ਸ੍ਰੀ ਮੁਕਤਸਰ ਸਾਹਿਬ, 3 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਦੀ ਸਫ਼ਲਤਾ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮੜ੍ਹਮੱਲੂ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਥੇਦਾਰ ਹੀਰਾ ਸਿੰਘ ਚੜੇਵਾਨ, ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ. ਦੇ ਮੈਂਬਰ ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਜ਼ਿਲ੍ਹਾ ਸਕੱਤਰ ਜਨਰਲ ਬਿੰਦਰ ਗੋਨਿਆਣਾ ਆਦਿ ਨੇ ਪਿੰਡ ਗੋਨਿਆਣਾ, ਰਹੂੜਿਆਂਵਾਲੀ, ਮੁਕਤਸਰ ਦਿਹਾਤੀ, ਬਧਾਈ, ਫ਼ੱਤਣਵਾਲਾ, ਚੱਕ ਕਾਲਾ ਸਿੰਘ ਵਾਲਾ, ਰੋੜਾਂਵਾਲਾ, ਚੱਕ ਜਵਾਹਰੇਵਾਲਾ, ਅਟਾਰੀ, ਸੋਹਣੇਵਾਲਾ, ਚੱਕ ਬਧਾਈ, ਸਦਰਵਾਲਾ, ਕੋਟਲੀ ਦੇਵਨ ਅਤੇ ਗੁਲਾਬੇਵਾਲਾ ਦਾ ਦੌਰਾ ਕੀਤਾ | ਅਕਾਲੀ ਆਗੂਆਂ ਨੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮਾਘੀ ਜੋੜ ਮੇਲੇ ਦੀ ਕਾਨਫ਼ਰੰਸ ਮੌਕੇ ਵੱਡੀ ਗਿਣਤੀ 'ਚ ਪਹੁੰਚਿਆ ਜਾਵੇ | ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਹਨ ਅਤੇ ਹੁਣ ਬਿਲਕੁਲ ਵਿਕਾਸ ਕਾਰਜ ਠੱਪ ਪਏ ਹਨ | ਉਨ੍ਹਾਂ ਕਿਹਾ ਕਿ ਇਲਾਕੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ | ਇਸ ਮੌਕੇ ਵਰਿੰਦਰ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਦਲਜੀਤ ਸਿੰਘ ਲਾਡਾ ਬਰਾੜ ਸੀਰਵਾਲੀ ਮੈਂਬਰ ਬਲਾਕ ਸੰਮਤੀ, ਪਰਮਵੀਰ ਸਿੰਘ ਭੰਡਾਰੀ, ਜਗਜੀਤ ਸਿੰਘ ਝੁੱਗੇ ਰਣਜੀਤਗੜ੍ਹ (ਕਾਉਣੀ ਵਾਲੇ), ਗੁਰਲਾਲ ਸਿੰਘ ਥਾਂਦੇਵਾਲਾ, ਗੁਰਪ੍ਰੀਤ ਸਿੰਘ ਮਾਨ ਸਿੰਘ ਵਾਲਾ, ਬੱਬੀ ਕੋਟਲੀ ਦੇਵਨ, ਗੁਰਲਾਲ ਸਿੰਘ ਬਰਾੜ ਉਦੇਕਰਨ, ਨੰਬਰਦਾਰ ਬੇਅੰਤ ਸਿੰਘ ਲਾਲੀ ਸੰਗੂਧੌਣ, ਮੇਜਰ ਸਿੰਘ ਬਧਾਈ, ਬਲਕਰਨ ਸਿੰਘ ਸਾਬਕਾ ਸਰਪੰਚ, ਵਕੀਲ ਸਿੰਘ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਨੰਬਰਦਾਰ, ਸਤਪਾਲ ਸਿੰਘ, ਹਰਜੀਤ ਸਿੰਘ, ਰਣਦੀਪ ਸਿੰਘ, ਜਗਦੇਵ ਸਿੰਘ, ਜਸਵੰਤ ਸਿੰਘ ਮੈਂਬਰ ਪੰਚਾਇਤ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ |