25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜੱਜ ਮਾਡਰਨ ਸਕੂਲ ਵਿਖੇ ਸਾਇੰਸ ਅਤੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ

ਦੇਵੀਗੜ੍ਹ, 25 ਨਵੰਬਰ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਬਹਾਦਰਪੁਰ ਫਕੀਰਾਂ ਉਰਫ਼ ਛੰਨਾ (ਦੇਵੀਗੜ੍ਹ) ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ ਅਤੇ ਵਿਹਾਰਕ ਗਿਆਨ ਨੂੰ ਨਿਖਾਰਨ ਦੇ ਮਕਸਦ ਨਾਲ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਸਿਰਫ਼ ਵਿਗਿਆਨ ਹੀ ਨਹੀਂ, ਸਗੋਂ ਗਣਿਤ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਆਕਰਸ਼ਕ ਮਾਡਲ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

Ad Position 21
No active advertisement
ਅਜੀਤ ਡੈਸਕ 26-11-2026
ਦੇਵੀਗੜ੍ਹ, 25 ਨਵੰਬਰ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਬਹਾਦਰਪੁਰ ਫਕੀਰਾਂ ਉਰਫ਼ ਛੰਨਾ (ਦੇਵੀਗੜ੍ਹ) ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ ਅਤੇ ਵਿਹਾਰਕ ਗਿਆਨ ਨੂੰ ਨਿਖਾਰਨ ਦੇ ਮਕਸਦ ਨਾਲ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਸਿਰਫ਼ ਵਿਗਿਆਨ ਹੀ ਨਹੀਂ, ਸਗੋਂ ਗਣਿਤ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਆਕਰਸ਼ਕ ਮਾਡਲ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਸੂਝ-ਬੂਝ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵਲੋਂ ਵਰਕਿੰਗ ਹਾਰਟ ਮਾਡਲ, ਮਨੁੱਖੀ ਪਾਚਨ ਪ੍ਰਣਾਲੀ, ਵਾਟਰ ਸਾਈਕਲ, ਸੋਲਰ ਸਿਸਟਮ, ਜੇ.ਸੀ.ਬੀ. ਮਸ਼ੀਨ, ਹਾਈਡਰਾ, ਵਾਟਰ ਪਿਊਰੀਫਿਕੇਸ਼ਨ ਸਿਸਟਮ, ਵਿੰਡਮਿਲ ਅਤੇ ਜਵਾਲਾਮੁਖੀ ਵਰਗੇ ਕਾਰਜਸ਼ੀਲ ਅਤੇ ਗਿਆਨਵਰਧਕ ਮਾਡਲ ਤਿਆਰ ਕੀਤੇ ਗਏ। ਇਸ ਭਾਗ ਵਿਚ ਜਿਓਮੈਟ੍ਰਿਕ ਸ਼ੇਪਸ, 3 ਡੀ ਫਿਗਰਜ਼, ਪਾਇਥਾਗੋਰਸ ਥਿਊਰਮ, ਫ੍ਰੈਕਸ਼ਨ ਮਾਡਲ ਅਤੇ ਗਣਿਤਕ ਸੂਤਰਾਂ ਨੂੰ ਬੇਹੱਦ ਸਰਲ ਅਤੇ ਰੋਚਕ ਢੰਗ ਨਾਲ ਦਰਸਾਇਆ ਗਿਆ। ਸਿੰਧੂ ਘਾਟੀ ਅਤੇ ਹੜੱਪਾ ਸੱਭਿਅਤਾ, ਇਤਿਹਾਸਕ ਕਿਲ੍ਹਿਆਂ ਅਤੇ ਪ੍ਰਾਚੀਨ ਸਮਾਰਕਾਂ ਦੇ ਮਾਡਲ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਦੇ ਪੁਰਾਤਨ ਪਿੰਡ, ਰਵਾਇਤੀ ਪਹਿਰਾਵੇ, ਪੁਰਾਣੇ ਘਰ, ਖੂਹ, ਚਰਖਾ, ਖੇਤੀਬਾੜੀ ਦੇ ਪੁਰਾਣੇ ਸੰਦਾਂ ਅਤੇ ਪੰਜਾਬੀ ਮੇਲਿਆਂ ਦੀ ਖ਼ੂਬਸੂਰਤ ਝਲਕ ਪੇਸ਼ ਕਰਕੇ ਸਭ ਨੂੰ ਅਮੀਰ ਵਿਰਸੇ ਨਾਲ ਜੋੜਿਆ। ਇਸ ਮੌਕੇ ਬੱਚਿਆਂ ਦੀ ਮਾਪੇ ਵੀ ਸਕੂਲ ਪਹੁੰਚੇ। ਪ੍ਰਦਰਸ਼ਨੀ ਦਾ ਨਿਰੀਖਣ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨਵਤੇਜ ਸਿੰਘ ਅਤੇ ਐਮ.ਡੀ. ਸੰਤੋਖ ਸਿੰਘ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਪ੍ਰਦਾਨ ਕਰਦੀਆਂ ਹਨ। ਇਹ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਅਤੇ ਨਵੀਆਂ ਖੋਜਾਂ ਕਰਨ ਦੀ ਭਾਵਨਾ ਪੈਦਾ ਕਰਨ ਦਾ ਬਿਹਤਰੀਨ ਜ਼ਰੀਆ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਨਿਰੰਤਰ ਜਾਰੀ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਦੋ ਦਿਨਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ 12 ਦਸੰਬਰ ਨੂੰ ਪਟਿਆਲਾ, ਰਾਜਪੁਰਾ, ਸਮਾਣਾ ਤੇ ਨਾਭਾ ਵਿਖੇ ਲੱਗੇਗੀ ਕੌਮੀ ਲੋਕ ਅਦਾਲਤ
Ad Position 24