29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਦੇ ਵਿਕਾਸ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ- ਸਰਪੰਚ ਜਸਪਾਲ ਸਿੰਘ

Ad Position 21
No active advertisement
ਅਜੀਤ ਡੈਸਕ 04-01-2026
ਜੈਤੋ, 3 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਦੇ ਵਿਕਾਸ ਲਈ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰੋੜੀਕਪੂਰਾ ਦੇ ਸਰਪੰਚ ਜਸਪਾਲ ਸਿੰਘ ਨੇ ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਪੰਚਾਇਤ ਦੀ ਪ੍ਰਾਥਮਿਕਤਾ ਹੈ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਸਰਪੰਚ ਜਸਪਾਲ ਸਿੰਘ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਪਿੰਡ ਵਿਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇੰਟਰਲਾਕ ਟਾਈਲਾਂ ਲੱਗਣ ਨਾਲ ਗਲੀਆਂ ਦੀ ਦਿੱਖ ਸੁਧਰੇਗੀ ਇਸ ਮੌਕੇ ਸੰਦੀਪ ਸਿੰਘ ਬਰਾੜ ਨੰਬਰਦਾਰ ਪੰਚਾਇਤ ਮੈਂਬਰ ਰਛਪਾਲ ਸ਼ਰਮਾ, ਕਸ਼ਮੀਰ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਮਨਪ੍ਰੀਤ ਸਿੰਘ, ਦੇਸ਼ ਰਾਜ, ਸੁਖਪ੍ਰੀਤ ਸਿੰਘ ਸੁੱਖਾ ਸਿੰਘ ਜਵੰਦਾ, ਸਤਪਾਲ ਸਿੰਘ, ਬਲਕਰਨ ਸਿੰਘ ਬਰਾੜ, ਸੁਰਜੀਤ ਸਿੰਘ ਢਿੱਲੋਂ, ਸੁੱਖਾ ਬਰਾੜ, ਜਸਵੀਰ ਸਿੰਘ, ਦਰਸ਼ਨ ਸਿੰਘ, ਜਸਕਰਨ ਸਿੰਘ ਜੱਸਾ ਬਰਾੜ, ਮਨਿੰਦਰ ਸਿੰਘ, ਹਰਵਿੰਦਰ ਸਿੰਘ, ਸਿੰਕਦਰ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ | ਪਿੰਡ ਵਾਸੀਆਂ ਵਲੋਂ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਸਾਲਾਨਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਦੀ ਤਿਆਰੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਲਗਾਇਆ
Ad Position 24