ਸੈਪ ਵਲੋ ਰੋਹਿਤ ਨੂੰ ਖ਼ਾਲਸਾ ਕਾਲਜ ਦਾ ਪ੍ਰਧਾਨ ਬਣਾਇਆ
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਟੂਡੈਂਟ ਐਸੋਸੀਏਸ਼ਨ ਆਫ ਪੰਜਾਬ (ਸੈਪ) ਭਲਵਾਨ ਗਰੁੱਪ ਵੱਲੋਂ ਖਾਲਸਾ ਕਾਲਜ ਪਟਿਆਲਾ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ, ਜਿਸ ਵਿਚ ਹਲਕਾ ਸਨੌਰ ਦੇ ਨੌਜਵਾਨ ਆਗੂ ਰੋਹਿਤ ਗੁੱਜਰ ਨੂੰ ਕਾਲਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਰਨ ਗੁੱਜਰ ਨੂੰ ਚੇਅਰਮੈਨ , ਆਕਾਸ਼ ਸੇਖੂਪੁਰ ਨੂੰ ਮੀਤ ਪ੍ਰਧਾਨ, ਮਨਖੁਸ਼ਵੀਰ ਨੂੰ ਸਕੱਤਰ ਅਤੇ ਗੁਰਜੀਤ ਸਿੰਘ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੈਪ ਭਲਵਾਨ ਗਰੁੱਪ ਦੇ ਸੀਨੀਅਰ ਆਗੂ ਮੁੰਨੂ ਭਲਵਾਨ, ਰਾਹੁਲ ਭਲਵਾਨ, ਇਸਤਪਾਲ, ਹਰਦੀਪ ਗੁੱਜਰ, ਗਗਨ ਵਿਰਕ, ਸਾਹਿਤ ਗੋਇਲ, ਗਾਂਧੀ ਸਨਨ, ਗੋਪੀ ਗੁਰਾਇਆ, ਦਿਪਾਂਸ਼ੂ ਅਤੇ ਅੰਤਰਰਾਸ਼ਟਰੀ ਖਿਡਾਰੀ ਦੀਪ ਸ਼ਾਹੀ ਸਮੇਤ ਹੋਰ ਆਗੂ ਅਤੇ ਨੌਜਵਾਨ ਹਾਜ਼ਰ ਸਨ।
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਟੂਡੈਂਟ ਐਸੋਸੀਏਸ਼ਨ ਆਫ ਪੰਜਾਬ (ਸੈਪ) ਭਲਵਾਨ ਗਰੁੱਪ ਵੱਲੋਂ ਖਾਲਸਾ ਕਾਲਜ ਪਟਿਆਲਾ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ, ਜਿਸ ਵਿਚ ਹਲਕਾ ਸਨੌਰ ਦੇ ਨੌਜਵਾਨ ਆਗੂ ਰੋਹਿਤ ਗੁੱਜਰ ਨੂੰ ਕਾਲਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਰਨ ਗੁੱਜਰ ਨੂੰ ਚੇਅਰਮੈਨ , ਆਕਾਸ਼ ਸੇਖੂਪੁਰ ਨੂੰ ਮੀਤ ਪ੍ਰਧਾਨ, ਮਨਖੁਸ਼ਵੀਰ ਨੂੰ ਸਕੱਤਰ ਅਤੇ ਗੁਰਜੀਤ ਸਿੰਘ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੈਪ ਭਲਵਾਨ ਗਰੁੱਪ ਦੇ ਸੀਨੀਅਰ ਆਗੂ ਮੁੰਨੂ ਭਲਵਾਨ, ਰਾਹੁਲ ਭਲਵਾਨ, ਇਸਤਪਾਲ, ਹਰਦੀਪ ਗੁੱਜਰ, ਗਗਨ ਵਿਰਕ, ਸਾਹਿਤ ਗੋਇਲ, ਗਾਂਧੀ ਸਨਨ, ਗੋਪੀ ਗੁਰਾਇਆ, ਦਿਪਾਂਸ਼ੂ ਅਤੇ ਅੰਤਰਰਾਸ਼ਟਰੀ ਖਿਡਾਰੀ ਦੀਪ ਸ਼ਾਹੀ ਸਮੇਤ ਹੋਰ ਆਗੂ ਅਤੇ ਨੌਜਵਾਨ ਹਾਜ਼ਰ ਸਨ। ਇਸ ਦੌਰਾਨ ਸੀਨੀਅਰ ਆਗੂ ਰਾਹੁਲ ਭਲਵਾਨ ਅਤੇ ਇਸਤਪਾਲ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਕੰਮ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਰੋਹਿਤ ਗੁੱਜਰ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।