15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਨਅਤੀ ਖੇਤਰ ’ਚ ਕਰਤਾਰ ਐਗਰੋ ਦੀ ਇਕ ਹੋਰ ਪੁਲਾਂਘ, ਇਟਲੀ ’ਚ ਕਰਤਾਰ ਗਾਰਡਨ ਟਰੈਕਟਰ ਕੀਤਾ ਲਾਂਚ ਉੱਚ ਕੁਆਲਟੀ, ਚੰਗੀ ਸਰਵਿਸ ਸਮੇਤ ਹਰ ਸੁਵਿਧਾ ਲਈ ਹਮੇਸ਼ਾ ਵਚਨਬੱਧ ਹਾਂ- ਅਮਰਜੀਤ ਸਿੰਘ ਲੋਟੇ

ਭਾਦਸੋਂ, 15 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਸਨਅਤੀ ਖੇਤਰ ਵਿਚ ਵਿਸ਼ਵ ਪੱਧਰ ’ਤੇ ਨਾਮ ਚਮਕਾਉਣ ਵਾਲੇ ਕਰਤਾਰ ਗਰੁੱਪ ਵਲੋਂ ਕਰਤਾਰ ਕੰਬਾਇਨ ਦੇ ਨਾਲ-ਨਾਲ ਕਰਤਾਰ ਟਰੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਬਣਾਉਣ ਵਿਚ ਹੋਰ ਮੱਲਾਂ ਮਾਰਦੇ ਹੋਏ ਕਰਤਾਰ ਗਾਰਡਨ ਟਰੈਕਟਰ (ਮਾਡਲ 24) ਲਾਂਚ ਕਰਕੇ ਇਕ ਹੋਰ ਪੁਲਾਂਘ ਪੁੱਟੀ ਹੈ। ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਹਰਮੀਤ ਸਿੰਘ, ਡਾਇਰੈਕਟਰ ਮਨਜੀਤ ਸਿੰਘ, ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਨੇ ਦੱਸਿਆ ਕਿ ਬੀਤੇ ਦਿਨੀ ਇਟਲੀ ਦੇ ਬਲੋਨੇ ਵਿਚ ਲਗਾਈ ਗਈ ਇਕ ਪ੍ਰਦਰਸ਼ਨੀ ਵਿਚ ਕਰਤਾਰ ਕੰਬਾਇਨ ਅਤੇ ਟਰੈਕਟਰ ਵਲੋਂ ਗਾਰਡਨ ਟਰੈਕਟਰ ਮਾਡਲ (ਗਲੋਬ ਟਰੈਕ) 24 ਹਾਰਸ ਪਾਵਰ ਲਾਂਚ ਕੀਤਾ ਗਿਆ ਜੋ ਕਿ ਪੂਰੇ ਯੂਰਪ ਵਿਚ ਅਗਲੇ ਦਿਨਾਂ ਵਿਚ ਵੇਖਣ ਨੂੰ ਮਿਲੇਗਾ।

Ad Position 21
No active advertisement
ਅਜੀਤ ਡੈਸਕ 16-11-2026
ਭਾਦਸੋਂ, 15 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਸਨਅਤੀ ਖੇਤਰ ਵਿਚ ਵਿਸ਼ਵ ਪੱਧਰ ’ਤੇ ਨਾਮ ਚਮਕਾਉਣ ਵਾਲੇ ਕਰਤਾਰ ਗਰੁੱਪ ਵਲੋਂ ਕਰਤਾਰ ਕੰਬਾਇਨ ਦੇ ਨਾਲ-ਨਾਲ ਕਰਤਾਰ ਟਰੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਬਣਾਉਣ ਵਿਚ ਹੋਰ ਮੱਲਾਂ ਮਾਰਦੇ ਹੋਏ ਕਰਤਾਰ ਗਾਰਡਨ ਟਰੈਕਟਰ (ਮਾਡਲ 24) ਲਾਂਚ ਕਰਕੇ ਇਕ ਹੋਰ ਪੁਲਾਂਘ ਪੁੱਟੀ ਹੈ। ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਹਰਮੀਤ ਸਿੰਘ, ਡਾਇਰੈਕਟਰ ਮਨਜੀਤ ਸਿੰਘ, ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਨੇ ਦੱਸਿਆ ਕਿ ਬੀਤੇ ਦਿਨੀ ਇਟਲੀ ਦੇ ਬਲੋਨੇ ਵਿਚ ਲਗਾਈ ਗਈ ਇਕ ਪ੍ਰਦਰਸ਼ਨੀ ਵਿਚ ਕਰਤਾਰ ਕੰਬਾਇਨ ਅਤੇ ਟਰੈਕਟਰ ਵਲੋਂ ਗਾਰਡਨ ਟਰੈਕਟਰ ਮਾਡਲ (ਗਲੋਬ ਟਰੈਕ) 24 ਹਾਰਸ ਪਾਵਰ ਲਾਂਚ ਕੀਤਾ ਗਿਆ ਜੋ ਕਿ ਪੂਰੇ ਯੂਰਪ ਵਿਚ ਅਗਲੇ ਦਿਨਾਂ ਵਿਚ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਟਰੈਕਟਰ ਨਾਲ ਕਈ ਤਰ੍ਹਾਂ ਦੇ ਖੇਤੀ ਲਈ ਔਜ਼ਾਰ ਵਰਤੇ ਜਾ ਸਕਦੇ ਹਨ। ਕਰਤਾਰ ਭਾਰਤ ਦੀ ਸਭ ਤੋਂ ਪਹਿਲੀ ਕੰਬਾਈਨ ਹਾਰਵੈਸਟਰ ਬਣਾਉਣ ਵਾਲੀ ਕੰਪਨੀ ਹੈ ਜੋ ਕਿ ਭਾਰਤੀ ਕਿਸਾਨ ਲਈ ਸਭ ਤੋਂ ਭਰੋਸੇ ਵਾਲਾ ਨਾਮ ਹੈ। ਕਰਤਾਰ ਗਰੁੱਪ ਵਲੋਂ 24 ਹਾਰਸ ਪਾਵਰ ਤੋਂ ਲੈ ਕੇ 120 ਹਾਰਸ ਪਾਵਰ ਤੱਕ ਦੇ ਟਰੈਕਟਰ ਤਿਆਰ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਕਰਤਾਰ ਟਰੈਕ ਕੰਬਾਈਨ, ਸ਼ੂਗਰਕੇਨ ਹਾਰਵੈਸਟਰ, ਕਰਤਾਰ ਸੁਪਰ ਸੀਡਰ, ਰੋਟਾਵੇਟਰ ਆਦਿ ਕਿਸਾਨਾਂ ਦੇ ਹਰਮਨ ਪਿਆਰੇ ਬਣ ਚੁੱਕੇ ਹਨ ਜਿਸ ਦੀ ਵਜ੍ਹਾ ਉੱਚ ਕੁਆਲਟੀ, ਚੰਗੀ ਸਰਵਿਸ, ਉੱਚੀ ਰੀਸੇਲ, ਵਚਨਬੱਧਤਾ ਨਾਲ ਕਿਸਾਨਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਨਵੇ ਲਾਂਚ ਕੀਤੇ ਗਏ ਕਰਤਾਰ ਟਰੈਕਟਰ ਦਾ ਇਕ ਵੱਖਰਾ ਪਹਿਲੂ ਇਹ ਹੈ ਕਿ ਟਰੈਕਟਰ ਕਾਰਾਂ ਦੀ ਤਰ੍ਹਾਂ ਛੇ ਵੱਖਰੇ ਵੱਖਰੇ ਰੰਗਾਂ ਵਿਚ ਉਪਲਬਧ ਹੈ ਤਾਂ ਜੋ ਕਿਸਾਨ ਆਪਣੇ ਇੱਛਾ ਅਨੁਸਾਰ ਆਪਣੇ ਪਸੰਦ ਦਾ ਰੰਗ ਵਾਲਾ ਟਰੈਕਟਰ ਖਰੀਦ ਸਕੇ। ਯੂਰਪ ਵਿਚ ਲਾਗੂ ਹੋਣ ਵਾਲੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਇਹ ਟਰੈਕਟਰ ਯੂਰਪੀ ਬਾਜ਼ਾਰ ਵਿਚ ਉਤਾਰੇ ਗਏ ਹਨ ਅਤੇ ਵਿਸ਼ਵ ਭਰ ਵਿਚ ਕਰਤਾਰ 45 ਤੋਂ ਵੱਧ ਦੇਸ਼ਾਂ ਵਿਚ ਆਪਣੇ ਗਾਹਕਾਂ ਤੱਕ ਕਰਤਾਰ ਟਰੈਕਟਰ ਅਤੇ ਕਰਤਾਰ ਕੰਬਾਇਨ ਪਹੁੰਚਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਟਲੀ ’ਚ ਲਗਾਈ ਪ੍ਰਦਰਸ਼ਨੀ ’ਚ ਵੱਡੀ ਗਿਣਤੀ ਵਿਚ ਟਰੈਕਟਰ ਵੇਖਣ ਲਈ ਸਥਲ ’ਤੇ ਕਾਫੀ ਭੀੜ ਲੱਗੀ ਰਹੀ। ਇਸ ਮੌਕੇ ਹਰਮੀਤ ਸਿੰਘ ਡਾਇਰੈਕਟਰ, ਮਨਪ੍ਰੀਤ ਸਿੰਘ ਡਾਇਰੈਕਟਰ, ਸ਼ਨੀ ਸਿੰਘ, ਅਮੋਲਕ ਸਿੰਘ, ਅਤਿੰਦਰ ਸਿੰਘ, ਸਿਵਤ ਵੋਹਰਾ, ਵਿਸ਼ਾਲ, ਹਰਪ੍ਰੀਤ ਸਿੰਘ, ਨਵਜੋਤ ਸਿੰਘ ਸੁਖਬੀਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈਥੋਪੀਆ ’ਚ ਅਗਵਾ ਹੋਏ ਸਨੌਲੀਆਂ ਦੇ ਨੌਜਵਾਨ ਨੂੰ ਕਿਡਨੈਪਰਾਂ ਦੇ ਚੁੰਗਲ ’ਚੋਂ ਛੁਡਵਾਉਣ ’ਚ ਚੰਦੂਮਾਜਰਾ ਪਰਿਵਾਰ ਦੀ ਰਹੀ... ਅਗਲੀ ਖ਼ਬਰ ਝੋਨੇ ’ਤੇ ਲੱਗ ਰਹੇ ਕੱਟਾਂ ਨੂੰ ਲੈ ਕੇ ਸ਼ੈਲਰ ਮਾਲਕਾਂ ਨੂੰ ਕੀਤਾ ਜਾ ਰਿਹਾ ਨਾਜਾਇਜ਼ ਬਦਨਾਮ- ਤਰਸੇਮ ਸੈਣੀ * ਕਿਹਾ, ਪੰ...
Ad Position 24