ਨਗਰ ਨਿਗਮ ਦੀਆਂ 30 ਵਾਰਡਾਂ ਦੀਆਂ ਚੋਣਾਂ ਅੱਜ
ਸਾਰੀਆਂ ਸਿਆਸੀ ਪਾਰਟੀਆਂ ਨੇ ਕੀਤਾ ਜਿੱਤ ਪ੍ਰਾਪਤ ਕਰਨ ਦਾ ਦਾਅਵਾ
ਮਨਦੀਪ ਸਿੰਘ ਖਰੌੜ
ਪਟਿਆਲ, 27 ਨਵੰਬਰ -ਮਾਣਯੋਗ ਸਰਵਉੱਚ ਅਦਾਲਤ ਦੇ ਹੁਕਮਾਂ ਤਹਿਤ ਨਿਗਮ ਦੀਆਂ 30 ਵਾਰਡਾਂ ਦੀਆਂ ਮੁੜ ਤੋਂ ਵੋਟਾਂ ਅੱਜ ਹਨ। ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਜਿਆਦਾਤਰ ਗਲੀਆਂ, ਸੀਵਰੇਜ, ਅਵਾਰਾ ਪਸ਼ੂਆਂ ਤੇ ਪਾਰਕਿੰਗ ਦੀਆਂ ਸਮੱਸਿਆਵਾਂ ਵਰਗੇ ਪੁਰਾਣੇ ਮੁੱਦੇ ਹੀ ਛਾਏ ਰਹੇ ।
ਪਟਿਆਲ, 27 ਨਵੰਬਰ -ਮਾਣਯੋਗ ਸਰਵਉੱਚ ਅਦਾਲਤ ਦੇ ਹੁਕਮਾਂ ਤਹਿਤ ਨਿਗਮ ਦੀਆਂ 30 ਵਾਰਡਾਂ ਦੀਆਂ ਮੁੜ ਤੋਂ ਵੋਟਾਂ ਅੱਜ ਹਨ। ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਜਿਆਦਾਤਰ ਗਲੀਆਂ, ਸੀਵਰੇਜ, ਅਵਾਰਾ ਪਸ਼ੂਆਂ ਤੇ ਪਾਰਕਿੰਗ ਦੀਆਂ ਸਮੱਸਿਆਵਾਂ ਵਰਗੇ ਪੁਰਾਣੇ ਮੁੱਦੇ ਹੀ ਛਾਏ ਰਹੇ । ਪ੍ਰਚਾਰ ਦੌਰਾਨ ਭਾਜਪਾ, ਕਾਂਗਰਸੀ ਅਤੇ ਅਕਾਲੀ ਦਲ ਦੇ ਉਮੀਦਵਾਰ ਨੇ ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੱਤਾ ਧਿਰ ਪਾਰਟੀ ’ਤੇ ਦੋਸ ਲਗਾਏ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਪਾਰਟੀ ਵਲੋਂ ਕੀਤੇ ਲੋਕ ਪੱਖੀ ਕੰਮਾਂ ਦੇ ਅਧਾਰ ’ਤੇ ਲੋਕਾਂ ਤੋਂ ਵੋਟਾਂ ਮੰਗੀਆਂ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕਾ ਪਟਿਆਲਾ ਦਿਹਾਤੀ ਤੋਂ 8 ਵਾਰਡਾਂ ’ਚੋਂ ਨਗਰ ਨਿਗਮ ਦੇ ਸੀਨੀਅਰ ਮੇਅਰ ਰਹੇ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਅਤੇ ਸਿਹਤ ਮੰਤਰੀ ਦਾ ਪੀਏ ਜਸਵੀਰ ਸਿੰਘ ਵੀ ਚੋਣ ਮੈਦਾਨ ਹਨ। ਇੰਝ ਹੀ ਹਲਕਾ ਸ਼ਹਿਰੀ ’ਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਪੁੱਤਰ ਯੁਵਰਾਜ ਜੁਨੇਜਾ ਕੌਂਸਲਰ ਦੀ ਚੌਣ ਲੜ ਰਹੇ ਹਨ। ਇਸ ਸੰਬੰਧੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕੋਈ ਖਾਸ ਕੰਮ ਨਹੀਂ ਕੀਤੇ ਤੇ ਅਜੇ ਬਹੁਤੀਆਂ ਵਾਰਡਾਂ ਵਿਚ ਗਲੀਆਂ ਨਹੀਂ ਬਣੀਆਂ ਅਤੇ ਲਾਈਟਾਂ ਤੇ ਸੀਵਰੇਜ ਦੀ ਮੁਰੰਮਤ ਅੱਧ ਵਿਚਾਲੇ ਲਟਕੀ ਹੋਈ ਹੈ। ਇੰਝ ਹੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਸ਼ਹਿਰ ਵਿਚੋਂ ਡੇਅਰੀਆਂ ਬਾਹਰ ਕੱਢਣਾ, ਕੂੜੇ ਦਾ ਪ੍ਰਬੰਧ ਕਰਨਾ, ਨਦੀ ਦਾ ਸੁੰਦਰੀਕਰਨ ਨਹੀ ਹੋਇਆ ਤੇ ਸਹਿਰ ਦਾ ਸੀਵਰੇਜ ਅਕਸਰ ਜਾਮ ਰਹਿੰਦਾ ਹੈ। ਆਮ ਆਦਮੀ ਕੌਂਸਲਰਾਂ ਦੇ ਉਮੀਦਵਾਰ ਕਿਸ ਅਧਾਰ ’ਤੇ ਵੋਟਾਂ ਮੰਗ ਰਹੇ ਹਨ। ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜਿਹੜੇ ਨਗਰ ਨਿਗਮ ਵਿਚ ਕੰਮ ਹੋਏ ਸੀ ਉਹੀ ਕੰਮਾਂ ਦਾ ਢੰਡੋਰਾ ਆਮ ਆਦਮੀ ਪਾਰਟੀ ਪਿੱਟ ਰਹੀ ਹੈ। ਆਪ ਪਾਰਟੀ ਨੇ ਨਗਰ ਨਿਗਮ ਵਿਚ ਕੰਮ ਕਰਵਾਉਣ ਜਾਂਦੇ ਵਿਅਕਤੀਆਂ ਦੀ ਖੱਜਲ ਖੁਆਰੀ ਹੀ ਵਧਾਈ ਹੈ। ਉਨਾ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਨਹਿਰੀ ਪਾਣੀ ਵਰਗੇ ਵੱਡੇ ਪ੍ਰੋਜੈਕਟਾਂ ਦਾ ਸਿਹਰਾ ਆਪਣੇ ਸਿਰ ਲੈ ਕੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਦਾ ਜਵਾਬ ਵੋਟਰ ਖੁਦ ਦੇ ਦੇਣਗੇ। ਮਾਣਯੋਗ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਨਿਗਰਾਨੀ ਹੇਠ ਨਗਰ ਨਿਗਮ ਪਟਿਆਲਾ ਦੀ ਚੋਣ ਕਰਵਾਈ ਜਾਵੇਗੀ ਤਾਂ ਕਿਸੇ ਵੀ ਤਰ੍ਹਾਂ ਕੋਈ ਧਾਂਦਲੀ ਨਾ ਹੋ ਸਕੀ। ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਅਮਲੇ ਵਿਚ ਜਿਆਦਾਤਰ ਵੋਟਾਂ ਕਰਵਾਉਣ ਅਧਿਕਾਰੀ ਤੇ ਮੁਲਾਜਮ ਦੂਜੇ ਜਿਲ੍ਹਿਆਂ ਤੋਂ ਲਗਾਏ ਗਏ ਹਨ। ਪਟਿਆਲਾ ਪੁਲਿਸ ਵਲੋਂ ਕਿਹਾ ਗਿਆ ਕਿ ਚੋਣ ਪ੍ਰਕ੍ਰਿਆ ਵਿਚ ਰੁਕਾਵਟ ਪਾਉਣ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆਂ ਨਹੀ ਜਾਵੇਗਾ।