ਫ਼ਰੀਦਕੋਟ, 3 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਪੋਹ ਦੇ ਮਹੀਨੇ ਵਿਚ ਅਕਸਰ ਹੀ ਜ਼ਿਆਦਾ ਧੁੰਦ ਪੈਂਦੀ ਹੈ | ਪਿਛਲੇ ਚਾਰ-ਪੰਜ ਦਿਨਾਂ ਤੋਂ ਇਹ ਧੰੁਦ ਆਪਣੇ ਸਿਖਰ 'ਤੇ ਹੈ | ਜਿਸ ਕਾਰਨ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਰਹੇ ਹਨ | ਭਾਵੇਂ ਕਿ ਸਰਕਾਰ ਵਲੋਂ ਅਤੇ ਮੌਸਮੀ ਵਿਭਾਗ ਵਲੋਂ ਆਮ ਲੋਕਾਂ ਨੂੰ ਅਣਸਰਦੇ ਹੀ ਸਫ਼ਰ ਕਰਨ ਲਈ ਕਿਹਾ ਜਾਂਦਾ ਹੈ | ਪਰ ਕਰਮਚਾਰੀ ਤੇ ਹੋਰ ਲੋਕ ਮਜ਼ਬੂਰੀ ਵੱਸ ਸਫ਼ਰ ਕਰਦੇ ਹੀ ਰਹਿੰਦੇ ਹਨ | ਅੱਜ ਫ਼ਰੀਦਕੋਟ ਵਿਖੇ ਵੀ ਧੁੰਦ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ | ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਰਿਫ਼ਲੈਕਟਰ ਵਾਲੇ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਗੰਭੀਰ ਹਾਦਸਾ ਨਾ ਵਾਪਰੇ | ਇਸ ਠੰਢ ਤੋਂ ਗਰੀਬ ਮਜ਼ਦੂਰ, ਕਾਰੀਗਰ ਤੇ ਮਿਸਤਰੀ ਵੀ ਪ੍ਰਭਾਵਿਤ ਹੋਏ ਹਨ | ਭਾਵੇਂ ਕਈ ਸਮਾਜ ਸੇਵੀ ਸੰਸਥਾਵਾ ਇਨ੍ਹਾਂ ਦਿਨਾਂ ਵਿਚ ਕੰਬਲ ਅਤੇ ਹੋਰ ਵਸਤੂਆਂ ਵੰਡ ਕੇ ਗਰੀਬਾਂ ਨੂੰ ਠੰਢ ਤੋਂ ਬਚਾਉਣ ਦਾ ਯਤਨ ਕਰ ਰਹੇ ਹਨ ਪਰ ਇਹ ਯਤਨ ਨਾ ਮਾਤਰ ਹੀ ਹਨ |