15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਈਥੋਪੀਆ ’ਚ ਅਗਵਾ ਹੋਏ ਸਨੌਲੀਆਂ ਦੇ ਨੌਜਵਾਨ ਨੂੰ ਕਿਡਨੈਪਰਾਂ ਦੇ ਚੁੰਗਲ ’ਚੋਂ ਛੁਡਵਾਉਣ ’ਚ ਚੰਦੂਮਾਜਰਾ ਪਰਿਵਾਰ ਦੀ ਰਹੀ ਅਹਿਮ ਭੂਮਿਕਾ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਕੇ ਰੋਹਿਤ ਕੁਮਾਰ ਦੀ ਕਰਵਾਈ ਸੁਰੱਖਿਅਤ ਰਿਹਾਈ ਤੇ ਵਤਨ ਵਾਪਸੀ

ਸਨੌਰ, 15 ਨਵੰਬਰ (ਸੋਖਲ)-ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਈਥੋਪੀਆ ਪਹੁੰਚਾਏ ਗਏ ਪਿੰਡ ਸਨੌਲੀਆਂ ਦੇ ਨੌਜਵਾਨ ਰੋਹਿਤ ਕੁਮਾਰ ਨੂੰ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹ ਦੇ ਚੁੰਗਲ ’ਚੋਂ ਸੁਰੱਖਿਅਤ ਛੁਡਵਾਉਣ ਅਤੇ ਉਸ ਦੀ ਵਤਨ ਵਾਪਸੀ ਕਰਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਹਿਮ ਭੂਮਿਕਾ ਨਿਭਾਈ।

Ad Position 21
No active advertisement
ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੌਜਵਾਨ ਰੋਹਿਤ ਕੁਮਾਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ। ਅਜੀਤ ਤਸਵੀਰ 16-11-2026
ਸਨੌਰ, 15 ਨਵੰਬਰ (ਸੋਖਲ)-ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਈਥੋਪੀਆ ਪਹੁੰਚਾਏ ਗਏ ਪਿੰਡ ਸਨੌਲੀਆਂ ਦੇ ਨੌਜਵਾਨ ਰੋਹਿਤ ਕੁਮਾਰ ਨੂੰ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹ ਦੇ ਚੁੰਗਲ ’ਚੋਂ ਸੁਰੱਖਿਅਤ ਛੁਡਵਾਉਣ ਅਤੇ ਉਸ ਦੀ ਵਤਨ ਵਾਪਸੀ ਕਰਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਹਿਮ ਭੂਮਿਕਾ ਨਿਭਾਈ। ਵਿਦੇਸ਼ ਮੰਤਰਾਲੇ ਨਾਲ ਕੀਤੇ ਗਏ ਤੁਰੰਤ ਤਾਲਮੇਲ ਸਦਕਾ ਨੌਜਵਾਨ ਨੂੰ ਨਾ ਸਿਰਫ਼ ਅਗਵਾਕਾਰਾਂ ਦੇ ਚੁੰਗਲ ’ਚੋਂ ਰਿਹਾਅ ਕਰਵਾਇਆ ਗਿਆ, ਸਗੋਂ ਉਸ ਦੀ ਸੁਰੱਖਿਅਤ ਘਰ ਵਾਪਸੀ ਵੀ ਯਕੀਨੀ ਬਣਾਈ ਗਈ। ਇਸ ਸੰਬੰਧੀ ਰੋਹਿਤ ਕੁਮਾਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਚੰਦੂਮਾਜਰਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਰੋਹਿਤ ਕੁਮਾਰ ਨੂੰ 25 ਸਤੰਬਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਏਜੰਟ ਵਲੋਂ ਈਥੋਪੀਆ ਭੇਜ ਦਿੱਤਾ ਗਿਆ ਸੀ, ਜਿੱਥੇ ਪਹੁੰਚਣ ਉਪਰੰਤ ਇੱਕ ਗਿਰੋਹ ਨੇ ਉਸ ਨੂੰ ਅਗਵਾ ਕਰ ਲਿਆ। 27 ਸਤੰਬਰ ਨੂੰ ਰੋਹਿਤ ਦੇ ਪਰਿਵਾਰਕ ਮੈਂਬਰਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਅੰਦਰ ਕੇਂਦਰੀ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ ਕਰਕੇ ਨੌਜਵਾਨ ਦੀ ਰਿਹਾਈ ਲਈ ਦਖ਼ਲ ਦੇਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਵਲੋਂ ਤੁਰੰਤ ਈਥੋਪੀਆ ਦੀਆਂ ਸੰਬੰਧਿਤ ਏਜੰਸੀਆਂ ਨਾਲ ਸੰਪਰਕ ਸਥਾਪਤ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 30 ਸਤੰਬਰ ਨੂੰ ਈਥੋਪੀਆ ਪੁਲਿਸ ਨੇ ਰੋਹਿਤ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਗਿਰੋਹ ਦੇ ਚੁੰਗਲ ’ਚੋਂ ਰਿਹਾਅ ਕਰਵਾ ਲਿਆ। ਸਾਬਕਾ ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਰੋਹਿਤ ਦੀ ਸੁਰੱਖਿਅਤ ਵਾਪਸੀ ਲਈ ਵੀ ਲਗਾਤਾਰ ਸਹਿਯੋਗ ਦਿੱਤਾ ਅਤੇ ਉਹ 1 ਨਵੰਬਰ ਨੂੰ ਆਪਣੇ ਪਰਿਵਾਰ ਕੋਲ ਘਰ ਪਰਤਿਆ। ਉਨ੍ਹਾਂ ਇਸ ਔਖੀ ਘੜੀ ਵਿਚ ਪਰਿਵਾਰ ਦੀ ਮਦਦ ਕਰਨ ਲਈ ਵਿਦੇਸ਼ ਰਾਜ ਮੰਤਰੀ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨ ਨਾਲ ਧੋਖਾਧੜੀ ਕਰਨ ਵਾਲੇ ਏਜੰਟ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਮੰਗਲਵਾਰ ਨੂੰ ਐੱਸ.ਐੱਸ.ਪੀ. ਪਟਿਆਲਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਸੰਬੰਧਿਤ ਏਜੰਟ ਖ਼ਿਲਾਫ਼ ਜਲਦ ਤੋਂ ਜਲਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਅਰਸ਼ਪ੍ਰੀਤ ਕੌਰ ਦੀ ਹੌਸਲਾ ਅਫ਼ਜ਼ਾਈ ਕਰ ਕੇ ਵਧਾਈ ਦਿੱਤੀ ਕਿਹਾ, ਧੀਆਂ ਦੀਆਂ ਪ੍ਰਾਪਤੀਆਂ... ਅਗਲੀ ਖ਼ਬਰ ਸਨਅਤੀ ਖੇਤਰ ’ਚ ਕਰਤਾਰ ਐਗਰੋ ਦੀ ਇਕ ਹੋਰ ਪੁਲਾਂਘ, ਇਟਲੀ ’ਚ ਕਰਤਾਰ ਗਾਰਡਨ ਟਰੈਕਟਰ ਕੀਤਾ ਲਾਂਚ ਉੱਚ ਕੁਆਲਟੀ, ਚੰਗੀ ਸਰ...
Ad Position 24