਮਾਲਕਾਂ ਲਈ ਬੇਹੱਦ ਅਹਿਮ ਬਣ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਕ੍ਰਿਕਟ ਟੂਰਨਾਮੈਂਟ ਸਮਾਪਤ, ਸਰੀਰਕ ਸਿੱਖਿਆ ਵਿਭਾਗ ਦੀ ਟੀਮ ਜੇਤੂ ਅਗਲੀ ਖ਼ਬਰ ਮਰਹੂਮ ਆੜ੍ਹਤੀ ਗੁਰਸੇਵਕ ਸਿੰਘ ਆਸਲ ਦੇ ਪਰਿਵਾਰ ਨੇ ਸਾਰੀਆਂ ਪਾਰਟੀਆਂ ਇਕ ਮੰਚ ’ਤੇ ਇਕੱਤਰ ਕਰਕੇ ਇਨਸਾਫ਼ ਦੀ ਕੀਤੀ ਮੰਗ
Ad Position 24