ਅਮਨੀਤ ਕੌਂਡਲ ਨੂੰ ਲਗਾਇਆ ਡੀ.ਆਈ.ਜੀ. ਪਟਿਆਲਾ ਰੇਂਜ
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਪੁਲਿਸ ਵਲੋਂ ਕੀਤੇ ਗਏ ਤਬਾਦਲਿਆਂ ਤਹਿਤ 2012 ਬੈਚ ਦੇ ਆਈ. ਪੀ.
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਪੁਲਿਸ ਵਲੋਂ ਕੀਤੇ ਗਏ ਤਬਾਦਲਿਆਂ ਤਹਿਤ 2012 ਬੈਚ ਦੇ ਆਈ.ਪੀ.ਐਸ. ਅਮਨੀਤ ਕੌਂਡਲ ਨੂੰ ਡੀ.ਆਈ.ਜੀ. ਪਟਿਆਲਾ ਰੇਂਜ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਆਈ.ਪੀ.ਸੀ. ਕੌਂਡਲ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਬਠਿੰਡਾ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਖੰਨਾ ਬਤੌਰ ਐਸ.ਐਸ.ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਪੁਲਿਸ ਅਤੇ ਲੋਕਾਂ ਨਾਲ ਵਧੀਆ ਤਾਲਮੇਲ ਬਣਾਉਣ ਵਜੋਂ ਜਾਣੇ ਜਾਂਦੇ ਅਮਨੀਤ ਕੌਂਡਲ ਨੇ ਨਸ਼ੇ ਤਸਕਰਾਂ ’ਤੇ ਕਾਬੂ ਪਾਉਣਾ ਤੇ ਸ਼ਰਾਰਤੀ ਅਨਸਰਾਂ ’ਤੇ ਸਖ਼ਤੀ ਦੇ ਨਾਲ ਨਾਲ ਵੀ ਉਹ ਪੁਲਿਸ ਵਿਚ ਜਾਣੇ ਜਾਂਦੇ ਹਨ।