29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅੱਖਾਂ ਦਾ ਮੁਫ਼ਤ ਲੈਂਜ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-01-2026
ਜੈਤੋ, 3 ਜਨਵਰੀ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਗਾਬੜੀਆ)-ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ (ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ ਜੈਤੋ) ਵਿਖੇ ਸੰਸਥਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਸੰਤ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਪੁੰਨਿਆਂ ਦੇ ਸ਼ੁੱਭ ਦਿਹਾੜੇ 'ਤੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਦੀ ਅਗਵਾਈ ਹੇਠ ਸਥਾਨਕ ਹਸਪਤਾਲ ਚੈਨਾ ਰੋਡ ਵਿਖੇ ਮੁਫ਼ਤ ਲੈਂਜ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੁਆਮੀ ਬ੍ਰਹਮ ਮੁਨੀ ਜੀ ਜਲਾਲ ਵਾਲੇ, ਸੰਤ ਰਿਸ਼ੀ ਰਾਮ ਜੀ ਅਤੇ ਮਾਤਾ ਰਜਨੀ ਦੇਵੀ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਰਾਜਵੀਰ ਕੌਰ ਰੌਂਤਾ ਕੈਨੇਡਾ, ਇਕਬਾਲ ਸਿੰਘ ਰੌਂਤਾ ਕੈਨੇਡਾ ਵਾਲਿਆਂ ਨੇ ਆਪਣੇ ਦਾਦਾ ਸਵ: ਪ੍ਰੀਤਮ ਸਿੰਘ ਤੇ ਦਾਦੀ ਸਵ. ਦਲੀਪ ਕੌਰ ਦੀ ਯਾਦ ਵਿਚ ਇਸ ਕੈਂਪ ਦੌਰਾਨ ਪੂਰਨ ਸਹਿਯੋਗ ਦਿੱਤਾ | ਸੁਵਾਮੀ ਬ੍ਰਹਮ ਮੁਨੀ ਨੇ ਕਿਹਾ ਕਿ ਇਸ ਪਦਾਰਥਵਾਦੀ ਯੁੱਗ ਵਿਚ ਜੋ ਇਨਸਾਨ ਸਮਾਜ ਸੇਵਾ ਦੀ ਭਾਵਨਾ ਰੱਖਦਾ ਹੈ, ਉਹ ਪ੍ਰਸੰਸਾ ਦੇ ਯੋਗ ਹੈ | ਉਨ੍ਹਾਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਮਰੀਜ਼ਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ | ਕੈਂਪ ਦੌਰਾਨ ਸੰਤ ਰਿਸ਼ੀ ਰਾਮ ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਨੇ ਦੱਸਿਆ ਕਿ ਕੈਂਪ 'ਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰ ਪਾਲ ਕੌਰ ਵਲੋਂ ਲਗਪਗ 450 ਮਰੀਜ਼ਾਂ ਦੀ ਜਾਂਚ ਕੀਤੀ ਤੇ 125 ਮਰੀਜ਼ਾਂ ਦੀ ਮੁਫ਼ਤ ਆਪ੍ਰੇਸ਼ਨ ਲਈ ਚੋਣ ਕੀਤੀ ਗਈ ਅਤੇ ਜਾਂਚ ਉਪਰੰਤ ਮਰੀਜ਼ਾਂ ਨੂੰ ਸੰਸਥਾਂ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਡਾ. ਅੰਕਿਤ ਛਾਬੜਾ ਡੀ.ਐਮ. ਐਂਡੋਕਰਾਈਨੋਲੋਜੀ ਬਠਿੰਡਾ ਵਾਲਿਆਂ ਨੇ ਸ਼ੂਗਰ ਦੇ ਲਗਪਗ 75 ਰੋਗੀਆਂ ਨੂੰ ਚੈੱਕ ਕੀਤਾ | ਇਸ ਮੌਕੇ ਤਿੰਨ ਮਹੀਨਿਆਂ ਵਾਲਾ ਸ਼ੂਗਰ ਟੈਸਟ ਮੁਫ਼ਤ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਜੈਤੋ, ਜੋਗਿੰਦਰ ਸਿੰਘ ਰੌਂਤਾ, ਅਜੈਬ ਕੌਰ ਰੌਂਤਾ, ਹੈੱਡ ਗ੍ਰੰਥੀ ਰਾਮ ਸਿੰਘ, ਡੀ.ਸੀ. ਸਿੰਘ, ਡਾਕਟਰ ਮੱਖਣ ਸਿੰਘ ਕਰੀਰਵਾਲੀ, ਸੇਵਾ ਮੁਕਤ ਮੈਨੇਜ਼ਰ ਮੇਜਰ ਸਿੰਘ ਗੋਂਦਾਰਾ ਰਾਮੂਵਾਲਾ, ਪਟਵਾਰੀ ਜਸਵਿੰਦਰ ਸਿੰਘ ਵੜਿੰਗ ਰੋੜੀਕਪੂਰਾ, ਸੁਰਜੀਤ ਸਿੰਘ ਅਰੋੜਾ ਰੋੜੀ ਕਪੂਰਾ, ਸਤਵਿੰਦਰ ਸਿੰਘ ਅੰਗਰੋਈਆ, ਜਗਦੀਸ਼ ਸਿੰਘ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਤੇਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਮੱਲਣ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਜਿਗਰੀ, ਸੁਖਵਿੰਦਰ ਸਿੰਘ ਸੁੱਖਾ, ਗੁਰਪੀਤ ਸਿੰਘ ਬਾਜਾਖਾਨਾ, ਸੁਮਨ, ਸੁਸ਼ਮਾ, ਕਰਮਜੀਤ ਕੌਰ, ਜਸਵੀਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇ ਵਿਕਾਸ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ- ਸਰਪੰਚ ਜਸਪਾਲ ਸਿੰਘ ਅਗਲੀ ਖ਼ਬਰ ਮੁਕਤੀਸਰ ਵੈੱਲਫ਼ੇਅਰ ਕਲੱਬ ਨੇ ਰੇਡੀਅਮ ਰਿਫ਼ਲੈਕਟਰ ਟੇਪਾਂ ਲਗਾਈਆਂ
Ad Position 24