27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

‘ ਆਪ’ ਸਰਕਾਰ ਦੇ ਕੰਮਾਂ ਕਰਕੇ ਵਾਰਡ ਨੰ. 38 ਤੋਂ ਵੱਡੀ ਲੀਡ ਨਾਲ ਜਿੱਤਾਂਗੇ- ਯੁਵਰਾਜ ਜੁਨੇਜਾ

ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਵਲੋਂ ਵਾਰਡ ਨੰ. 38 ਤੋਂ ਚੋਣ ਲੜ ਰਹੇ ਪੀ.

Ad Position 21
No active advertisement
ਅਜੀਤ ਡੈਸਕ 28-11-2026
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਵਲੋਂ ਵਾਰਡ ਨੰ. 38 ਤੋਂ ਚੋਣ ਲੜ ਰਹੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਪੁੱਤਰ ਯੁਵਰਾਜ ਜੁਨੇਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਥੇ ਪੰਜਾਬ ਭਰ ਵਿਚ ਵਿਕਾਸ ਵਿਚ ਹਨੇਰੀ ਲਿਆਂਦੀ ਹੋਈ ਉਥੇ ਹੀ ਪਟਿਆਲਾ ਵਿਚ ਵੀ ਨਗਰ ਨਿਗਮ ਸੰਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਕੌਂਸਲਰਾਂ ਨੇ ਹੱਲ ਕੀਤਾ ਹੈ। ਜਿਸ ਸਦਕਾ ਉਹ 38 ਨੰ. ਵਾਰਡ ਤੋਂ ਵੱਡੀ ਲੀਡ ਨਾਲ ਪ੍ਰਾਪਤ ਕਰਕੇ ਸੀਟ ਪਾਰਟੀ ਦੀ ਝੋਲੀ ਪਾਉਣਗੇ। ਪਹਿਲਾਂ ਕੌਂਸਲਰ ਰਹੇ ਸ੍ਰੀ ਜੁਨੇਜਾ ਦੀ ਰਹਿਨੁਮਾਈ ਹੇਠ ਵਾਰਡ ਨੰ. 38 ਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ। ਸੀਵਰੇਜ ਦੀ ਸਮੇਂ ਸਿਰ ਸਫਾਈ ਕਰਵਾਈ ਗਈ। ਉਨ੍ਹਾਂ ਕਿਹਾ ਕਿ ਵਾਰਡ ਵਿਚ ਲਗਪਗ ਸਾਰੇ ਵਿਕਾਸ ਕਾਰਜ ਮੁਕੰਮਲ ਹਨ। ਗਲੀਆਂ ਵਿਚ ਹੋਰ ਰੌਸ਼ਨੀ ਵਧਾਉਣ ਲਈ ਲਾਇਟਾਂ ਦੇ 30 ਕੁਨੈਕਸ਼ਨ ਰਖਵਾਏ ਗਏ ਹਨ ਜਿਨ੍ਹਾਂ ਉਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ। ਜੁਨੇਜਾ ਪਰਿਵਾਰ ਦੇ ਲੋਕ ਭਲਾਈ ਕੰਮਾਂ ਕਰਕੇ ਲੋਕੀ ਆਪ ਮੁਹਾਰੇ ਉਨ੍ਹਾਂ ਨਾਲ ਚੋਣ ਪ੍ਰਚਾਰ ਵਿਚ ਜੁੜ ਰਹੇ ਹਨ। ਜਿਕਰਯੋਗ ਹੈ ਕਿ ਯੁਵਰਾਜ ਜੁਨੇਜਾ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਉਮੀਦਵਾਰ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਲੋਕ ਸਭਾ ਹਲਕੇ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਆਮ ਪਾਰਟੀ ਦੇ ਹੋਰ ਆਗੂਆਂ ਵੱਧ ਚੜ ਕੇ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਫੱਗਣ ਮਾਜਰਾ ’ਚ ਕਾਂਗਰਸ ਦੀ ਅਹਿਮ ਟ੍ਰੇਨਿੰਗ ਮੀਟਿੰਗ, ਮੋਹਿਤ ਮੋਹਿੰਦਰਾ ਨੇ ਵਰਕਰਾਂ ਨਾਲ ਕੀਤੀ ਰਣਨੀਤੀ ’ਤੇ ਚਰਚਾ ਅਗਲੀ ਖ਼ਬਰ ਹੈਰੀ ਮੁਖ਼ਮੇਲਪੁਰ ਦੀ ਅਗਵਾਈ ਹੇਠ ਨੌਜਵਾਨਾਂ ਦੇ ਵੱਡੇ ਕਾਫ਼ਲੇ ਨੇ ‘ਖੁਸ਼ਹਾਲ ਪੰਜਾਬ ਰੈਲੀ’ ’ਚ ਭਰਵੀਂ ਸ਼ਮੂਲੀਅਤ
Ad Position 24